ਚੋਣਾਂ ''ਚ ਹਿੰਦੂ ਵੋਟ ਬੈਂਕ ਟ੍ਰਨਿੰਗ ਪੁਆਇੰਟ, ਪ੍ਰਵੀਨ ਤੋਗੜੀਆ ਦਾ ਪੰਜਾਬ ਦੌਰਾ ਰਹੇਗਾ ਖਾਸ

Saturday, Dec 11, 2021 - 12:26 AM (IST)

ਚੋਣਾਂ ''ਚ ਹਿੰਦੂ ਵੋਟ ਬੈਂਕ ਟ੍ਰਨਿੰਗ ਪੁਆਇੰਟ, ਪ੍ਰਵੀਨ ਤੋਗੜੀਆ ਦਾ ਪੰਜਾਬ ਦੌਰਾ ਰਹੇਗਾ ਖਾਸ

ਪਟਿਆਲਾ(ਰਾਜੇਸ਼ ਪੰਜੌਲਾ)- ਪੰਜਾਬ ਦੀ ਆਗਾਮੀ ਵਿਧਾਨ ਸਭਾ ਚੋਣਾਂ 'ਚ ਹਿੰਦੂ ਵੋਟ ਬੈਂਕ ਇਸ ਵਾਰ ਖਾਸ ਭੂਮਿਕਾ ਅਦਾ ਕਰੇਗਾ। ਹਿੰਦੂ ਅਧਿਕਾਰਾਂ ਲਈ ਕੰਮ ਕਰਨ ਵਾਲੇ ਸਿਆਸੀ ਦਲ ਨੂੰ ਸਮਰਥਨ ਦੇਣ ਤੇ ਹਿੰਦੂ ਵੋਟ ਬੈਂਕ ਨੂੰ ਸੰਗਠਿਤ ਕਰਣ ਲਈ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਸੰਚਾਲਕ ਤੇ ਤੇਜ਼ ਤਰਾਰ ਨੇਤਾ ਡਾ. ਪ੍ਰਵੀਨ ਭਾਈ ਤੋਗੜੀਆ 10 ਜਨਵਰੀ ਨੂੰ ਪੰਜਾਬ ਦੌਰੇ ਤੇ ਪਹੁੰਚ ਰਹੇ ਹਨ। ਡਾ. ਤੋਗੜੀਆ ਆਪਣੇ ਤੀਖੇ ਅੰਦਾਜ਼ 'ਚ ਸੂਬੇ ਦੇ ਸਿਆਸੀ ਦਲਾਂ ਨੂੰ ਚੂਣੋਤੀ ਦੇਣਗੇ। ਤੋਗੜੀਆ ਦੇ ਪੰਜਾਬ ਦੌਰੇ ਦੀ ਸ਼ੁਰੂਆਤ ਪਟਿਆਲਾ ਤੋਂ ਕੀਤੀ ਜਾ ਰਹੀ ਹੈ। 

ਇਹ ਖ਼ਬਰ ਪੜ੍ਹੋ- AUS v ENG : ਜੋ ਰੂਟ ਨੇ ਤੋੜਿਆ ਮਾਈਕਲ ਵਾਨ ਦਾ ਵੱਡਾ ਰਿਕਾਰਡ


ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਸੀਨੀਅਰ ਪ੍ਰਧਾਨ ਵਿਜੇ ਕਪੂਰ ਨੇ ਜਾਣਕਾਰੀ ਦਿੰਦੇ ਕਿਹਾ ਡਾ. ਤੋਗੜੀਆ ਦਾ ਪੰਜਾਬ ਦੌਰਾ ਖਾਸ ਹੋਵੇਗਾ ਤੇ ਪੰਜਾਬ ਵਿਚ ਹਿੰਦੂਆਂ ਨੂੰ ਅੱਖੋਂ ਔਹਲੇ ਕਰਣ ਵਾਲੇ ਸਿਆਸੀ ਦਲਾਂ ਨੂੰ ਕਰਾਰਾ ਸਬਕ ਸਿਖਾਇਆ ਜਾਏਗਾ। ਦੇਸ਼ ਦੀ ਇਕ ਪ੍ਰਮੁੱਖ ਹਿੰਦੂ ਸੰਸਥਾ ਨੂੰ ਚਲਾਉਂਦੇ ਹੋਏ ਡਾ. ਪ੍ਰਵੀਨ ਤੋਗੜੀਆ ਨੇ ਅਲੱਗ ਪਹਿਚਾਨ ਬਨਾਉਣ ਤੋਂ ਬਾਅਦ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦਾ ਗਠਨ ਕਰ ਕੇ ਅਲੱਗ-ਅਲੱਗ ਹਿੱਸਿਆ 'ਚ ਵੰਡੇ ਗਏ ਹਿੰਦੂ ਸਮਾਜ ਨੂੰ ਇੱਕ ਜੁੱਟ ਕਰਨ ਦਾ ਬੀੜਾ ਚੁੱਕਿਆ ਹੈ। ਇਸੇ ਸਿਲਸਿਲੇ 'ਚ ਪੰਜਾਬ ਦੇ ਸੀਨੀਅਰ ਹਿੰਦੂ ਆਗੂ ਤੇ ਪ੍ਰੀਸ਼ਦ ਦੇ ਸੀਨੀਅਰ ਉਪ ਪ੍ਰਧਾਨ ਵਿਜੇ ਕਪੂਰ ਸਮੇਤ ਪੰਜਾਬ ਦੇ ਕਈ ਹਿੰਦੂ ਆਗੂ ਡਾ. ਤੋਗੜੀਆ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਿੰਦੂ ਸਮਾਜ ਨੂੰ ਸੰਗਠਿਤ ਕਰ ਰਹੇ ਹਨ। ਆਉਣ ਵਾਲੀ ਵਿਧਾਨ ਸਭਾ ਚੋਣਾ ਦਾ ਅਖਾੜਾ ਭੱਖਣ ਤੋਂ ਪਹਿਲਾਂ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਨੇ ਪੰਜਾਬ ਦੇ ਸਿਆਸੀ ਸਮੀਕਰਣ ਬਦਲਣ ਲਈ ਕਮਰ ਕੱਸ ਲਈ ਹੈ। ਡਾ. ਪ੍ਰਵੀਨ ਭਾਈ ਤੋਗੜਿਆ ਦੇ ਪੰਜਾਬ ਦੌਰੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਵਿਜੇ ਕਪੂਰ ਨੇ ਕਿਹਾ ਕਿ ਡਾ. ਤੋਗੜੀਆ ਦਾ ਪੰਜਾਬ ਦੌਰਾ ਇਸ ਵਾਰ ਖਾਸ ਹੈ ਕਿਉਂਕਿ ਰਾਜਨੀਤਿਕ ਦਲ ਚੋਣਾਂ 'ਚ ਜਾਤੀਵਾਦ ਦੇ ਹੱਥਕੰਡੇ ਇਸਤੇਮਾਲ ਕਰ ਰਹੇ ਹਨ ਜਿਸ ਨਾਲ ਹਿੰਦੂ ਸਮਾਜ ਕਈ ਹਿੱਸਿਆਂ 'ਚ ਵੰਡਿਆ ਗਿਆ।

ਇਹ ਖ਼ਬਰ ਪੜ੍ਹੋ-  ਮੈਂ ਸੋਚਿਆ ਸੀ ਕਿ ਫਿਰ ਕਦੇ ਟੈਸਟ ਮੈਚ ਨਹੀਂ ਖੇਡਾਂਗਾ : ਡੇਵਿਡ ਮਲਾਨ


ਸਿਆਸੀ ਦਲਾਂ ਦੀਆਂ ਇਹੋ ਅਜਿਹੀਆਂ ਕੋਝਿਆਂ ਚਾਲਾਂ ਨੂੰ ਨਕੇਲ ਪਾਉਣ ਵਾਸਤੇ ਤੋਗੜੀਆ ਪੰਜਾਬ ਆ ਰਹੇ ਹਨ। ਬੇਸ਼ੱਕ ਪੰਜਾਬ 'ਚ ਹਿੰਦੂ ਵੋਟ ਬੈਂਕ ਲਗਭਗ 40 ਫੀਸਦੀ ਹੈ ਪਰੰਤੁ ਸਿਆਸੀ ਦਲ ਹਿੰਦੂ ਵੋਟ ਬੈਂਕ ਦਾ ਇਸਤੇਮਾਲ ਅਪਣੇ ਨਿੱਜੀ ਹਿੱਤਾਂ ਲਈ ਕਰਦੇ ਆ ਰਹੇ ਹਨ। ਕਿਸੇ ਵੀ ਸਿਆਸੀ ਦਲ ਨੇ ਹਿੰਦੂ ਚਿਹਰੇ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਓਮੀਦਵਾਰ ਨਹੀਂ ਐਲਾਨਿਆ ਜੋਕਿ ਹਿੰਦੂਆਂ ਦਾ ਘਾਣ ਕਰਨ ਵਰਗਾ ਹੈ। ਵਿਜੇ ਕਪੂਰ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਹਿੰਦੂ ਸਮਾਜ ਦਾ ਵੋਟ ਬੈਂਕ ਸਾਰੇ ਚੌਣ ਸਮੀਕਰਣ ਬਦਲ ਕੇ ਰੱਖ ਦੇਵੇਗਾ ਅਤੇ ਡਾ. ਤੋਗੜੀਆ ਪੰਜਾਬ ਦੇ ਹਿੰਦੂਆਂ ਨੂੰ ਇਕ ਮੰਚ ਤੇ ਲਿਆ ਕੇ ਸਾਰੇ ਸਿਆਸੀ ਦਲਾਂ ਤੇ ਹਿੰਦੂ ਅਧਿਕਾਰਾਂ ਨੂੰ ਲਾਗੂ ਕਰਨ ਦਾ ਦਬਾਅ ਬਨਾਉਣਗੇ ਉਨ੍ਹਾਂ ਦੇ ਪੰਜਾਬ ਦੌਰੇ ਨਾਲ ਹੀ ਫੈਸਲਾ ਕੀਤਾ ਜਾਵੇਗਾ ਕਿ ਕਿਹੜੀ ਸਿਆਸੀ ਪਾਰਟੀ ਨੂੰ ਸਮਰਥਣ ਦਿੱਤਾ ਜਾਵੇਗਾ ਤਾਂ ਜੋ ਹਿੰਦੂ ਵੋਟ ਬੈਂਕ ਨੂੰ ਪੰਜਾਬ ਦੀ ਨਵੀਂ ਸਰਕਾਰ ਦਾ ਗਠਨ ਹੋ ਸਕੇ। ਡਾ. ਤਗੜਿਆ ਦੇ ਪੰਜਾਬ ਦੌਰੇ ਦੀ ਤਿਆਰੀਆਂ ਗਰਮਜੋਸ਼ੀ ਨਾਲ ਕੀਤੀਆਂ ਜਾ ਰਹੀਆਂ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News