ਸਿਹਤ ਵਿਭਾਗ ਦੀਆਂ ਸਕੀਮਾਂ ਬਾਰੇ 153 ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰੇਗੀ ਵੈਨ : ਡਾ. ਬਲਵਿੰਦਰ

Wednesday, Jan 30, 2019 - 10:22 AM (IST)

ਸਿਹਤ ਵਿਭਾਗ ਦੀਆਂ ਸਕੀਮਾਂ ਬਾਰੇ 153 ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰੇਗੀ ਵੈਨ : ਡਾ. ਬਲਵਿੰਦਰ
ਹੁਸ਼ਿਆਰਪੁਰ (ਜ.ਬ.)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਣੂ ਸੂਦ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ‘ਤੰਦਰੁਸਤ ਪੰਜਾਬ’ ਸਿਹਤ ਜਾਗਰੂਕਤਾ ਵੈਨ ਨੂੰ ਸੰਤ ਅਤਰ ਸਿੰਘ ਸਕੂਲ ਪੀ. ਐੱਚ. ਯੂ. ਪਾਲਦੀ ਤੋਂ ਡਾ. ਰਜਿੰਦਰ ਰਾਜ ਡੀ. ਐੱਫ. ਪੀ. ਓ. ਹੁਸ਼ਿਆਰਪੁਰ, ਡਾ. ਬਲਵਿੰਦਰ ਕੁਮਾਰ ਐੱਸ. ਐੱਮ.ਓ. ਪੀ. ਐੱਚ. ਯੂ. ਪਾਲਦੀ, ਸ਼੍ਰੀਮਤੀ ਗੁਰਜੀਸ਼ ਕੌਰ ਡੀ. ਐੱਮ. ਈ. ਆਈ. ਓ. ਅਤੇ ਸ਼੍ਰੀ ਸ਼ਿਵ ਕੁਮਾਰ ਪ੍ਰਿੰਸੀਪਲ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਵੈਨ ਬਲਾਕ ਪਾਲਦੀ ਅਧੀਨ 153 ਪਿੰਡਾਂ ਵਿਚ 29 ਜਨਵਰੀ ਤੋਂ ਲੈ ਕੇ 11 ਫਰਵਰੀ ਤੱਕ ਜਾ ਕੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕਰੇਗੀ ਅਤੇ ਮੈਡੀਕਲ ਟੀਮ ਵੱਲੋਂ ਕੈਂਪ ਲਾਏ ਜਾਣਗੇ, ਿਜਨ੍ਹਾਂ ਵਿਚ ਐਲੋਪੈਥਿਕ, ਹੋਮਿਓਪੈਥਿਕ ਅਤੇ ਆਯੁਰਵੈਦਿਕ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ । ਮੌਕੇ ’ਤੇ ਹੀ ਹੈਲਥ ਵਰਕਰਾਂ ਅਤੇ ਲੈਬ ਟੈਕਨੀਸ਼ੀਅਨਾਂ ਵੱਲੋਂ ਟੈਸਟਾਂ ਦੇ ਨਾਲ-ਨਾਲ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੈਪਥੈਲਮਿਕ ਅਫ਼ਸਰ ਵੱਲੋਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਕੈਂਪਾਂ ਦੌਰਾਨ ਲੋਡ਼ ਪੈਣ ’ਤੇ ਵੱਖ-ਵੱਖ ਮਰੀਜ਼ਾਂ ਨੂੰ ਰੈਫਰ ਵੀ ਕੀਤਾ ਜਾਵੇਗਾ। ਕੈਂਪ ਦੀ ਸ਼ੁਰੂਆਤ ਪਿੰਡ ਹਕੂਮਤਪੁਰ ਤੋਂ ਕੀਤੀ ਗਈ, ਜਿਸ ਵਿਚ ਡਾ. ਜਸਪਾਲ ਸਿੰਘ (ਮੈਡੀਕਲ ਅਫ਼ਸਰ), ਡਾ. ਬਿਕਰਮਜੀਤ ਸਿੰਘ (ਏ.ਐੱਮ.ਓ.), ਸ਼੍ਰੀਮਤੀ ਇੰਦਰਦੀਪ ਕੌਰ (ਐੱਮ.ਐੱਲ.ਟੀ.), ਮਿਸ. ਦਵਿੰਦਰ ਕੌਰ (ਫਾਰਮਾਸਿਸਟ) ਅਤੇ ਬਾਕੀ ਟੀਮ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਮਾਨਵ ਸ਼ਰਮਾ (ਬੀ. ਈ. ਈ.) ਅਤੇ ਗੋਪਾਲ ਸਰੂਪ (ਐੱਚ. ਐੱਸ.) ਵੱਲੋਂ ਲੋਕਾਂ ਨੂੰ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ।

Related News