ਨਿਸ਼ਕਾਮ ਮਨ ਨਾਲ ਕੀਤੀ ਭਗਤੀ ਹੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਂਦੀ ਹੈ : ਭਗਤ ਮਹਿਰ ਜੀ
Sunday, Jan 20, 2019 - 12:08 PM (IST)
ਹੁਸ਼ਿਆਰਪੁਰ (ਕਟਾਰੀਆ)-ਨਿਸ਼ਕਾਮ ਮਨ ਨਾਲ ਕੀਤੀ ਭਗਤੀ ਹੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਂਦੀ ਹੈ ਕਿਉਂਕਿ ਸੱਚੇ ਦਿਲ ਨਾਲ ਕੀਤੀ ਭਗਤੀ ਤੇ ਗਊ ਸੇਵਾ ਨਾਲ ਹੀ ਪ੍ਰਭੂ ਖੁਸ਼ ਹੋ ਕੇ ਮਨੁੱਖੀ ਜੀਵਨ ਸਫ਼ਲ ਕਰਦੇ ਹਨ। ਇਹ ਪ੍ਰਵਚਨ ਭਜਨ ਸਮਰਾਟ ਭਗਤ ਮਹਿਰ ਜੀ ਨੇ ਗਊਸ਼ਾਲਾ ਕੁੱਟੀਆ ਬੀਣੇਵਾਲ ਵਿਖੇ ਸਹਿਜ ਪਾਠਾਂ ਦੇ ਭੋਗ ਪਾਉਣ ਉਪਰੰਤ ਸੰਗਤਾਂ ਨੂੰ ਕਹੇ। ਭਗਤ ਜੀ ਨੇ ਕਿਹਾ ਕਿ ਜੋ ਮਨੁੱਖ ਸੱਚੇ ਮਨ ਨਾਲ ਗਰੀਬ ਤੇ ਬੇਸਹਾਰਿਆਂ ਦੀ ਸੇਵਾ ਕਰਦਾ ਹੈ ਉਸ ਦਾ ਜੀਵਨ ਸਫ਼ਲ ਹੋ ਜਾਂਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਭੂ ਭਗਤੀ, ਗਊ ਸੇਵਾ, ਗਰੀਬ ਲੋਡ਼ਵੰਦਾਂ ਦੀ ਸੇਵਾ ਕਰਕੇ ਪੁੰਨ ਦੇ ਭਾਗੀ ਬਣਨਾ ਚਾਹੀਦਾ ਹੈ। ਇਸ ਮੌਕੇ ਗਊ ਮਾਤਾ ਦੀ ਪਰਿਕਰਮਾ ਆਰਤੀ ਵੀ ਕੀਤੀ ਗਈ। ਇਸ ਸਮੇਂ ਬਾਬਾ ਦਵਿੰਦਰ ਕੌਡ਼ਾ, ਕੈਪ. ਰਾਮਜੀ ਦਾਸ, ਰਾਮ ਲਾਲ ਮੰਡਨ, ਹਰਪ੍ਰੀਤ ਸਿੰਘ, ਤਰਸੇਮ ਮਹਿਰ, ਸ਼ੌਕੀ ਦੇਸੂ, ਬਲਦੇਵ ਕਸਾਣਾ, ਲਾਡੀ, ਪਰਮਜੀਤ, ਰਵਿੰਦਰ ਆਦਿ ਹਾਜ਼ਰ ਸਨ।
