ਰਮੇਸ਼ ਚੰਦ ਕਪਾਟੀਆ ਦਾ ਸਰੀਰ ਕੀਤਾ ਦਾਨ
Wednesday, Feb 06, 2019 - 04:58 AM (IST)

ਹੁਸ਼ਿਆਰਪੁਰ (ਘੁੰਮਣ)-ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਉੱਪ ਪ੍ਰਧਾਨ ਸੁਰੇਸ਼ ਚੰਦ ਕਪਾਟੀਆ ਦੇ ਵੱਡੇ ਭਰਾ ਰਮੇਸ਼ ਚੰਦ ਕਪਾਟੀਆ ਦੇ ਅਚਨਚੇਤ ਅਕਾਲ ਚਲਾਣਾ ਕਰ ਜਾਣ ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਮੌਤ ਉਪਰੰਤ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਰਾਹੀਂ ਉਨ੍ਹਾਂ ਦਾ ਸਰੀਰ ਦਾਨ ਕੀਤਾ ਗਿਆ। ਇਸ ਮੌਕੇ ਸਵ. ਰਮੇਸ਼ ਚੰਦ ਕਪਾਟੀਆ ਦੀ ਧਰਮ ਪਤਨੀ ਸੰਤੋਸ਼ ਕੁਮਾਰੀ, ਸਪੁੱਤਰ ਸੰਦੀਪ ਕਪਾਟੀਆ, ਵਿਸ਼ਵਾ ਮਿੱਤਰ ਤੇ ਹੋਰ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਹਾਜ਼ਰ ਸਨ। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਪ੍ਰਧਾਨ ਪ੍ਰੋ. ਬਹਾਦਰ ਸਿੰਘ ਸੁਨੇਤ ਦੀ ਅਗਵਾਈ ’ਚ ਟੀਮ ਨੇ ਸਰੀਰਦਾਨੀ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਨੇਤਰਦਾਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਦਾਨ ਹੋਏ ਸਰੀਰ ਨਾਲ ਮੈਡੀਕਲ ਦੀ ਪਡ਼੍ਹਾਈ ਕਰ ਰਹੇ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਨਗੇ। ਇਸ ਮੌਕੇ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਸਰਪ੍ਰਸਤ ਮਲਕੀਤ ਸਿੰਘ ਮਹੇਡ਼ੂ, ਸਕੱਤਰ ਇੰਜ. ਜਸਬੀਰ ਸਿੰਘ, ਸੀਨੀਅਰ ਉੱਪ ਪ੍ਰਧਾਨ ਡਾ. ਗੁਰਬਖਸ਼ ਸਿੰਘ, ਉੱਪ ਪ੍ਰਧਾਨ ਰਾਕੇਸ਼ ਮੋਹਣ, ਜੁਆਇੰਟ ਸਕੱਤਰ ਕਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ।