ਹੋਮਗਾਰਡ ਦੇ ਜਵਾਨ ਦੀ ਸਤਲੁਜ 'ਚ ਡੁੱਬਣ ਕਾਰਨ ਹੋਈ ਮੌਤ

Sunday, Aug 11, 2019 - 02:37 PM (IST)

ਹੋਮਗਾਰਡ ਦੇ ਜਵਾਨ ਦੀ ਸਤਲੁਜ 'ਚ ਡੁੱਬਣ ਕਾਰਨ ਹੋਈ ਮੌਤ

ਫਿਰੋਜ਼ਪੁਰ (ਸੰਨੀ, ਕੁਮਾਰ) - ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਨਿਹਾਲਾ ਕਿਲਚਾ ਵਿਖੇ ਹੋਮਗਾਰਡ ਦੇ ਇਕ ਜਵਾਨ ਦੀ ਸਤਲੁਜ 'ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਣੀ 'ਚੋਂ ਬਰਾਮਦ ਹੋਈ ਲਾਸ਼ ਨੂੰ ਮੌਕੇ 'ਤੇ ਪਹੁੰਚੀ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਨਿਹਾਲਾ ਕਿਲਚਾ 'ਚ ਪਿੰਡ ਦੇ ਸਰਪੰਚ ਦੇ ਪਰਿਵਾਰ ਦੀ ਨਸ਼ਾ ਤਸਕਰਾਂ ਤੋਂ ਸੁਰੱਖਿਆ ਕਰਨ ਲਈ ਪੁਲਸ ਵਲੋਂ ਸੁਰੱਖਿਆ ਗਾਰਦ ਤਾਇਨਾਤ ਕੀਤੀ ਗਈ ਸੀ, ਜਿਸ 'ਚ ਪੰਜਾ ਸਿੰਘ ਨਾਂ ਦਾ ਹੋਮਗਾਰਡ ਦਾ ਜਵਾਨ ਵੀ ਤਾਇਨਾਤ ਸੀ।

PunjabKesari

ਪੰਜਾ ਸਿੰਘ ਕੁਝ ਦਿਨ ਪਹਿਲਾਂ ਸਤੁਲਜ ਕਿਨਾਰੇ ਲੱਗੀ ਮੋਟਰ 'ਤੇ ਨਹਾਉਣ ਗਿਆ ਸੀ ਪਰ ਵਾਪਸ ਨਹੀਂ ਆਇਆ। ਪਿੰਡ ਦੇ ਲੋਕਾਂ ਨੇ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਮਿਲਿਆ ਅਤੇ ਅਗਲੀ ਸਵੇਰ ਉਸ ਦੀ ਲਾਸ਼ ਸਤੁਲਜ 'ਚੋਂ ਬਰਾਮਦ ਹੋ ਗਈ।

PunjabKesari


author

rajwinder kaur

Content Editor

Related News