ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ

Friday, Mar 23, 2018 - 01:02 PM (IST)

ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ

ਟਾਂਡਾ ਉੜਮੁੜ (ਪੰਡਿਤ ਵਰਿੰਦਰ, ਮੋਮੀ)— ਪਿੰਡ ਇਬ੍ਰਾਹਿਮਪੁਰ (ਨੱਥੂਪੁਰ) 'ਚ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ। ਚੋਰਾਂ ਨੇ ਬਲਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ, ਜਦ ਉਹ ਆਪਣੀ ਭੈਣ ਨੂੰ ਮਿਲਣ ਮਾਛੀਵਾੜਾ ਗਈ ਹੋਈ ਸੀ। ਚੋਰ ਘਰ 'ਚੋਂ ਦੋ ਸਿਲੰਡਰ, ਐੱਲ. ਈ. ਡੀ ਅਤੇ 1500 ਰੁਪਏ ਚੋਰੀ ਕਰਕੇ ਲੈ ਗਏ।

PunjabKesari

ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਟਾਂਡਾ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


Related News