ਜੇਲ ''ਚ ਵੀ ਫਿੱਟ ਰਹਿਣਾ ਚਾਹੁੰਦੀ ਹੈ ''ਹਨੀਪ੍ਰੀਤ'', ਇਸੇ ਲਈ...
Friday, Jan 05, 2018 - 01:00 PM (IST)
ਅੰਬਾਲਾ/ਚੰਡੀਗੜ੍ਹ : ਦੇਸ਼ਧ੍ਰੋਹ ਦੇ ਦੋਸ਼ 'ਚ ਇੱਥੇ ਸੈਂਟਰਲ ਜੇਲ 'ਚ ਬੰਦ ਬਲਾਤਕਾਰੀ ਬਾਬੇ ਦੀ ਮੂੰਹਬੋਲੀ ਧੀ ਹਨੀਪ੍ਰੀਤ ਨੂੰ ਸਲਾਖਾਂ ਪਿੱਛੇ ਵੀ ਫਿੱਟਨੈੱਸ ਦੀ ਚਿੰਤਾ ਹੈ, ਇਸੇ ਲਈ ਤਾਂ ਉਹ ਰੋਜ਼ ਸਵੇਰੇ ਯੋਗਾ ਕਰ ਰਹੀ ਹੈ। ਹਨੀਪ੍ਰੀਤ ਨੇ ਜੇਲ ਦੇ ਤੌਰ-ਤਰੀਕਿਆਂ ਨੂੰ ਹੁਣ ਪੂਰੀ ਤਰ੍ਹਾਂ ਅਪਣਾ ਲਿਆ ਹੈ। ਜੇਲ 'ਚ ਉਸ ਦੀ ਨਿਗਰਾਨੀ ਕਰ ਰਹੀਆਂ ਮਹਿਲਾ ਨੰਬਰਦਾਰਾਂ ਮੁਤਾਬਕ ਹਨੀਪ੍ਰੀਤ ਹੁਣ ਜੇਲ ਦੇ ਰਹਿਣ-ਸਹਿਣ 'ਚ ਪੂਰੀ ਤਰ੍ਹਾਂ ਢਲ ਚੁੱਕੀ ਹੈ। ਪਹਿਲਾਂ ਉਹ ਖਾਣ-ਪੀਣ ਦੀਆਂ ਚੀਜ਼ਾਂ 'ਤੇ ਇਤਰਾਜ਼ ਜ਼ਾਹਰ ਕਰਦੀ ਸੀ ਪਰ ਹੁਣ ਉਹ ਵਿਵਸਥਾ ਦੀ ਆਦੀ ਹੋ ਚੁੱਕੀ ਹੈ। ਹਨੀਪ੍ਰੀਤ ਸਵੇਰੇ ਅਤੇ ਸ਼ਾਮ ਨੂੰ ਯੋਗਾ ਕਰਦੀ ਹੈ ਅਤੇ ਬਾਕੀ ਸਮਾਂ ਨੰਬਰਦਾਰਾਂ ਨਾਲ ਥੋੜ੍ਹੀ-ਬਹੁਤ ਗੱਲ ਕਰਕੇ ਚੱਕੀ 'ਚ ਗੁਜ਼ਾਰ ਰਹੀ ਹੈ। ਹਨੀਪ੍ਰੀਤ ਨੂੰ ਜੇਲ ਮੈਨੂਅਲ ਦੇ ਮੁਤਾਬਕ ਖਾਣਾ ਅਤੇ ਮੁਲਾਕਾਤ ਦਾ ਸਮਾਂ ਦਿੱਤਾ ਜਾਂਦਾ ਹੈ। ਉਸ ਨੂੰ ਬੈਰਕ 'ਚ ਖੁੱਲ ਕੇ ਟਹਿਲਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਉਸ ਨਾਲ 24 ਘੰਟੇ ਮਹਿਲਾ ਨੰਬਰਦਾਰ ਸ਼ਿਫਟ 'ਚ ਰਹਿੰਦੀ ਹੈ। ਉਹ ਹੀ ਉਸ ਦੇ ਖਾਣ-ਪੀਣ ਦਾ ਇੰਤਜ਼ਾਮ ਕਰਦੀ ਹੈ ਅਤੇ ਬੈਰਕ 'ਚ ਉਸ ਦੇ ਨਾਲ ਸੌਂਦੀ ਹੈ।
