ਡੀ.ਐਸ. ਪੀ. ਪਿਆਰਾ ਸਿੰਘ ਅਤੇ ਥਾਣਾ ਮੁਖੀ ਵਲਟੋਹਾ ਹਰਚੰਦ ਸਿੰਘ ਡੀ. ਜੀ. ਪੀ ਡਿਸਕ ਅਵਾਰਡ ਨਾਲ ਸਨਮਾਨਤ

Saturday, Sep 09, 2017 - 03:19 PM (IST)

ਡੀ.ਐਸ. ਪੀ. ਪਿਆਰਾ ਸਿੰਘ ਅਤੇ ਥਾਣਾ ਮੁਖੀ ਵਲਟੋਹਾ ਹਰਚੰਦ ਸਿੰਘ ਡੀ. ਜੀ. ਪੀ ਡਿਸਕ ਅਵਾਰਡ ਨਾਲ ਸਨਮਾਨਤ


ਝਬਾਲ/ਭਿੱਖਿਵੰਡ (ਨਰਿੰਦਰ, ਸੁਖਚੈਨ, ਅਮਨ) - ਡੀ. ਜੀ. ਪੀ. ਪੰਜਾਬ ਪੁਲਸ ਵੱਲੋਂ ਬਾਰਡਰ ਰੇਂਜ ਵਿਚ ਪੰਜਾਬ ਪੁਲਸ ਦੇ ਦੋ ਪੁਲਸ ਅਫਸਰ ਡੀ. ਐਸ. ਪੀ. ਸਿਟੀ ਪਿਆਰਾ ਸਿੰਘ ਅਤੇ ਥਾਣਾਂ ਵਲਟੋਹਾ ਦੇ ਮੁਖੀ ਹਰਚੰਦ ਸਿੰਘ ਨੂੰ ਮਹਿਕਮੇ ਵਿਚ ਚੰਗੀਆਂ ਸੇਵਾਵਾਂ ਨਿਭਾਉਣ ਅਤੇ ਵਧੀਆਂ ਡਿਊਟੀ ਕਰਨ ਬਦਲੇ ਡੀ. ਜੀ. ਪੀ. ਡਿਸਕ ਅਵਾਰਡ ਨਾਲ ਸਨਮਾਨਤ ਕਰਨ ਦੀ ਸੂਚਨਾ ਮਿਲੀ ਹੈ, ਜੋ ਤਰਨ ਤਾਰਨ ਜ਼ਿਲੇ ਦੀ ਪੁਲਸ ਲਈ ਬੜੇ ਮਾਣ ਦੀ ਗੱਲ ਹੈ । ਡੀ. ਐਸ. ਪੀ ਪਿਆਰਾ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਲਈ ਅਸੀਂ ਆਪਣੇ ਸੀਨੀਅਰ ਅਫਸਰਾਂ ਦੇ ਬਹੁਤ ਧੰਨਵਾਦੀ ਹਾਂ। ਅਸੀਂ ਆਉਣ ਵਾਲੇ ਸਮੇਂ 'ਚ ਵੀ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੇ।


Related News