'ਹਨੀ' ਦੀਦੀ ਲਈ ਪਲਕਾਂ ਵਿਛਾਈ ਰੱਖਦੇ ਸੀ ਪ੍ਰੇਮੀ, ਗ੍ਰਿਫਤਾਰੀ 'ਤੇ ਕੋਈ ਮਿਲਣ ਨਾ ਆਇਆ
Wednesday, Oct 04, 2017 - 12:49 PM (IST)
ਚੰਡੀਗੜ੍ਹ (ਹਾਂਡਾ) : ਜਿਹੜੀ ਹਨੀਪ੍ਰੀਤ ਦੀ ਇਕ ਝਲਕ ਪਾਉਣ ਲਈ ਹਜ਼ਾਰਾਂ ਪ੍ਰੇਮੀ ਪਲਕਾਂ ਵਿਛਾਈ ਰੱਖਦੇ ਸਨ, ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਦੇਖਣ ਲਈ ਮੰਗਲਵਾਰ ਨੂੰ ਇਕ ਵੀ ਪ੍ਰੇਮੀ ਨਹੀਂ ਪਹੁੰਚਿਆ। ਪੰਜਾਬ ਪੁਲਸ ਦੇ ਸਾਹਮਣੇ ਆਤਮ-ਸਮਰਪਣ ਕਰਨ ਵਾਲੀ ਹਨੀਪ੍ਰੀਤ ਤੇ ਉਸ ਦੇ ਨਾਲ ਆਈ ਇਕ ਹੋਰ ਔਰਤ ਨੂੰ ਪੰਜਾਬ ਪੁਲਸ ਨੇ ਪੰਚਕੂਲਾ ਪੁਲਸ ਹਵਾਲੇ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੰਚਕੂਲਾ, ਜ਼ੀਰਕਪੁਰ ਤੇ ਬਨੂੜ ਵਿਚਕਾਰ ਉਨ੍ਹਾਂ ਦੀ ਗ੍ਰਿਫਤਾਰੀ ਦਿਖਾਈ ਤੇ ਦੋਵਾਂ ਨੂੰ ਪੰਚਕੂਲਾ ਦੇ ਚੰਡੀ ਮੰਦਰ ਸਥਿਤ ਪੁਲਸ ਸਟੇਸ਼ਨ ਲੈ ਗਏ। ਹਨੀਪ੍ਰੀਤ ਤੇ ਔਰਤ ਦਾ ਦੇਰ ਰਾਤ ਮੈਡੀਕਲ ਕਰਵਾਇਆ ਗਿਆ, ਉਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਲਿਜਾਇਆ ਜਾਵੇਗਾ। ਜਿਹੜੀ ਹਨੀਪ੍ਰੀਤ ਦੇ ਇਕ ਇਸ਼ਾਰੇ 'ਤੇ ਡੇਰਾ ਪ੍ਰੇਮੀ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਸਨ, ਉਸ ਹਨੀਪ੍ਰੀਤ ਨੂੰ ਪੁਲਸ ਹਿਰਾਸਤ ਵਿਚ ਮਿਲਣਾ ਤਾਂ ਦੂਰ, ਦੇਖਣ ਤਕ ਕੋਈ ਨਹੀਂ ਆਇਆ। ਪੁਲਸ ਨੇ ਚੰਡੀ ਮੰਦਰ ਦੇ ਆਸ-ਪਾਸ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਤੇ ਕਿਸੇ ਵੀ ਵਿਅਕਤੀ ਨੂੰ ਪੁਲਸ ਸਟੇਸ਼ਨ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ। ਚੰਡੀ ਮੰਦਰ ਪੁਲਸ ਸਟੇਸ਼ਨ ਕੋਲ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਵੀ ਹਨ ਪਰ ਉਥੇ ਵੀ ਕੋਈ ਹਲਚਲ ਨਹੀਂ ਦਿਖੀ।
ਕਈ ਲੋਕਾਂ ਦੀ ਸੁਰੱਖਿਆ 'ਚ ਸੀ ਹਨੀਪ੍ਰੀਤ
ਪੁਲਸ ਦੀ ਗ੍ਰਿਫਤ ਤੋਂ 38 ਦਿਨ ਬਚਦੀ ਰਹੀ ਹਨੀਪ੍ਰੀਤ ਇਕੱਲੀ ਨਹੀਂ ਸੀ, ਬਲਕਿ ਉਸ ਨੂੰ ਕਈ ਲੋਕਾਂ ਦੀ ਸੁਰੱਖਿਆ ਹਾਸਿਲ ਸੀ, ਜਿਸ ਵਿਚ ਕੁਝ ਔਰਤਾਂ ਦੀ ਭੂਮਿਕਾ ਵੀ ਰਹੀ। ਹਨੀਪ੍ਰੀਤ ਜੋ ਵੀ ਕਰ ਰਹੀ ਸੀ, ਜਿਥੇ ਵੀ ਰਾਤਾਂ ਗੁਜ਼ਾਰ ਰਹੀ ਸੀ, ਸਭ ਪਲਾਨਿੰਗ ਨਾਲ ਹੋ ਰਿਹਾ ਸੀ ਤੇ ਪਲਾਨਿੰਗ ਡੇਰੇ ਨਾਲ ਜੁੜੇ ਕੁਝ ਸੀਨੀਅਰ ਲੋਕ ਕਰ ਰਹੇ ਸਨ। ਹਨੀਪ੍ਰੀਤ ਹੁਣ ਭੱਜ-ਭੱਜ ਕੇ ਥੱਕ ਗਈ ਤੇ ਸਾਰੇ ਕਾਨੂੰਨ ਦੇ ਰਸਤੇ ਬੰਦ ਹੁੰਦੇ ਦਿਖਾਈ ਦੇਣ ਲੱਗੇ ਤਾਂ ਉਸ ਦੇ ਸਲਾਹਕਾਰਾਂ ਨੇ ਆਤਮ-ਸਮਰਪਣ ਕਰਨ ਦਾ ਫੈਸਲਾ ਕੀਤਾ, ਜਿਸ ਵਿਚ ਵਕੀਲ ਵੀ ਸ਼ਾਮਲ ਸਨ।
ਵਿਲੇਨ ਤੋਂ ਹੀਰੋਇਨ ਬਣਨ ਦੀ ਐਕਟਿੰਗ
ਵਿਲੇਨ ਬਣ ਚੁੱਕੀ ਹਨੀਪ੍ਰੀਤ ਨੇ ਹੀਰੋਇਨ ਬਣ ਕੇ ਲੋਕਾਂ ਦੀ ਹਮਦਰਦੀ ਹਾਸਿਲ ਕਰਨ ਲਈ ਪੁਲਸ ਤਕ ਸੂਚਨਾ ਪਹੁੰਚਾਉਣ ਲਈ ਟੀ. ਵੀ. ਚੈਨਲ ਦਾ ਸਹਾਰਾ ਲਿਆ। ਡੇਰਾ ਸਮਰਥਕ ਨੇ ਖੁਦ ਚੈਨਲ ਦੇ ਰਿਪੋਰਟਰ ਨੂੰ ਫੋਨ ਕਰਕੇ ਹਨੀਪ੍ਰੀਤ ਦੀ ਇੰਟਰਵਿਊ ਕਰਵਾਉਣ ਦੀ ਗੱਲ ਕਹੀ ਤੇ ਆਪਣੀਆਂ ਸ਼ਰਤਾਂ 'ਤੇ ਉਨ੍ਹਾਂ ਨੂੰ ਗੱਡੀ ਵਿਚ ਬਿਠਾ ਕੇ ਹਨੀਪ੍ਰੀਤ ਤੱਕ ਲਿਜਾਇਆ ਗਿਆ, ਜੋ ਇਨੋਵਾ ਕਾਰ ਸੀ ਤੇ ਕਾਰ ਦੇ ਅੰਦਰ ਹੀ ਹਨੀਪ੍ਰੀਤ ਦੀ ਇੰਟਰਵਿਊ ਕਰਵਾਈ ਗਈ। ਸਵੇਰੇ ਦੇਸ਼ ਭਰ ਦੇ ਦਰਸ਼ਕਾਂ ਨੇ ਹਨੀਪ੍ਰੀਤ ਦੀ ਇੰਟਰਵਿਊ ਦੇਖੀ, ਜਿਸ ਰਾਹੀਂ ਹਨੀਪ੍ਰੀਤ ਨੇ ਹਮਦਰਦੀ ਲੈਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਕ ਵਧੀਆ ਅਭਿਨੇਤਰੀ ਦੀ ਤਰ੍ਹਾਂ ਉਸ ਨੇ ਇੰਟਰਵਿਊ ਦਿੱਤੀ ਤੇ ਉਸ ਦੇ ਨਾਲ ਹੀ ਹਨੀਪ੍ਰੀਤ ਨੇ ਆਤਮ-ਸਮਰਪਣ ਕਰ ਦਿੱਤਾ। ਹਨੀਪ੍ਰੀਤ ਖਿਲਾਫ ਦੇਸ਼ਧ੍ਰੋਹ ਤੇ ਸਾਜਿਸ਼ ਰਚਣ ਦਾ ਮਾਮਲਾ ਦਰਜ ਹੈ। ਹਨੀਪ੍ਰੀਤ ਨੇ ਕਿਹਾ ਕਿ ਉਹ ਕਾਨੂੰਨ 'ਤੇ ਭਰੋਸਾ ਰੱਖਦੀ ਹੈ ਤੇ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤਕ ਖੁਦ ਨੂੰ ਬੇਗੁਨਾਹ ਸਾਬਿਤ ਕਰਨ ਦੀ ਗੁਹਾਰ ਲਗਾਏਗੀ।
ੀਂ ਪਹੁੰਚਿਆ ਇਕ ਵੀ ਪ੍ਰੇਮੀ
