ਵੋਟਾਂ ਦੀ ਰੰਜ਼ਿਸ਼ ਦੇ ਚਲਦਿਆਂ ਨੌਜਵਾਨ ''ਤੇ ਤੇਜ਼ਦਾਰ ਹਥਿਆਂਰਾਂ ਨਾਲ ਹਮਲਾ

Wednesday, Oct 04, 2017 - 11:12 AM (IST)

ਵੋਟਾਂ ਦੀ ਰੰਜ਼ਿਸ਼ ਦੇ ਚਲਦਿਆਂ ਨੌਜਵਾਨ ''ਤੇ ਤੇਜ਼ਦਾਰ ਹਥਿਆਂਰਾਂ ਨਾਲ ਹਮਲਾ

ਤਰਨਤਾਰਨ (ਮਿਲਾਪ) - ਤਰਨਤਾਰਨ ਨਜ਼ਦੀਕ ਪਿੰਡ ਸੇਰੌ 'ਚ ਵੋਟਾਂ ਦੀ ਰੰਜ਼ਿਸ਼ ਦੇ ਚਲਦਿਆ ਇਕ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਕਤ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੀੜਤ ਰਣਜੀਤ ਸਿੰਘ ਨੂੰ ਗੰਭੀਰ ਹਾਲਤ 'ਚ ਕੈਰੋ ਹਸਪਤਾਲ ਇਲਾਜ ਲਈ ਦਾਖਲ ਕਰਵਾਇਆਂ ਗਿਆ। ਉੱਥੇ ਉਸ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਮੈ ਫੁੱਟਬਾਲ ਖੇਡ ਕੇ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਮੈਨੂ ਰਸਤੇ 'ਚ ਹੀ ਪਿੰਡ ਦੇ ਕੁਝ ਕਾਂਗਰਸੀ ਲੋਕਾਂ ਨੇ ਰੋਕ ਕੇ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰ ਦਿੱਤਾ ਤੇ ਮੈ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਨੇ ਦੱਸਿਆ ਕਿ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ । 
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਐੱਸ. ਪੀ. ਡੀ. ਤਿਲਕ ਰਾਜ ਨੇ ਕਿਹਾ ਕਿ ਦੋ ਗਰੁੱਪਾ 'ਚ ਵਿਵਾਦ ਹੋਇਆ ਸੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਦੋਸ਼ੀਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।


Related News