ਹਨੀਪ੍ਰੀਤ ਅੱਜ ਕਰ ਸਕਦੀ ਹੈ ਪੰਜਾਬ-ਹਰਿਆਣਾ ਹਾਈਕੋਰਟ ''ਚ ਸਰੰਡਰ

Tuesday, Oct 03, 2017 - 04:17 PM (IST)

ਹਨੀਪ੍ਰੀਤ ਅੱਜ ਕਰ ਸਕਦੀ ਹੈ ਪੰਜਾਬ-ਹਰਿਆਣਾ ਹਾਈਕੋਰਟ ''ਚ ਸਰੰਡਰ

ਚੰਡੀਗੜ੍ਹ — ਪਿਛਲੇ ਕਾਫੀ ਸਮੇਂ ਤੋਂ ਪੁਲਸ ਹਨੀਪ੍ਰੀਤ ਦੀ ਭਾਲ ਕਰ ਰਹੀ ਸੀ, ਪਰ ਟੀਮ ਵਲੋਂ ਕਈ ਥਾਵਾਂ 'ਤੇ ਛਾਪੇਮਾਰੀ ਕਰਨ ਦੇ ਬਾਵਜੂਦ ਉਹ ਕਿਸੇ ਦੇ ਹੱਥ ਨਹੀਂ ਆਈ। ਹੁਣ ਜਦੋਂਕਿ ਹਨੀਪ੍ਰੀਤ ਦੀ ਭਾਲ ਕਰ ਰਹੀ ਪੁਲਸ ਨੂੰ ਇਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਇਕ ਨਿਊਜ਼ ਚੈਨਲ 'ਚ ਉਸਨੇ ਇੰਟਰਵਿਊ ਦਿੱਤੀ ਹੈ, ਜਿਸ 'ਚ ਉਸਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। 
ਇਸ ਲਈ ਸੂਤਰਾਂ ਅਨੁਸਾਰ ਹਨੀਪ੍ਰੀਤ ਅੱਜ ਪੰਜਾਬ ਹਰਿਆਣਾ ਹਾਈਕੋਰਟ 'ਚ ਅਰਜ਼ੀ ਲਗਾ ਸਕਦੀ ਹੈ ਜਾਂ ਫਿਰ ਸਰੰਡਰ ਕਰ ਸਕਦੀ ਹੈ। ਉਹ ਪੰਚਕੂਲਾ ਕੋਰਟ 'ਚ ਜ਼ਮਾਨਤ ਲਈ ਅਰਜ਼ੀ ਦੇ ਸਕਦੀ ਹੈ। ਇਸ ਤੋਂ ਪਹਿਲਾਂ ਹਨੀਪ੍ਰੀਤ ਦੀ ਦਿੱਲੀ ਹਾਈ ਕੋਰਟ 'ਚ ਜ਼ਮਾਨਤ ਦੀ ਅਰਜ਼ੀ ਨਾਮਨਜ਼ੂਰ ਹੋ ਚੁੱਕੀ ਹੈ। ਦਿੱਲੀ ਹਾਈਕੋਰਟ ਨੇ ਹਨੀਪ੍ਰੀਤ ਨੂੰ ਸਰੰਡਰ ਕਰਨ ਲਈ ਕਿਹਾ ਹੈ। ਹੁਣ ਇਹ ਖਬਰ ਆ ਰਹੀ ਹੈ ਕਿ ਉਹ ਸਰੰਡਰ ਕਰ ਸਕਦੀ ਹੈ।
ਹਰਿਆਣੇ ਦੀ ਐਸ.ਆਈ.ਟੀ.
 ਟੀਮ ਹਨੀਪ੍ਰੀਤ ਦੀ ਭਾਲ ਕਰਨ ਲਈ ਕਈ ਥਾਵਾਂ 'ਤੇ ਛਾਪੇਮਾਰੀ ਕਰ ਚੁੱਕੀ ਹੈ। ਹਨੀਪ੍ਰੀਤ 'ਤੇ ਦੇਸ਼ਧ੍ਰੋਹ ਅਤੇ ਹਿੰਸਾ ਭੜਕਾਉਣ ਦੇ ਸਖਤ ਦੋਸ਼ ਹਨ। ਹਨੀਪ੍ਰੀਤ ਨੇ ਆਪਣੇ ਬਚਾਅ ਲਈ ਪਹਿਲਾਂ ਦਿੱਲੀ ਹਾਈਕੋਰਟ 'ਚ ਅਰਜ਼ੀ ਦਿੱਤੀ ਪਰ ਸੰਗੀਤਾ ਢੀਂਗਰਾ ਨੇ ਉਸਦੀ ਅਰਜ਼ੀ ਖਾਰਜ ਕਰ ਦਿੱਤੀ ਅਤੇ ਪੁੱਛਿਆ ਕਿ ਉਸਨੇ ਇਹ ਅਰਜ਼ੀ ਇਥੇ ਕਿਓਂ ਦਰਜ ਕਰਵਾਈ ਹੈ। ਹਨੀਪ੍ਰੀਤ ਜੇਕਰ ਸਰੰਡਰ ਕਰਦੀ ਹੈ ਤਾਂ ਉਸਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੋਰਟ ਦੀ ਹੋਵੇਗੀ।


Related News