ਜਲੰਧਰ: ਐੱਚ.ਐੱਮ.ਵੀ. ਦੀ ਅਧਿਆਪਕਾ ਸ਼ੱਕੀ ਹਾਲਾਤ 'ਚ ਕਾਲਜ ਦੀ ਛੱਤ ਤੋਂ ਡਿੱਗੀ
Monday, Aug 27, 2018 - 06:26 PM (IST)

ਜਲੰਧਰ (ਸੁਧੀਰ)— ਜਲੰਧਰ ਦੇ ਮਸ਼ਹੂਰ ਕਾਲਜ ਐੱਚ. ਐੱਮ. ਵੀ. 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਇਕ ਅਧਿਆਪਕਾ ਕਾਲਜ ਦੀ ਛੱਤ ਤੋਂ ਸ਼ੱਕੀ ਹਾਲਾਤ 'ਚ ਅਚਾਨਕ ਹੇਠਾਂ ਡਿੱਗ ਗਈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ 7 ਵਜੇ ਵਿਨੀਤ ਕੌਰ ਨਾਂ ਦੀ ਅਧਿਆਪਕਾ ਕਾਲਜ ਦੀ ਛੱਤ ਤੋਂ ਅਚਾਨਕ ਡਿੱਗ ਗਈ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਜ਼ਖਮੀ ਹਾਲਤ 'ਚ ਉਸ ਨੂੰ ਤੁਰੰਤ ਟੈਗੋਰ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਹੈ। ਉਥੇ ਹੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਨੰਬਰ-2 ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਨੀਤ ਕੌਰ ਐੱਚ. ਐੱਮ. ਵੀ. ਕਾਲਜ 'ਚ ਫਿਜ਼ਿਕਸ ਦੀ ਅਧਿਆਪਕਾ ਹੈ।