ਸਕੂਲ ਨੂੰ ਰੰਗ-ਰੋਗਨ ਕਰਵਾਉਣ ਲਈ ਪੇਂਟ ਦੀਆਂ ਸੱਤ ਬਾਲਟੀਆਂ ਭੇਟ
Tuesday, Jan 22, 2019 - 10:09 AM (IST)

ਹੁਸ਼ਿਆਰਪੁਰ (ਜ.ਬ.)-ਨਜ਼ਦੀਕੀ ਪਿੰਡ ਭਾਮ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਸਮਾਜ-ਸੇਵਕ ਜਥੇ. ਹਰੀ ਸਿੰਘ ਜਸਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜਥੇ. ਹਰੀ ਸਿੰਘ ਜਸਵਾਲ ਨੇ ਵਿਦਿਆਰਥੀਆਂ ਨੂੰ ਮਨ ਲਾ ਕੇ ਪਡ਼੍ਹਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਬਾਕੀ ਚੀਜ਼ਾਂ ਸਭ ਵੰਡੀਆਂ ਜਾਂਦੀਆਂ ਹਨ ਪਰ ਪਡ਼੍ਹਾਈ ਨੂੰ ਕੋਈ ਵੰਡ ਨਹੀਂ ਸਕਦਾ। ਉਨ੍ਹਾਂ ਸਕੂਲ ਨੂੰ ਰੰਗ-ਰੋਗਨ ਕਰਵਾਉਣ ਲਈ 7 ਬਾਲਟੀਆਂ ਪੇਂਟ ਦੀਆਂ ਦਿੱਤੀਆਂ। ਪ੍ਰਿੰਸੀਪਲ ਮਨਜੀਤ ਕੌਰ ਨੇ ਸਮਾਜ-ਸੇਵਕ ਹਰੀ ਸਿੰਘ ਜਸਵਾਲ ਦਾ ਸਕੂਲ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਸਾਬਕਾ ਪੰਚ, ਸਤਪਾਲ ਸਿੰਘ ਭਾਮ, ਪਰਮ ਇੰਦਰਜੀਤ ਸਿੰਘ, ਮਨਦੀਪ ਸਿੰਘ, ਪ੍ਰਸ਼ੋਤਮ ਲਾਲ, ਮਨਜੀਤ ਕੁਮਾਰ, ਨਰਿੰਦਰ ਸਿੰਘ, ਹਰਦੀਪ ਸਿੰਘ, ਅਮਨਦੀਪ ਸਿੰਘ, ਡਿੰਪਲ ਰਾਜਾ, ਸੰਤੋਖ ਸਿੰਘ, ਅਮਰਜੀਤ ਕੌਰ, ਨਰਿੰਦਰ ਕੌਰ, ਹਰਜਿੰਦਰ ਕੌਰ, ਮਨਪ੍ਰੀਤ ਕੌਰ, ਸੋਨੀਆ ਭੱਟੀ, ਸੰਦੀਪ ਕੌਰ, ਸੁਖਵੀਰ ਕੌਰ, ਨਵਦੀਪ ਕੌਰ ਆਦਿ ਹਾਜ਼ਰ ਸਨ।