ਛੁੱਟੀਆਂ ਦਾ ਫੈਸਲਾ ਪਲਟ ਸੋਸ਼ਲ ਮੀਡੀਆ ’ਤੇ ਲੋਕਾਂ ਦੇ ਨਿਸ਼ਾਨੇ ’ਤੇ ਆਈ ‘ਆਪ’ ਸਰਕਾਰ ਅਤੇ ਸਿੱਖਿਆ ਮੰਤਰੀ

05/14/2022 3:14:05 PM

ਲੁਧਿਆਣਾ (ਵਿੱਕੀ) : ਪੰਜਾਬ ਸਰਕਾਰ ਵਲੋਂ ਕੁਝ ਦਿਨ ਪਹਿਲਾਂ ਭਿਆਨਕ ਗਰਮੀ ਨੂੰ ਦੇਖਦੇ ਹੋਏ ਬੱਚਿਆਂ ਦੀ ਸਿਹਤ ਦਾਹਵਾਲਾ ਦਿੰਦੇ ਹੋਏ ਸੂਬੇ ਭਰ ਦੇ ਸਕੂਲਾਂ ’ਚ 15 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਐਲਾਨੀਆਂ ਗਈਆਂ ਸਨ ਪਰ ਸਰਕਾਰ ਵਲੋਂ ਅੱਜ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ। ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮਾਪਿਆਂ ਦੀ ਮੰਗ ’ਤੇ ਇਸ ਫੈਸਲੇ ਨੂੰ ਰੱਦ ਕਰਨ ਦੀ ਗੱਲ ਕਹੀ ਹੈ ਪਰ ਸਿੱਖਿਆ ਮੰਤਰੀ ਦੀ ਇਸ ਗੱਲ ’ਤੇ ਉਸ ਸਮੇਂ ਸਵਾਲੀਆ ਨਿਸ਼ਾਨ ਲੱਗ ਗਿਆ, ਜਦੋਂ ਦੇਰ ਸ਼ਾਮ ਨਿੱਜੀ ਸਕੂਲਾਂ ਦੀ ਇਕ ਜਥੇਬੰਦੀ ਦੇ ਮੁਖੀਆ ਦੀ ਇਕ ਆਡੀਓ ਕਲਿਪ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਅੱਜ ਉਨ੍ਹਾਂ ਵਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਛੁੱਟੀਆਂ ਰੱਦ ਕਰਨ ਦੀ ਮੰਗ ਰੱਖੀ, ਜਿਸ ਨੂੰ ਤੁਰੰਤ ਮੌਕੇ ’ਤੇ ਹੀ ਮੰਨਦੇ ਹੋਏ ਸਿੱਖਿਆ ਮੰਤਰੀ ਵਲੋਂ ਇਹ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਧਰ ਬੈਕਫੁਟ ’ਤੇ ਆਈ ‘ਆਪ’ ਸਰਕਾਰ ਸੋਸ਼ਲ ਮੀਡੀਆ ਅਤੇ ਟਵਿੱਟਰ ’ਤੇ ਯੂਜ਼ਰਸ ਦੇ ਨਿਸ਼ਾਨੇ ’ਤੇ ਵੀ ਆ ਗਈ ਹੈ। ਸਿੱਖਿਆ ਮੰਤਰੀ ਦੇ ਟਵੀਟ ’ਤੇ ਯੂਜ਼ਰ ਕਈ ਤਰ੍ਹਾਂ ਦੇ ਕੁਮੈਂਟ ਕਰ ਕੇ ਸਵਾਲ ਕਰਦੇ ਨਜ਼ਰ ਆਏ ਕੀ ਹੁਣ ਗਰਮੀ ਘੱਟ ਹੋ ਗਈ ਹੈ? 

ਇਹ ਵੀ ਪੜ੍ਹੋ :  ਭਿਆਨਕ ਸੜਕ ਹਾਦਸੇ ਦੌਰਾਨ ਛੁੱਟੀ 'ਤੇ ਆਏ ਫ਼ੌਜੀ ਨੌਜਵਾਨ ਦੀ ਮੌਤ    

PunjabKesari

ਸਰਕਾਰੀ ਸਕੂਲਾਂ ’ਚ ਨਹੀਂ ਹੈ ਸਟਾਫ
ਸਰਕਾਰੀ ਸਕੂਲਾਂ ਦੇ ਜ਼ਿਆਦਾਤਰ ਸਟਾਫ ਦੀ ਡਿਊਟੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿਚ ਲੱਗੀ ਹੈ ਅਤੇ ਜੋ ਬਾਕੀ ਸਟਾਫ ਰਹਿ ਗਿਆ ਹੈ, ਉਸ ਦੀ ਡਿਊਟੀ ਮਾਰਕਿੰਗ ਲਈ ਲਗਾਈ ਗਈ ਹੈ। ਅਜਿਹੇ ਵਿਚ ਸਕੂਲਾਂ ਵਿਚ ਇੱਕਾ-ਦੁੱਕਾ ਅਧਿਆਪਕ ਹੀ ਸੈਂਕੜੇ ਵਿਦਿਆਰਥੀਆਂ ਨੂੰ ਸੰਭਾਲ ਰਹੇ ਹਨ। ਵੱਖ-ਵੱਖ ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਤੋਂ ਉਨ੍ਹਾਂ ਨੂੰ ਕੁਝ ਰਾਹਤ ਮਿਲੀ ਸੀ ਕਿਉਂਕਿ ਸਕੂਲ ’ਚ ਇੰਨੇ ਵਿਦਿਆਰਥੀਆਂ ਨੂੰ ਸੰਭਾਲ ਸਕਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ। ਪਹਿਲਾਂ ਤਾਂ ਸਿੱਖਿਆ ਵਿਭਾਗ ਵਲੋਂ ਮਾਰਚ ਦੀਆਂ ਪ੍ਰੀਖਿਆਵਾਂ ਅਪ੍ਰੈਲ-ਮਈ ’ਚ ਕਰਵਾਉਣ ਦਾ ਫੈਸਲਾ ਹੀ ਗਲਤ ਹੈ। ਉਸ ਤੋਂ ਬਾਅਦ ਹੁਣ ਸਕੂਲਾਂ ਵਿਚ ਘੱਟ ਸਟਾਫ ਦੇ ਨਾਲ ਇੰਨੇ ਬੱਚਿਆਂ ਨੂੰ ਸੰਭਾਲ ਸਕਣਾ ਮੁਸ਼ਕਿਲ ਹੋ ਗਿਆ। ਸਰਕਾਰ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ।

ਸੋਸ਼ਲ ਮੀਡੀਆ ’ਤੇ ਸਰਕਾਰ ਦੀ ਹੋਈ ਖੂਬ ਕਿਰਕਿਰੀ
ਪੰਜਾਬ ਸਰਕਾਰ ਦੇ ਉਕਤ ਫੈਸਲੇ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ। ਲੋਕਾਂ ਨੇ ਕਿਹਾ ਕਿ ਉਹ ਫੈਸਲੇ ਲੈਣ ਦੇ ਸਮਰੱਥ ਨਹੀਂ ਹੈ ਅਤੇ ਸਮੇਂ ਮੁਤਾਬਕ ਵਾਹ-ਵਾਹੀ ਲੁੱਟਣਾ ਚਾਹੁੰਦੇ ਹਨ। ਅੱਜ ਇਸ ਫੈਸਲੇ ਦੇ ਪਲਟਣ ਤੋਂ ਬਾਅਦ ਮੁੱਖ ਮੰਤਰੀ ਦੀ ਤਸਵੀਰ ਦੇ ਨਾਲ ਇਕ ਪੋਸਟ ਵੀ ਵਾਇਰਲ ਹੋਈ, ਜਿਸ ’ਤੇ ਲੋਕਾਂ ਨੇ ਖੂਬ ਚੁਟਕੀ ਲਈ।

PunjabKesari

ਇਕ ਯੂਜ਼ਰ ਨੇ ਕਿਹਾ ਕਿ ਹੁਣ ਪੰਜਾਬ ਵਿਚ ਬਰਫ ਪੈਣ ਲੱਗੀ ਹੈ। ਇਕ ਟਵਿੱਟਰ ਯੂਜ਼ਰ ਨੇ ਲਿਖਿਆ ਬਹੁਤ ਹਲਕਾ ਫੈਸਲਾ ਹੈ। ਕੰਫਿਊਜ਼ਡ ਅਤੇ ਅਣਜਾਣ ਸਰਕਾਰ। ਇਕ ਹੋਰ ਦੇ ਮੁਤਾਬਕ ਕੀ ਬੇਵਕੂਫੀ ਹੈ, ਤਾਪਮਾਨ 50 ਡਿਗਰੀ ’ਤੇ ਪੁੱਜਣ ਜਾ ਰਿਹਾ ਹੈ। ਟਵਿੱਟਰ ’ਤੇ ਹੀ ਇਕ ਯੂਜ਼ਰ ਨੇ ਲਿਖਆ ਬੱਚਿਆਂ ਨੂੰ ਛੁੱਟੀਆਂ ਦਾ ਕਹਿ ਦਿੱਤਾ ਗਿਆ ਹੈ। ਐੱਮ. ਡੀ. ਐੱਮ. ਦਾ ਸਟਾਕ ਖਤਮ ਕਰ ਦਿੱਤਾ ਗਿਆ ਹੈ। ਸਰਕਾਰ ਨੂੰ ਹੁਣ ਯਾਦ ਆਈ ਹੈ ਕਿ ਛੁੱਟੀਆਂ ਨਹੀਂ ਹੋ ਰਹੀਆਂ। ਕੋਈ ਸਟੈਂਡ ਤਾਂ ਰੱਖੋ। ਇਸ ਦੇ ਨਾਲ ਹੀ ਸੋੋਸ਼ਲ ਮੀਡੀਆ ਕੁਝ ਯੂਜ਼ਰਾਂ ਨੇ ਇਸ ਫੈਸਲੇ ਨੂੰ ਸਹੀ ਵੀ ਦੱਸਿਆ।

ਇਹ ਵੀ ਪੜ੍ਹੋ : ਡਰੱਗਜ਼ ਮਾਮਲਾ : ਹਾਈਕੋਰਟ ਦੇ ਬੈਂਚ ਨੇ ਪੰਜਾਬ ਸਰਕਾਰ ਨੂੰ ਪਾਈ ਝਾੜ    

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News