ਭਾਈ ਘਨੱਈਆ ਸੇਵਾ ਪੰਥੀ ਦਲ ਵੱਲੋਂ ਜ਼ਰੂਰਤਮੰਦ ਪਰਵਾਰ ਨੂੰ ਵਿੱਤੀ ਮਦਦ ਭੇਟ
Tuesday, Jan 22, 2019 - 10:08 AM (IST)
ਹੁਸ਼ਿਆਰਪੁਰ (ਪੰਡਿਤ)-ਭਾਈ ਘਨੱਈਆ ਜੀ ਸੇਵਾ ਪੰਥੀ ਦਲ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਅਤੇ ਲੋਡ਼ਵੰਦਾਂ ਦੀ ਮਦਦ ਦਾ ਸੇਵਾ ਮਿਸ਼ਨ ਲਗਾਤਾਰ ਜਾਰੀ ਹੈ। ਮਲੇਸ਼ੀਆ ਅਤੇ ਹੋਰ ਦੇਸ਼ਾਂ ਵਿਚ ਵੱਸੇ ਪ੍ਰਵਾਸੀ ਪੰਜਾਬੀਆਂ ਦੀ ਇਸ ਸੰਸਥਾ ਵੱਲੋਂ ਅੱਜ ਪਿੰਡ ਡੁਮਾਣਾ ਦੇ ਜ਼ਰੂਰਤਮੰਦ ਪਰਿਵਾਰ ਨੂੰ 10 ਹਜ਼ਾਰ ਦੀ ਵਿੱਤੀ ਮਦਦ ਭੇਟ ਕੀਤੀ ਗਈ। ਡੁਮਾਣਾ ਨਿਵਾਸੀ ਸੁਰਿੰਦਰ ਕੁਮਾਰ ਪੁੱਤਰ ਹਜ਼ਾਰੀ ਰਾਮ ਦੇ ਪੁੱਤਰ ਦੀ ਮੌਤ ਹੋ ਗਈ ਸੀ। ਦਲ ਦੇ ਸੇਵਾਦਾਰਾਂ ਭਾਈ ਮਨਜੀਤ ਸਿੰਘ ਖਾਲਸਾ ਅਤੇ ਮਨਜੀਤ ਸਿੰਘ ਮਲੇਸ਼ੀਆ ਨੇ ਸੁਰਿੰਦਰ ਕੁਮਾਰ ਨੂੰ ਇਹ ਵਿੱਤੀ ਮਦਦ ਭੇਟ ਕਰਦੇ ਕਿਹਾ ਕਿ ਦਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਦਾ ਮਿਸ਼ਨ ਹੋਰ ਵੱਡਾ ਕਰਨਗੇ। ਇਸ ਮੌਕੇ ਤਰਸੇਮ ਸਿੰਘ, ਮਨਜੀਤ ਸਿੰਘ, ਸੋਨੀ ਪੁਰਤਗਾਲ, ਮੁਖਤਿਆਰ ਰਾਣੀ, ਗੀਤਾ, ਗੁਰਪਾਲ ਸਿੰਘ ਸੈਣੀ, ਪਰਮਜੀਤ ਸਿੰਘ ਆਦਿ ਮੌਜੂਦ ਸਨ।
