ਸ੍ਰੀ ਕੀਰਤਪੁਰ ਸਾਹਿਬ ਵਿਖੇ ਮੇਲੇ ਦੇ ਤੀਜੇ ਦਿਨ ਲੱਖਾਂ ਦੀ ਤਦਾਦ ''ਚ ਸੰਗਤਾਂ ਗੁਰੂ ਘਰਾਂ ''ਚ ਹੋਈਆਂ ਨਤਮਸਤਕ

Monday, Mar 06, 2023 - 03:21 PM (IST)

ਸ੍ਰੀ ਕੀਰਤਪੁਰ ਸਾਹਿਬ ਵਿਖੇ ਮੇਲੇ ਦੇ ਤੀਜੇ ਦਿਨ ਲੱਖਾਂ ਦੀ ਤਦਾਦ ''ਚ ਸੰਗਤਾਂ ਗੁਰੂ ਘਰਾਂ ''ਚ ਹੋਈਆਂ ਨਤਮਸਤਕ

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ-ਮਹੱਲਾ ਦੇ ਐਤਵਾਰ ਤੀਸਰੇ ਦਿਨ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਵਿਚ ਬਹੁਤ ਵਾਧਾ ਹੋਇਆ। ਸੜਕਾਂ ਉਪਰ ਸੰਗਤਾਂ ਦੇ ਵਾਹਨਾਂ ਦੀ ਜ਼ਿਆਦਾ ਆਵਾਜਾਈ ਹੋਣ ਕਾਰਨ ਲੋਕਾਂ ਨੂੰ ਪੈਦਲ ਵੀ ਸੜਕ ਪਾਰ ਕਰਨ ਵਿਚ ਕਾਫ਼ੀ ਦਿੱਕਤ ਆ ਰਹੀ ਸੀ। ਸੰਗਤਾਂ ਆਪਣੇ ਵਾਹਨਾਂ ’ਤੇ ਸਵਾਰ ਹੋ ਕੇ ਗੁਰੂ ਘਰਾਂ ਦੇ ਦਰਸ਼ਨ ਕਰਨ ਉਪਰੰਤ ਅਤੇ ਕੁਝ ਸਮਾਂ ਧਾਰਮਿਕ ਦਿਵਾਨਾਂ ਵਿਚ ਹਾਜ਼ਰੀ ਭਰਨ ਤੋਂ ਬਾਅਦ ਆਪਣੇ ਵਾਹਨਾਂ ’ਤੇ ਸਵਾਰ ਹੋ ਕੇ ਅਗਲੇ ਪੜਾਅ ਲਈ ਰਵਾਨਾ ਹੋ ਰਹੀਆਂ ਸਨ। ਮੇਲੇ ਦੌਰਾਨ ਜ਼ਿਆਦਾਤਰ ਸੰਗਤਾਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਬਾਬਾ ਬੁੱਢਣ ਸ਼ਾਹ ਅਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਹੀ ਨਤਮਸਤਕ ਹੋ ਰਹੀਆਂ ਹਨ।
ਸੰਗਤਾਂ ਆਪਣੇ ਵਾਹਨਾਂ ਤੋਂ ਇਲਾਵਾ ਪੌੜੀਆਂ ਵਾਲੇ ਰਸਤੇ ਰਾਹੀਂ ਵੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਨੂੰ ਮੱਥਾ ਟੇਕਣ ਲਈ ਜਾ ਰਹੀਆਂ ਸਨ, ਸੰਗਤ ਦੀ ਜ਼ਿਆਦਾ ਆਮਦ ਹੋਣ ਕਾਰਨ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਵਿਖੇ ਮੱਥਾ ਟੇਕਣ ਲਈ ਸੰਗਤਾਂ ਨੂੰ ਕਾਫੀ ਸਮਾਂ ਲਾਈਨ ਵਿਚ ਖੜ੍ਹਨਾ ਪੈ ਰਿਹਾ ਸੀ।

ਇਹ ਵੀ ਪੜ੍ਹੋ : ਜਲੰਧਰ ਪ੍ਰਸ਼ਾਸਨ ਵੱਲੋਂ ਕਰੀਬ 270 ਇਮੀਗਰੇਸ਼ਨ ਕੰਸਲਟੈਂਸੀ ਤੇ IELTS ਸੈਂਟਰਾਂ ਖ਼ਿਲਾਫ਼ ਹੋਵੇਗੀ ਕਾਰਵਾਈ, ਜਾਣੋ ਵਜ੍ਹਾ

PunjabKesari

ਸੰਗਤ ਲਈ ਚਲ ਰਹੇ ਹਨ ਲੰਗਰ 
ਹੋਲੇ ਮਹੱਲੇ ਦੌਰਾਨ ਬਾਹਰੋਂ ਆਉਣ ਵਾਲੀ ਸੰਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਅਮਰੀਕ ਸਿੰਘ ਪਟਿਆਲਾ ਵਾਲਿਆਂ ਵੱਲੋਂ , ਸਤਲਾਣੀ ਸਾਹਿਬ ਸੰਪਰਦਾ, ਬਾਬਾ ਫੇਰੂਮਾਨ ਦੇ ਡੇਰੇ, ਦਰਗਾਹ ਬਾਬਾ ਬੁੱਢਣ ਸ਼ਾਹ ਪ੍ਰਬੰਧਕ ਕਮੇਟੀ ਅਤੇ ਵੱਖ ਵੱਖ ਪਿੰਡਾਂ ਦੀ ਸੰਗਤ ਵੱਲੋਂ ਕਈ ਥਾਂਵਾਂ ’ਤੇ ਕਈ ਤਰ੍ਹਾਂ ਦੇ ਗੁਰੂ ਦੇ ਲੰਗਰ ਲਗਾਏ ਗਏ ਹਨ। ਕੁਝ ਥਾਂਵਾਂ ’ਤੇ ਗੰਨੇ ਦੇ ਰਸ ਦਾ ਲੰਗਰ, ਚਾਹ ਪਕੌੜਿਆਂ ਦਾ ਲੰਗਰ, ਗਾਜਰ ਦੇ ਹਲਵੇ ਦਾ ਲੰਗਰ, ਦੇਸੀ ਘਿਓ ਦੀਆਂ ਜਲੇਬੀਆਂ ਦੇ ਲੰਗਰ ਵੀ ਚਲ ਰਹੇ ਹਨ।

ਬਿਲਾਸਪੁਰ ਪੁਲ ’ਤੇ ਜਾਮ ਵਾਲੀ ਸਥਿਤੀ 
ਜ਼ਿਲ੍ਹਾ ਪੁਲਸ ਮੁੱਖੀ ਰੂਪਨਗਰ ਵੱਲੋਂ ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਥਾਂਵਾਂ ’ਤੇ ਪੁਲਸ ਬਲ ਤਾਇਨਾਤ ਕੀਤੇ ਗਏ ਹਨ ਜੋ ਕਿ 24 ਘੰਟੇ ਵੱਖ-ਵੱਖ ਸ਼ਿਫਟਾਂ ’ਚ ਆਪਣੀ ਡਿਊਟੀ ਦੇ ਰਹੇ ਹਨ। ਗੁਰਦੁਆਰਾ ਬਾਬਾ ਗੁਰਦਿੱਤਾ ਜੀ ਤੋਂ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਨੂੰ ਜਾਣ ਲਈ ਸੰਗਤਾਂ ਦੇ ਵਾਹਨ ਨਹਿਰ ਦੇ ਪੁਲ ਨੂੰ ਪਾਰ ਕਰ ਕੇ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਲਿੰਕ ਸੜਕ ਨੂੰ ਪੈਂਦੇ ਹਨ। ਇਸ ਦੌਰਾਨ ਦੂਜੇ ਪਾਸੇ ਬਿਲਾਸਪੁਰ ਵਾਲੀ ਸਾਈਡ ਤੋਂ ਆ ਰਹੇ ਵਾਹਨਾਂ ਕਾਰਨ ਨਹਿਰ ਦੇ ਪੁਲ ਉਪਰ ਜਾਮ ਵਾਲੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਬੇਸ਼ੱਕ ਉੱਥੇ ਪੁਲਸ ਮੁਲਾਜ਼ਮ ਵੀ ਲਗਾਏ ਗਏ ਹਨ ਪਰ ਰਸਤਾ ਇਕ ਹੋਣ ਕਾਰਨ ਜਾਮ ਵਾਲੀ ਸਥਿਤੀ ਬਣ ਰਹੀ ਹੈ।

ਇਹ ਵੀ ਪੜ੍ਹੋ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਸ਼ੁਰੂ ਹੋਵੇਗਾ ਹੋਲਾ-ਮਹੱਲਾ ਦਾ ਦੂਜਾ ਪੜਾਅ

PunjabKesari

ਯੁਵਕ ਸੇਵਾਵਾਂ ਕਲੱਬ (ਰਜਿ.) ਸਮਰਾਲਾ ਵੱਲੋਂ ਖ਼ੂਨਦਾਨ ਕੈਂਪ  
ਕੌਮੀ ਤਿਉਹਾਰ ਹੋਲੇ ਮਹੱਲੇ ਮੌਕੇ ਇਤਿਹਾਸਕ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਲਾਈਫ਼ ਲਾਈਨ ਬਲੱਡ ਡੋਨਰ ਸੁਸਾਇਟੀ ਰੋਪਡ਼ ਦੇ ਸਹਿਯੋਗ ਦੇ ਨਾਲ ਯੁਵਕ ਸੇਵਾਵਾਂ ਕਲੱਬ ਸਮਰਾਲਾ ਵੱਲੋਂ ਸਿਵਲ ਹਸਪਤਾਲ ਜਗਰਾਓਂ ਦੀ ਬਲੱਡ ਬੈਂਕ ਟੀਮ ਦੀ ਸਹਾਇਤਾ ਨਾਲ ਖੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿਚ 50 ਯੂਨਿਟ ਖੂਨ ਇਕੱਤਰ ਗਿਆ । ਇਸ ਮੌਕੇ ਕਲੱਬ ਪ੍ਰਧਾਨ ਮਨਜੀਤ ਸਿੰਘ, ਸਤਿੰਦਰ ਸਿੰਘ ਸਕੱਤਰ, ਬੀ. ਟੀ. ਓ. ਮੈਡਮ ਡਾ. ਅਮਨਦੀਪ ਕੌਰ ਕੰਗ, ਸੁਖਵਿੰਦਰ ਸਿੰਘ, ਵਿਕਾਸ ਕਪੂਰ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਦਵਿੰਦਰ ਸਿੰਘ, ਬਲਜੋਤ ਕੌਰ ਆਦਿ ਹਾਜ਼ਰ ਸਨ। ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਦੋਆਬਾ ਹਸਪਤਾਲ ਬਲੱਡ ਬੈਂਕ ਜਲੰਧਰ ਵੱਲੋਂ ਵੀ ਯੁਵਕ ਸੇਵਾਵਾਂ ਕਲੱਬ ਸਮਰਾਲਾ ਅਤੇ ਬਲੱਡ ਡੋਨਰ ਸੁਸਾਇਟੀ ਰੋਪੜ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਲਗਾਇਆ ਗਿਆ ਜਿਸ ਵਿਚ 60 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਜਗਤ ਸਿੰਘ, ਦਿਨੇਸ਼ ਕੁਮਾਰ, ਬੋਧ ਰਾਜ, ਬਿੱਕੀ, ਗੁਰਪ੍ਰੀਤ ਸਿੰਘ, ਸਤਿੰਦਰ ਸਿੰਘ ਭੰਡਾਲ ਆਦਿ ਹਾਜ਼ਰ ਸਨ।

PunjabKesari

ਦਰਗਾਹ ਬਾਬਾ ਬੁੱਢਣ ਸ਼ਾਹ ਦੇ ਪ੍ਰਬੰਧਕਾਂ ਵੱਲੋਂ ਮੇਲੇ ਦੇ ਪ੍ਰਬੰਧ ਨੂੰ ਲੈ ਕੇ ਪ੍ਰਸ਼ਾਸਨ ਦੀ ਸ਼ਲਾਘਾ
ਉੱਤਰੀ ਭਾਰਤ ਦੀ ਪ੍ਰਸਿੱਧ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸਾਹ ਜੀ ਦੇ ਪ੍ਰਬੰਧਕਾਂ ਵੱਲੋਂ ਮੇਲੇ ਲਈ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ। ਮੋਹਤਮਿਮ ਬਾਬਾ ਦਿਲਬਾਗ ਮੁਹੰਮਦ ਸਾਹ, ਸਹਾਇਕ ਐਡਵੋਕੇਟ ਅਹਿਮਦ ਦੀਨ ਅਤੇ ਪ੍ਰਵੇਜ ਸ਼ਾਹ ਨੇ ਕਿਹਾ ਕਿ ਮੇਲੇ ਦਾ ਪਹਿਲਾ ਪਡ਼ਾਅ ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਮਨ ਸ਼ਾਂਤੀ ਨਾਲ ਸਮਾਪਤ ਹੋ ਗਿਆ ਹੈ, ਪਰ ਸੰਗਤਾਂ 8 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਦੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਆਉਂਦੀਆਂ ਰਹਿਣਗੀਆਂ।
ਮੇਲੇ ਦੇ ਤੀਸਰੇ ਦਿਨ ਸੰਗਤਾਂ ਦੀ ਗਿਣਤੀ ਪਿਛਲੇ ਦਿਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ।ਉਨ੍ਹਾਂ ਦੱਸਿਆ ਕਿ ਦਰਗਾਹ ’ਤੇ 24 ਘੰਟੇ ਚਲ ਰਹੇ ਗੁਰੂ ਦੇ ਲੰਗਰ 8 ਮਾਰਚ ਤੱਕ ਇਸੇ ਤਰ੍ਹਾਂ ਚਲਦੇ ਰਹਿਣਗੇ। ਮੇਲੇ ਵਿਚ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਜ਼ਿਲ੍ਹਾ ਪੁਲਸ ਮੁਖੀ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹਨ, ਜਿਸ ਲਈ ਉਹ ਸ਼ਲਾਘਾ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੇਲੇ ਦੇ ਪ੍ਰਬੰਧਾਂ ਵਿਚ ਆਪ ਨਿਜੀ ਤੌਰ ’ਤੇ ਦਿਲਚਸਪੀ ਲੈ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਦੋ ਦਿਨ ਰਹਿਣਗੀਆਂ ਛੁੱਟੀਆਂ, ਜਾਣੋ ਕਿਉਂ

PunjabKesari

8 ਮਾਰਚ ਨੂੰ ਹੋਵੇਗੀ ਧਾਰਮਿਕ ਦੀਵਾਨਾਂ ਦੀ ਸਮਾਪਤੀ: ਮੈਨੇਜਰ ਕਲੋਤਾ
ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੈਨੇਜਰ ਸੰਦੀਪ ਸਿੰਘ ਕਲੋਤਾ ਨੇ ਕਿਹਾ ਕਿ ਬੇਸ਼ਕ ਮੇਲੇ ਦਾ ਪਹਿਲਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਮਾਪਤ ਹੋ ਗਿਆ ਹੈ, ਪਰ ਸੰਗਤਾਂ ਦੀ ਆਮਦ ਪਹਿਲੇ ਨਾਲੋ ਜ਼ਿਆਦਾ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਚਰਨ ਕੰਵਲ ਸਾਹਿਬ ਅਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਚਲ ਰਹੇ ਧਾਰਮਿਕ ਦੀਵਾਨਾਂ ਦੀ ਸਮਾਪਤੀ 8 ਮਾਰਚ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵੱਲੋਂ ਲਗਾਇਆ ਗਿਆ ਗੁਰੂ ਦਾ ਲੰਗਰ 9 ਮਾਰਚ ਤੱਕ ਚਲੇਗਾ।

ਇਹ ਵੀ ਪੜ੍ਹੋ : ਖਰੜ ਤੋਂ ਰੂਪਨਗਰ ਘੁੰਮਣ ਆਏ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਭਾਖੜਾ ਨਹਿਰ 'ਚ ਡੁੱਬੇ ਦੋ ਨੌਜਵਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News