ਜੈਤੋ 'ਚ ਬਦਲਣਗੇ ਚੋਣ ਸਮੀਕਰਨ, ਜਾਣੋ ਸੀਟ ਦਾ ਇਤਿਹਾਸ

Tuesday, Mar 08, 2022 - 03:56 PM (IST)

ਜੈਤੋ (ਵੈੱਬ ਡੈਸਕ) : ਵਿਧਾਨ ਸਭਾ ਹਲਕਾ ਨੰਬਰ 89 ਜੈਤੋ ਪਹਿਲਾਂ ਕੋਟਕਪੂਰਾ ਅਧੀਨ ਆਉਂਦਾ ਸੀ। ਵਿਧਾਨ ਸਭਾ ਹਲਕਾ ਜੈਤੋ 2008 ਦੀ ਹੱਦਬੰਦੀ ਮਗਰੋਂ ਚੋਣ ਕਮਿਸ਼ਨ ਦੀ ਸੂਚੀ 'ਚ ਸ਼ਾਮਲ ਹੋਇਆ ਸੀ। ਇਹ ਹਲਕਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹਲਕਾ ਹੈ। ਜੈਤੋ ਹਲਕੇ ਤੋਂ 2012 ਦੀਆਂ ਚੋਣਾਂ ’ਚ ਕਾਂਗਰਸ ਪਾਰਟੀ ਦੇ ਜੋਗਿੰਦਰ ਸਿੰਘ ਨੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਸੀ। 2017 ’ਚ ਆਮ ਆਦਮੀ ਪਾਰਟੀ ਵਲੋਂ ਬਲਦੇਵ ਸਿੰਘ ਨੂੰ ਟਿਕਟ ਦਿੱਤੀ ਗਈ ਜਿਨ੍ਹਾਂ ਨੇ ਭਾਰੀ ਬਹੁਮਤ ਨਾਲ ਜੈਤੋ ਤੋਂ ਜਿੱਤ ਹਾਸਲ ਕੀਤੀ ਸੀ। 2022 ’ਚ ਇਹ ਮੁਕਾਬਲਾ ਸਖ਼ਤ ਹੁੰਦਾ ਨਜ਼ਰ ਆ ਰਿਹਾ ਹੈ।

2012
2012 ’ਚ ਹਲਕਾ ਨੰ. 89 ਜੈਤੋ ਤੋਂ ਕਾਂਗਰਸ ਪਾਰਟੀ ਵਲੋਂ ਜੋਗਿੰਦਰ ਸਿੰਘ ਨੂੰ ਟਿਕਟ ਦੇ ਕੇ ਚੋਣ ਮੈਦਾਨ ’ਚ ਉਤਾਰਿਆ ਗਿਆ ਸੀ। ਉਨ੍ਹਾਂ ਨੇ 49435 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਦੇਵ ਸਿੰਘ ਨੂੰ ਟਿਕਟ ਮਿਲੀ ਸੀ। ਜਿਨ੍ਹਾਂ ਨੂੰ 43093 ਵੋਟਾਂ ਮਿਲੀਆਂ ਸਨ। ਜੋਗਿੰਦਰ ਸਿੰਘ ਨੇ 6342 (5.72%) ਵੋਟਾਂ ਦੇ ਵਾਧੂ ਫਰਕ ਨਾਲ ਗੁਰਦੇਵ ਸਿੰਘ ਨੂੰ ਹਰਾਇਆ ਸੀ। 

2017
2017 ’ਚ ਹਲਕਾ ਨੰ. 89 ਜੈਤੋ (ਐੱਸ.ਸੀ.) ਤੋਂ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ। 'ਆਪ' ਦੇ ਉਮੀਦਵਾਰ ਬਲਦੇਵ ਸਿੰਘ ਨੇ 45344 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਵਲੋਂ ਮੁਹੰਮਦ ਸਦੀਕ ਨੂੰ ਟਿਕਟ ਦਿੱਤੀ ਗਈ ਜਿਨ੍ਹਾਂ ਨੂੰ ਸਿਰਫ਼ 35351 ਵੋਟਾਂ ਹੀ ਮਿਲਣ ਕਾਰਨ ਹਾਰ ਦਾ ਮੂੰਹ ਦੇਖਣਾ ਪਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਸ ਹਲਕੇ ਤੋਂ ਬਲਵੀਰ ਸਿੰਘ ਨੂੰ ਟਿਕਟ ਦਿੱਤੀ ਜੋ 33064 ਵੋਟਾਂ ਮਿਲਣ ਕਾਰਨ ਤੀਜੇ ਨੰਬਰ 'ਤੇ ਰਹੇ ਸਨ।

PunjabKesari

2022 ਦੀਆਂ  ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਵਲੋਂ ਦਰਸ਼ਨ ਸਿੰਘ ਦਿਲਵਾਨ ਨੂੰ ਟਿਕਟ ਦਿੱਤੀ ਗਈ। ਆਮ ਆਦਮੀ ਪਾਰਟੀ ਵਲੋਂ ਅਮੋਲਕ ਸਿੰਘ ਨੂੰ ਅਤੇ ਅਕਾਲੀ ਦਲ ਵਲੋਂ ਸੂਬਾ ਸਿੰਘ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸੰਯੁਕਤ ਸਮਾਜ ਮੋਰਚਾ ਵਲੋਂ ਰਮਨਦੀਪ ਸਿੰਘ ਅਤੇ ਭਾਜਪਾ ਗਠਜੋੜ-ਢੀਂਡਸਾ ਦੀ ਪਾਰਟੀ ਵਲੋਂ ਪਰਮਜੀਤ ਕੌਰ ਗੁਲਸ਼ਨ ਨੂੰ ਟਿਕਟ ਦਿੱਤੀ ਗਈ। 

ਇਸ ਹਲਕੇ ’ਚ ਵੋਟਰਾਂ ਦੀ ਕੁੱਲ ਗਿਣਤੀ 151056 ਹੈ, ਜਿਨ੍ਹਾਂ ’ਚ 71167 ਪੁਰਸ਼, 79886 ਔਰਤਾਂ ਤੇ ਅਤੇ ਥਰਡ 3 ਜੈਂਡਰ ਹਨ।


Harnek Seechewal

Content Editor

Related News