ਨਡਾਲੋਂ ਵਿਖੇ ਕੀਰਤਨ ਦਰਬਾਰ ਕਰਵਾਇਆ

Wednesday, Feb 06, 2019 - 04:59 AM (IST)

ਨਡਾਲੋਂ ਵਿਖੇ ਕੀਰਤਨ ਦਰਬਾਰ ਕਰਵਾਇਆ
ਹੁਸ਼ਿਆਰਪੁਰ (ਬਹਾਦਰ ਖਾਨ)-ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਗੁਰਦੁਆਰਾ ਬਾਬਾ ਨਿਧਾਨ ਸਿੰਘ ਪਿੰਡ ਨਡਾਲੋਂ ਵਿਖੇ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੀ ਦੇਖ-ਰੇਖ ਹੇਠ ਤੇ ਬਾਬਾ ਗੁਰਮੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ’ਚ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ 2 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸਜਾਏ ਖੁੱਲ੍ਹੇ ਪੰਡਾਲ ’ਚ ਕੀਰਤਨ ਦਰਬਾਰ ਦੀ ਆਰੰਭਤਾ ਭਾਈ ਸੁਖਦੇਵ ਸਿੰਘ ਨਡਾਲੋਂ ਵਾਲਿਆਂ ਦੇ ਕੀਰਤਨੀ ਜਥੇ ਨੇ ਕੀਤੀ। ਉਪਰੰਤ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ, ਸੰਤ ਅਮੀਰ ਸਿੰਘ ਜਵੱਦੀ ਕਲਾਂ, ਬਾਬਾ ਬੰਤਾ ਸਿੰਘ ਮੁੰਡਾ ਪਿੰਡ, ਭਾਈ ਚੰਨਣ ਸਿੰਘ ਸੁਰਵਿੰਡ, ਭਾਈ ਲਾਲ ਸਿੰਘ ਫ਼ੱਕਰ, ਬੀਬੀ ਬਲਵਿੰਦਰ ਕੌਰ ਖਾਲਸਾ, ਭਾਈ ਬੀਰ ਜਤਿੰਦਰ ਸਿੰਘ ਮਲਕਪੁਰ, ਭਾਈ ਰਣਯੋਧ ਸਿੰਘ ਨਡਾਲੋਂ ਆਦਿ ਨੇ ਸੰਗਤ ਨੂੰ ਗੁਰਬਾਣੀ ਦੇ ਰਸਭਿੰਨੇ ਕੀਰਤਨ ਤੇ ਵਾਰਾਂ ਸੁਣਾ ਕੇ ਨਿਹਾਲ ਕੀਤਾ ਤੇ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ’ਤੇ ਵੀ ਚਾਨਣਾ ਪਾਇਆ। ਸਟੇਜ ਸਕੱਤਰ ਦੀ ਡਿਊਟੀ ਜਰਨੈਲ ਸਿੰਘ ਨਡਾਲੋਂ ਤੇ ਜਥੇ. ਇਕਬਾਲ ਸਿੰਘ ਖੇਡ਼ਾ ਨੇ ਨਿਭਾਈ। ਇਸ ਮੌਕੇ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਨੇ ਪਹੁੰਚੀਆਂ ਨਾਮਵਰ ਸ਼ਖਸੀਅਤਾਂ ਤੇ ਸਹਿਯੋਗੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਇਸ ਸਮੇਂ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ, ਸੰਤ ਹਾਕਮ ਸਿੰਘ ਫਤਹਿਪੁਰ ਕੋਠੀ, ਬਾਬਾ ਗੁਰਨਾਮ ਸਿੰਘ ਨੰਗਲ ਸਪਰੋਡ਼, ਜਸਵੀਰ ਸਿੰਘ ਭੱਟੀ, ਕਮਲਜੀਤ ਸਿੰਘ, ਬਾਬਾ ਮੇਜਰ ਸਿੰਘ ਸਾਹਨੇਵਾਲ, ਲਖਵਿੰਦਰ ਸਿੰਘ ਬਿੰਦਾ, ਧਰਮਿੰਦਰ ਸਿੰਘ ਸੋਨੂੰ, ਬਲਜਿੰਦਰ ਸਿੰਘ ਪੰਜੌਡ਼, ਬੂਟਾ ਸਿੰਘ ਕੋਟਫਤੂਹੀ, ਸੰਤ ਬਲਵੀਰ ਸਿੰਘ ਖੇਡ਼ਾ, ਬਾਬਾ ਲਖਵਿੰਦਰ ਸਿੰਘ ਸ਼ਹੀਦ, ਬਾਬਾ ਜਾਨਪਾਲ ਸਿੰਘ ਡਾਚਰ, ਬਾਬਾ ਮੋਹਣ ਸਿੰਘ ਯੂ. ਪੀ., ਸੰਤ ਬਲਵੀਰ ਸਿੰਘ ਟਿੱਬਾ ਸਾਹਿਬ, ਗੁਰਚਰਨ ਸਿੰਘ ਗੋਬਿੰਦਪੁਰੀ ਆਦਿ ਹਾਜ਼ਰ ਸਨ।

Related News