ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ ਹੋਲਾ-ਮਹੱਲਾ

Wednesday, Mar 31, 2021 - 12:00 PM (IST)

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਗਿਆ 3 ਰੋਜ਼ਾ ਕੌਮੀ ਤਿਉਹਾਰ ਹੋਲਾ-ਮਹੱਲਾ ਪ੍ਰਸ਼ਾਸਨ ਦੀ ਬਦਇੰਤਜ਼ਾਮੀ ਦੀ ਭੇਟ ਚੜ੍ਹਦਿਆਂ ਬੀਤੇ ਦਿਨੀਂ ਅਮਨੋ-ਅਮਾਨ ਨਾਲ ਸਮਾਪਤ ਹੋ ਗਿਆ।

PunjabKesari

ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਗਏ ਇਸ ਕੌਮੀ ਤਿਉਹਾਰ ਲਈ ਜਿੱਥੇ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਆਪਣੀਆਂ ਤਿਆਰੀਆਂ ਵਿੱਢੀਆਂ ਹੋਈਆਂ ਸਨ, ਉੱਥੇ ਹੀ ਪ੍ਰਸ਼ਾਸਨ ਵੱਲੋਂ ਵੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਮੇਲਾ ਅਫ਼ਸਰ ਕਮ ਐੱਸ. ਡੀ. ਐੱਮ. ਕਨੂੰ ਗਰਗ ਦੀ ਅਗਵਾਈ ਹੇਠ ਮੇਲਾ ਖੇਤਰ ਨੂੰ 12 ਸੈਕਟਰਾਂ ’ਚ ਵੰਡ ਕੇ ਆਪਣੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਪਰ ਸਥਾਨਕ ਸ਼ਹਿਰ ਵਾਸੀ ਮੇਲੇ ਦੀ ਬਦਇੰਤਜ਼ਾਮੀ ਕਾਰਣ ਪ੍ਰਸ਼ਾਸਨ ਨੂੰ ਕੋਸਦੇ ਹੀ ਨਜ਼ਰ ਆਏ।

PunjabKesari

ਪ੍ਰਸ਼ਾਸਨ ਦੀ ਬਦਇੰਤਜ਼ਾਮੀ ਕਾਰਨ ਬਾਹਰੋਂ ਆਏ ਸ਼ਰਧਾਲੂਆਂ ਦੀਆਂ ਟ੍ਰੈਕਟਰ-ਟਰਾਲੀਆਂ, ਟਰੱਕਾਂ, ਕਾਰਾਂ, ਜੀਪਾਂ ਆਦਿ ਨੇ ਸ਼ਹਿਰ ਦੀਆਂ ਗਲੀਆਂ ਨੂੰ ਬੰਦ ਕਰਕੇ ਰੱਖ ਦਿੱਤਾ, ਜਿਸ ਕਾਰਨ ਸ਼ਹਿਰ ਵਾਸੀਆਂ ਦਾ ਘਰੋਂ ਨਿਕਲਨਾ ਮੁਸ਼ਕਿਲ ਹੋ ਗਿਆ। ਇਸ ਦੌਰਾਨ ਟ੍ਰੈਕਟਰਾਂ ’ਤੇ ਵੱਡੇ ਵੱਡੇ ਸਪੀਕਰ ਲਗਾਕੇ ਆਵਾਜ਼ ਪ੍ਰਦੂਸ਼ਣ ਕਰਨ ’ਤੇ ਲਗਾਈ ਪਾਬੰਦੀ ਦੇ ਨਿਯਮਾਂ ਦੀਆਂ ਮੁੰਡੀਰ ਵਲੋਂ ਪੁਲਸ ਪ੍ਰਸ਼ਾਸਨ ਦੇ ਸਾਹਮਣੇ ਖੁੱਲ੍ਹ ਕੇ ਧੱਜੀਆਂ ਉਡਾਈਆਂ ਗਈਆਂ।

PunjabKesari

ਖ਼ਾਲਸਾਈ ਜਾਹੋ-ਜਲਾਲ ਨਾਲ ਨਿਕਲਿਆ ਨਗਰ ਕੀਰਤਨ
ਹੋਲੇ-ਮਹੱਲੇ ਦੇ ਆਖਰੀ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢੇ ਗਏ ਨਗਰ ਕੀਰਤਨ ਉਪਰੰਤ ਸੰਪੂਰਨਾ ਹੋ ਗਈ। ਸਵੇਰੇ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।

PunjabKesari

ਦੀਵਾਨ ਉਪਰੰਤ ਅਰਦਾਸ ਤੋਂ ਬਾਅਦ ਦੁਪਹਿਰ 1 ਵਜੇ ਦੇ ਕਰੀਬ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਇਹ ਨਗਰ ਕੀਰਤਨ ਤਖਤ ਸਾਹਿਬ ਤੋਂ ਚਲ ਕੇ ਗੁ. ਕਿਲਾ ਅਨੰਦਗਡ਼੍ਹ ਸਾਹਿਬ, ਗੁ . ਸ਼ਹੀਦੀ ਬਾਗ, ਨਵੀਂ ਆਬਾਦੀ, ਵੇਰਕਾ ਚੌਕ, ਮੇਨ ਸਡ਼ਕ, ਅਗੰਮਪੁਰ ਚੌਕ, ਗੁ . ਕਿਲਾ ਲੋਹਗਡ਼੍ਹ ਸਾਹਿਬ, ਗੁ. ਮਾਤਾ ਜੀਤ ਕੌਰ (ਜੀਤੋ ਜੀ) ਵਿਖੇ ਨਤਮਸਤਕ ਹੋ ਕੇ ਵਾਪਸ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਪਹੁੰਚ ਕੇ ਸੰਪੂਰਨ ਹੋਇਆ। ਇਸ ਮੌਕੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਵਿੰਦਰ ਸਿੰਘ, ਮੈਨੇਜਰ ਮਲਕੀਤ ਸਿੰਘ, ਐਡੀਸ਼ਨਲ ਮੈਨੇਜਰ ਹਰਦੇਵ ਸਿੰਘ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਕਲੋਤਾ, ਦਵਿੰਦਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।

PunjabKesari

PunjabKesari

PunjabKesari


shivani attri

Content Editor

Related News