ਵਿਦਿਆਰਥਣ ਨੂੰ ਦਿੱਤਾ 10,000 ਰੁਪਏ ਵਜ਼ੀਫ਼ਾ
Wednesday, Feb 06, 2019 - 04:59 AM (IST)
ਹੁਸ਼ਿਆਰਪੁਰ (ਜਸਵਿੰਦਰਜੀਤ)-ਵਿਦਿਆਰਥੀਆਂ ਦੀ ਉੱਚ ਵਿੱਦਿਆ ਲਈ ਆਰਥਕ ਮਦਦ ਕਰਨ ਦੇ ਉਦੇਸ਼ ਨਾਲ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਵੱਲੋਂ ਦਿੱਤੀ ਜਾਂਦੀ ਮਾਸਟਰ ਰਾਜ ਕੰਵਰ ਚੋਪਡ਼ਾ ਇਕ ਕਰੋਡ਼ ਸਕਾਲਰਸ਼ਿਪ ਸਕੀਮ ਦਾ ਹਰ ਸਾਲ ਬਹੁਤ ਸਾਰੇ ਵਿਦਿਆਰਥੀ ਲਾਭ ਪ੍ਰਾਪਤ ਕਰਦੇ ਹਨ। ਇਸੇ ਸਕੀਮ ਤਹਿਤ ਸੇਂਟ ਸੋਲਜਰ ਇੰਸਟੀਚਿਊਟ ਆਫ ਫਾਰਮੇਸੀ ਦੀ ਬੀ. ਫਾਰਮੇਸੀ ਦੂਸਰੇ ਸਮੈਸਟਰ ਦੀ ਵਿਦਿਆਰਥਣ ਰੌਸ਼ਨੀ ਸਿੰਘ ਦੀ ਪਡ਼੍ਹਾਈ ਪ੍ਰਤੀ ਲਗਨ ਅਤੇ ਆਰਥਕ ਹਾਲਾਤ ਨੂੰ ਦੇਖਦੇ ਹੋਏ ਗਰੁੱਪ ਵੱਲੋਂ 10,000 ਰੁਪਏ ਦਾ ਵਜ਼ੀਫਾ ਦਿੱਤਾ ਗਿਆ। ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪਡ਼ਾ ਨੇ ਰੌਸ਼ਨੀ ਸਿੰਘ ਨੂੰ ਚੈੱਕ ਦਿੰਦੇ ਹੋਏ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਮਨ ਲਾ ਕੇ ਪਡ਼੍ਹਾਈ ਕਰਨ ਲਈ ਪ੍ਰੇਰਿਆ। ਰੌਸ਼ਨੀ ਦੇ ਪਿਤਾ ਸਪੈਸ਼ਲ ਬੱਚਿਆਂ ਨੂੰ ਟਰੇਨਿੰਗ ਦਿੰਦੇ ਹਨ ਅਤੇ ਰੌਸ਼ਨੀ ਪਹਿਲੇ ਸਮੈਸਟਰ ਲਈ ਵੀ ਵਜ਼ੀਫਾ ਪ੍ਰਾਪਤ ਕਰ ਚੁੱਕੀ ਹੈ। ਸ਼੍ਰੀਮਤੀ ਚੋਪਡ਼ਾ ਨੇ ਕਿਹਾ ਕਿ ਸੇਂਟ ਸੋਲਜਰ ਹਰ ਉਸ ਵਿਦਿਆਰਥੀ ਦੇ ਨਾਲ ਹੈ, ਜੋ ਲਗਨ ਅਤੇ ਮਿਹਨਤ ਨਾਲ ਪਡ਼੍ਹਾਈ ਕਰ ਕੇ ਕੁਝ ਬਣਨਾ ਚਾਹੁੰਦਾ ਹੈ। ਫੋਟੋ
