ਵਿਦਿਆਰਥੀਆਂ ਸਕੂਲ ਦੇ ਸਾਲਾਨਾ ਸਮਾਗਮ ’ਚ ਪੇਸ਼ ਕੀਤਾ ਸੱਭਿਆਚਾਰਕ ਪ੍ਰੋਗਰਾਮ

Wednesday, Jan 30, 2019 - 10:21 AM (IST)

ਵਿਦਿਆਰਥੀਆਂ ਸਕੂਲ ਦੇ ਸਾਲਾਨਾ ਸਮਾਗਮ ’ਚ ਪੇਸ਼ ਕੀਤਾ ਸੱਭਿਆਚਾਰਕ ਪ੍ਰੋਗਰਾਮ
ਹੁਸ਼ਿਆਰਪੁਰ (ਪੰਡਿਤ)-ਸਰਕਾਰੀ ਐਲੀਮੈਂਟਰੀ ਸਕੂਲ ਗਿੱਲ ਵਿਚ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਮੁਖੀ ਬਲਜੀਤ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਦਾ ਆਗਾਜ਼ ਸ਼ਬਦ ਗਾਇਨ ਨਾਲ ਹੋਇਆ। ਉਪਰੰਤ ਵਿਦਿਆਰਥੀਆਂ ਨੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਖ਼ੂਬ ਵਾਹ-ਵਾਹ ਲੁੱਟੀ। ਵਿਦਿਆਰਥੀਆਂ ਨੇ ਕਵਿਤਾ, ਗੀਤ, ਗਿੱਧਾ-ਭੰਗਡ਼ਾ ਦੇ ਨਾਲ-ਨਾਲ ਸਮਾਜਕ ਬੁਰਾਈਆਂ ਖਿਲਾਫ਼ ਸੰਦੇਸ਼ ਦੇਣ ਵਾਲੀ ਸਕਿੱਟ ਵੀ ਪੇਸ਼ ਕੀਤੀ। ਮੰਚ ਦਾ ਸੰਚਾਲਨ ਮਾਸਟਰ ਕੁਲਜੀਤ ਸਿੰਘ ਬੁੱਢੀਪਿੰਡ ਨੇ ਕੀਤਾ। ਸਮਾਗਮ ਦੇ ਅੰਤਿਮ ਪਡ਼ਾਅ ਵਿਚ ਮੁੱਖ ਮਹਿਮਾਨ ਸਰਪੰਚ ਲਖਵੀਰ ਸਿੰਘ ਲਾਡੀ, ਬੀ. ਐੱਮ. ਟੀ. ਪ੍ਰਦੀਪ ਵਿਰਲੀ, ਸਟੇਟ ਐਵਾਰਡੀ ਟੀਚਰ ਗੁਰਦਿਆਲ ਸਿੰਘ, ਚੌਧਰੀ ਦਵਿੰਦਰ ਪਾਲ, ਮਾਸਟਰ ਬਲਬੀਰ ਸਿੰਘ, ਪਰਮਜੀਤ ਸਿੰਘ ਲੱਕੀ ਨੇ ਖੇਡਾਂ ਅਤੇ ਪਡ਼੍ਹਾਈ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਪ੍ਰਬੰਧਕਾਂ ਵੱਲੋਂ ਸਕੂਲ ਦੀ ਬਿਹਤਰੀ ਲਈ ਯੋਗਦਾਨ ਪਾਉਣ ਵਾਲੇ ਦਾਨੀਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ, ਅਰੁਣ ਬਹਿਲ, ਅਸ਼ੀਸ਼ ਸ਼ਰਮਾ, ਲਖਵੀਰ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਗੁਰਚਰਨ ਸਿੰਘ, ਮਨੀ ਸਿੰਘ, ਆਤਮਾ ਸਿੰਘ, ਗੁਰਵੀਰ ਗੋਰਾ, ਨਿਰਮਲ ਸਿੰਘ, ਗੁਰਕੀਰਤਨ ਸਿੰਘ, ਬਖਸ਼ੀਸ਼ ਸਿੰਘ, ਸੁਰਿੰਦਰ ਪਾਲ, ਲਾਲ ਚੰਦ, ਅਵਤਾਰ ਸਿੰਘ, ਦੇਸ਼ਵੀਰ, ਰਾਮ ਜੀ, ਪਰਮਜੀਤ ਸਿੰਘ, ਸੁਰਜੀਤ ਸਿੰਘ, ਸਤਿੰਦਰ ਪਾਲ ਸਿੰਘ ਕਾਕਾ, ਕਾਬਲ ਸਿੰਘ ਆਦਿ ਵੀ ਹਾਜ਼ਰ ਸਨ।

Related News