ਠੇਕੇਦਾਰ ਸਿੱਧੂ ਨੇ ਵੱਖ-ਵੱਖ ਰਵਿਦਾਸ ਸਭਾਵਾਂ ਦੇ ਨੁਮਾਇੰਦਿਆਂ ਨੂੰ ਕੀਤਾ ਸਨਮਾਨਤ

Monday, Feb 18, 2019 - 04:37 AM (IST)

ਠੇਕੇਦਾਰ ਸਿੱਧੂ ਨੇ ਵੱਖ-ਵੱਖ ਰਵਿਦਾਸ ਸਭਾਵਾਂ ਦੇ ਨੁਮਾਇੰਦਿਆਂ ਨੂੰ ਕੀਤਾ ਸਨਮਾਨਤ
ਹੁਸ਼ਿਆਰਪੁਰ (ਜਸਵਿੰਦਰਜੀਤ)-ਸ੍ਰੀ ਗੁਰੂੁ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਪ੍ਰਭਾਤ ਫੇਰੀਆਂ ਦਾ ਸਨਮਾਨ ਕਰਨ ਹਿੱਤ ਇਕ ਵਿਸ਼ੇਸ਼ ਸਮਾਗਮ ਸ਼ਿਵਾਲਿਕ ਇਨਕਲੇਵ ਵਿਖੇ ਸੇਵਕ ਠੇਕੇਦਾਰ ਭਗਵਾਨ ਦਾਸ ਸਿੱਧੂ ਬਸਪਾ ਜ਼ੋਨ ਇੰਚਾਰਜ ਪੰਜਾਬ, ਸ਼੍ਰੀਮਤੀ ਵੀਨਾ ਸਿੱਧੂ ਵੱਲੋਂ ਕੀਤਾ ਗਿਆ। ਅੱਜ ਅੰਮ੍ਰਿਤ ਵੇਲੇ ਤੋਂ ਪਿੰਡ ਸਿੰਗਡ਼ੀਵਾਲਾ, ਸੈਂਚਾਂ, ਕਮਾਲਪੁਰ, ਬਸੀਜਾਨਾ, ਕਾਂਟੀਆ, ਨੀਲਕੰਠ, ਸੱਜਣਾ, ਬ੍ਰਹਮਜੀਤ, ਸ਼ਾਹਪੁਰ, ਚੌਹਾਲ, ਨਲੋਈਆਂ, ਮੱਛਰੀਵਾਲ, ਸੁਖੀਆਵਾਦ, ਸਲਵਾਡ਼ਾ, ਬਸੀ ਖਵਾਜੂ, ਕੋਟਲਾ ਗੋਂਸਪੁਰ, ਪੰਡੋਰੀ ਬਾਵਾਦਾਸ, ਹਰਦੋਖਾਨਪੁਰ, ਥੱਥਲਾਂ, ਸਲੇਰਨ, ਨਸਰਾਲਾ ਤੋਂ ਇਲਾਵਾ ਅਨੇਕਾਂ ਮੁਹੱਲਿਆਂ ਤੋਂ ਪ੍ਰਭਾਤ ਫੇਰੀਆਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਗੁਣਗਾਨ ਕਰਦੀਆਂ ਬੇਗਮਪੁਰਾ ਨਿਵਾਸ ਪਹੁੰਚੀਆਂ। ਖੁੱਲ੍ਹੇ ਪੰਡਾਲ ਵਿਚ ਕੀਰਤਨ ਦੀਵਾਨ ਸਜਾਏ ਗਏ ਅਤੇ ਪ੍ਰਭਾਤ ਫੇਰੀਆਂ ਨਾਲ ਆਏ ਰਾਗੀ ਜਥਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋਡ਼ਿਆ ਗਿਆ। ਇਸ ਮੌਕੇ ਠੇਕੇਦਾਰ ਭਗਵਾਨ ਦਾਸ ਵੱਲੋਂ ਪ੍ਰਭਾਤਫੇਰੀ ਨਾਲ ਆਏ ਜਥਿਆਂ ਅਤੇ ਗੁਰਦੁਆਰਿਆਂ ਦੇ ਪ੍ਰਧਾਨਾਂ ਤੇ ਪ੍ਰਬੰਧਕਾਂ ਨੂੰ ਸਨਮਾਨਤ ਵੀ ਕੀਤਾ ਗਿਆ।ਇਸ ਦੌਰਾਨ ਸੰਤ-ਮਹਾਪੁਰਸ਼, ਬਸਪਾ ਪੰਜਾਬ ਦੇ ਆਗੂ, ਧਾਰਮਕ, ਸਮਾਜਕ, ਰਾਜਨੀਤਕ ਸ਼ਖਸੀਅਤਾਂ ਅਤੇ ਸੱਚ ਫਾਊਂਡੇਸ਼ਨ ਦੇ ਆਗੂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਮੇਂ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਖੁਰਾਲਗਡ਼੍ਹ ਸਾਹਿਬ ਵਾਲਿਆਂ, ਸਤਿਗੁਰੂ ਰਵਿਦਾਸ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਮਿਸ਼ਨ ਲਈ ਸਮਰਪਤ ਹੋ ਕੇ ਸੰਗਤਾਂ ਨੂੰ ਜਾਗਰੂਕ ਕਰਨ ਤੇ ਬਹੁਜਨ ਸਮਾਜ ਦੇ ਮਿਸ਼ਨ ਲਈ ਠੇਕੇਦਾਰ ਭਗਵਾਨ ਦਾਸ ਸਿੱਧੂ, ਸ਼੍ਰੀਮਤੀ ਵੀਨਾ ਸਿੱਧੂ, ਜੰਡਮ ਸਿੱਧੂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਬਸਪਾ ਪੰਜਾਬ ਦੇ ਪ੍ਰਧਾਨ ਰਸ਼ਪਾਲ ਰਾਜੂ, ਸਾਬਕਾ ਪ੍ਰਧਾਨ, ਸਾਬਕਾ ਮੈਂਬਰ ਰਾਜ ਸਭਾ ਅਵਤਾਰ ਸਿੰਘ ਕਰੀਮਪੁਰੀ, ਜ਼ਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ, ਐਡਵੋਕੇਟ ਰਣਜੀਤ ਕੁਮਾਰ, ਡਾ. ਐੱਸ. ਪੀ. ਸਿੰਘ ਪ੍ਰਧਾਨ ਸੱਚ ਫਾਊਂਡੇਸ਼ਨ, ਡਾ. ਸੁਰਿੰਦਰ ਕੁਮਾਰ, ਕੈਪਟਨ ਆਰ. ਕੇ. ਹੀਰਾ, ਸਤਪਾਲ, ਇੰਦਰਜੀਤ ਪਾਲ, ਡਾ. ਬਲਦੇਵ ਸਿੰਘ, ਮਾਸਟਰ ਕੁਲਦੀਪ ਸਿੰਘ, ਡਾ. ਐੱਸ. ਕੇ. ਹੀਰਾ, ਐਡਵੋਕੇਟ ਸੁਨੀਲ ਕੁਮਾਰ, ਇੰਜੀ. ਮਹਿੰਦਰ ਸਿੰਘ ਸੰਧਰਾਂ, ਮੋਹਣ ਲਾਲ ਭਟੋਆ, ਸੋਢੀ ਖਾਨਪੁਰ, ਜਗਦੀਸ਼ ਬੱਧਣ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ, ਗੋਪਿਨ ਸਿੱਧੂ, ਪ੍ਰਸ਼ੋਤਮ ਲਾਲ ਸਿੱਧੂ, ਬਲਦੇਵ ਰਾਜ ਸਿੱਧੂ, ਬਲਰਾਜ ਸਿੱਧੂ, ਰਾਮਜੀ ਦਾਸ, ਦਰਸ਼ਨ ਲੱਧਡ਼, ਭਾਈ ਪ੍ਰਗਟ ਸਿੰਘ ਹਾਜ਼ਰ ਸਨ। ਇਸ ਦੌਰਾਨ ਸੰਗਤਾਂ ਲਈ ਲੰਗਰ ਵੀ ਲਾਏ ਗਏ।17 ਐਚ ਐਸ ਪੀ ਜਸਵਿੰਦਰ2®ਠੇਕੇਦਾਰ ਭਗਵਾਨ ਸਿੱਧੂ ਵੱਲੋਂ ਧਾਰਮਕ ਅਤੇ ਹੋਰ ਸ਼ਖਸੀਅਤਾਂ ਨੂੰ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼। (ਜਸਵਿੰਦਰਜੀਤ)6ile

Related News