ਸੰਤ ਬਾਬਾ ਭਾਗ ਸਿੰਘ ਯਾਦਗਾਰੀ ਜੋਡ਼ ਮੇਲਾ ਕਰਵਾਇਆ
Friday, Feb 01, 2019 - 09:19 AM (IST)

ਹੁਸ਼ਿਆਰਪੁਰ (ਮੋਮੀ, ਪੰਡਿਤ)-ਗੁਰਦੁਆਰਾ ਸੰਤ ਬਾਬਾ ਭਾਗ ਸਿੰਘ ਜੀ (ਬਾਬਾ ਰੋਟੀ ਰਾਮ ਜੀ) ਪਿੰਡ ਢਡਿਆਲਾ ਵਿਖੇ ਸੰਤ ਬਾਬਾ ਭਾਗ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਮਹਾਨ ਸਾਲਾਨਾ ਜੋਡ਼ ਮੇਲਾ ਸੰਪੰਨ ਹੋ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਿਦੇਸ਼ ਤੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ 14 ਜਨਵਰੀ ਤੋਂ ਆਰੰਭ ਹੋਏ ਸਾਲਾਨਾ ਜੋਡ਼ ਮੇਲੇ ਦੀ ਸਮਾਪਤੀ ’ਤੇ ਸਭ ਤੋਂ ਪਹਿਲਾਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜਾਏ ਗਏ ਕੀਰਤਨ ਦਰਬਾਰ ਦੌਰਾਨ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੁੱਖ ਬੁਲਾਰਾ ਦਮਦਮੀ ਟਕਸਾਲ, ਭਾਈ ਕੁਲਦੀਪ ਸਿੰਘ, ਭਾਈ ਮਨਿੰਦਰ ਸਿੰਘ ਦੋਵੇਂ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਢਾਡੀ ਜਥਾ ਬੀਬੀ ਦਲੇਰ ਕੌਰ ਖਾਲਸਾ, ਭਾਈ ਦੀਦਾਰ ਸਿੰਘ ਯੂ.ਐੱਸ.ਏ., ਕਥਾ ਵਾਚਕ ਭਾਈ ਸਰਤਾਜ ਸਿੰਘ, ਭਾਈ ਗੁਰਵੀਰ ਸਿੰਘ ਢਡਿਆਲਾ ਵਾਲੇ ਤੇ ਹੈੱਡ ਗ੍ਰੰਥੀ ਗਿਆਨੀ ਕੁਲਬੀਰ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਪਹੁੰਚੀਆਂ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਬਾਬਾ ਸਵਰਨਜੀਤ ਸਿੰਘ, ਅਰਵਿੰਦਰ ਸਿੰਘ ਰਸੂਲਪੁਰ, ਲਖਵਿੰਦਰ ਸਿੰਘ ਲੱਖੀ, ਸਾਬਕਾ ਸਰਪੰਚ ਗੁਰਜੀਤ ਸਿੰਘ ਚੌਹਾਨ, ਪ੍ਰਧਾਨ ਕੁਲਵੰਤ ਸਿੰਘ ਜੌਹਲ, ਗੁਰਦਿਆਲ ਸਿੰਘ ਢਿੱਲੋਂ, ਬੀਬੀ ਸਤਨਾਮ ਕੌਰ, ਬੀਬੀ ਰਣਬੀਰ ਕੌਰ, ਨਿਰਮਲ ਸਿੰਘ ਮੱਲ੍ਹੀ, ਗੁਰਕਮਲ ਸਿੰਘ ਸੋਢੀ, ਸਾਬਕਾ ਸਰਪੰਚ ਕੁਲਦੀਪ ਸਿੰਘ, ਇਕਬਾਲ ਸਿੰਘ ਢਡਿਆਲਾ, ਜਥੇ. ਹਰਪਿੰਦਰ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਜੌਹਲ, ਜਥੇ. ਮਨਜੀਤ ਸਿੰਘ ਖਾਲਸਾ, ਡਾ. ਲਵਪ੍ਰੀਤ ਸਿੰਘ ਪਾਬਲਾ, ਪੰਚ ਰਾਜਵਿੰਦਰ ਕੌਰ, ਸੰਦੀਪ ਢਡਿਆਲਾ, ਰਸ਼ਪਾਲਜੀਤ ਸਿੰਘ ਪਾਬਲਾ, ਰਜਿੰਦਰ ਸਿੰਘ, ਪ੍ਰਿਥੀਪਾਲ ਸਿੰਘ, ਕੁਲਦੀਪ ਕੀਪਾ, ਨਿਰਮਲ ਸਿੰਘ ਆਦਿ ਹਾਜ਼ਰ ਸਨ।