15 ਅਕਤੂਬਰ ਨੂੰ ਸਕੂਲਾਂ-ਕਾਲਜਾਂ ਤੋਂ ਲੈ ਕੇ ਅਦਾਲਤਾਂ ''ਚ ਵੀ ਰਹੇਗੀ ਛੁੱਟੀ
Tuesday, Oct 15, 2024 - 05:31 AM (IST)
![15 ਅਕਤੂਬਰ ਨੂੰ ਸਕੂਲਾਂ-ਕਾਲਜਾਂ ਤੋਂ ਲੈ ਕੇ ਅਦਾਲਤਾਂ ''ਚ ਵੀ ਰਹੇਗੀ ਛੁੱਟੀ](https://static.jagbani.com/multimedia/2024_10image_19_29_388570686holiday.jpg)
ਜਲੰਧਰ (ਜਤਿੰਦਰ/ਭਾਰਦਵਾਜ)- ਪੰਜਾਬ ਭਰ ਦੇ ਪਿੰਡਾਂ 'ਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਇਕ ਪਾਸੇ ਜਿੱਥੇ ਸੂਬੇ ਦੇ ਸਾਰੇ ਸਕੂਲ, ਕਾਲਜ ਤੇ ਪ੍ਰਸ਼ਾਸਨਿਕ ਅਦਾਰਿਆਂ 'ਚ ਛੁੱਟੀ ਰਹੇਗੀ, ਉੱਥੇ ਹੀ ਹੁਣ ਪ੍ਰਸ਼ਾਸਨ ਨੇ ਸਾਰੀਆਂ ਜੁਡੀਸ਼ੀਅਲ ਅਦਾਲਤਾਂ 'ਚ ਵੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ।
ਇਹ ਜਾਣਕਾਰੀ ਪ੍ਰਧਾਨ ਅਦਿੱਤਿਆ ਜੈਨ ਤੇ ਸੈਕਟਰੀ ਪ੍ਰਿਤਪਾਲ ਸਿੰਘ ਨੇ ਇਕ ਪ੍ਰੈੱਸ ਬਿਆਨ 'ਚ ਦਿੱਤੀ। ਜ਼ਿਕਰਯੋਗ ਹੈ ਕਿ 15 ਅਕਤੂਬਰ, ਦਿਨ ਮੰਗਲਵਾਰ ਨੂੰ ਪੰਜਾਬ ਦੇ ਸਾਰੇ ਪਿੰਡਾਂ 'ਚ ਪੰਚਾਇਤਾਂ ਦੀ ਚੋਣ ਹੋਵੇਗੀ। ਇਕ ਪਾਸੇ ਜਿੱਥੇ ਕਈ ਪਿੰਡਾਂ 'ਚ ਸਰਬਸੰਮਤੀ ਨਾਲ ਪੰਚਾਇਤਾਂ ਚੁਣ ਲਈਆਂ ਗਈਆਂ ਹਨ, ਉੱਥੇ ਹੀ ਜਿਨ੍ਹਾਂ ਪਿੰਡਾਂ 'ਚ ਸਹਿਮਤੀ ਨਹੀਂ ਬਣ ਸਕੀ, ਉੱਥੇ ਵੋਟਿੰਗ ਰਾਹੀਂ ਪਿੰਡ ਦੀ ਪੰਚਾਇਤ ਚੁਣ ਲਈ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e