ਸੁਧੀਰ ਸੂਰੀ ਦੀ ਮੌਤ ਮਗਰੋਂ ਹਿੰਦੂ ਆਗੂਆਂ ਨੂੰ ਮਿਲੀਆਂ ਬੁਲੇਟ ਪਰੂਫ ਜੈਕਟਾਂ, ਵਧਾਈ ਗਈ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ

11/07/2022 11:38:29 AM

ਲੁਧਿਆਣਾ (ਰਾਜ) : ਅੰਮ੍ਰਿਤਸਰ ’ਚ ਮੰਦਰ ਦੇ ਬਾਹਰ ਧਰਨਾ-ਪ੍ਰਦਰਸ਼ਨ ਕਰਦੇ ਸਮੇਂ ਹਿੰਦੂ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੂਰੀ ਦੀ ਮੌਤ ਤੋਂ ਬਾਅਦ ਪੰਜਾਬ ’ਚ ਮਾਹੌਲ ਖ਼ਰਾਬ ਹੁੰਦਾ ਨਜ਼ਰ ਆ ਰਿਹਾ ਹੈ। ਹਿੰਦੂ ਆਗੂਆਂ ’ਚ ਰੋਸ ਦੇਖਿਆ ਜਾ ਰਿਹਾ ਹੈ। ਹੁਣ ਪੰਜਾਬ ਪੁਲਸ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਇਸੇ ਤਰ੍ਹਾਂ ਲੁਧਿਆਣਾ ਕਮਿਸ਼ਨਰੇਟ ਪੁਲਸ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਇਸ ਲਈ ਜਿਨ੍ਹਾਂ ਹਿੰਦੂ ਆਗੂਆਂ ਨੂੰ ਜ਼ਿਆਦਾ ਖ਼ਤਰਾ ਨਜ਼ਰ ਆ ਰਿਹਾ ਹੈ, ਉਨ੍ਹਾਂ ਆਗੂਆਂ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਸ ਵੱਲੋਂ ਬੁਲੇਟ ਪਰੂਫ ਜੈਕੇਟ ਦਿੱਤੀ ਗਈ ਅਤੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਬਾਹਰ ਆਉਂਦੇ-ਜਾਂਦੇ ਸਮੇਂ ਜੈਕੇਟ ਨੂੰ ਪਾ ਕੇ ਰੱਖਿਆ ਜਾਵੇ।

ਇਹ ਵੀ ਪੜ੍ਹੋ : ਤਨਜ਼ਾਨੀਆ 'ਚ ਵੱਡਾ ਹਾਦਸਾ : ਝੀਲ 'ਚ ਡਿੱਗਿਆ ਯਾਤਰੀਆਂ ਨਾਲ ਭਰਿਆ ਜਹਾਜ਼, 19 ਲੋਕਾਂ ਦੀ ਮੌਤ (ਤਸਵੀਰਾਂ)

ਦਰਅਸਲ, ਹਿੰਦੂ ਆਗੂ ਦੀ ਮੌਤ ਤੋਂ ਬਾਅਦ ਪੰਜਾਬ ਦੇ ਕਈ ਹੋਰ ਆਗੂਆਂ ਨੂੰ ਲਗਾਤਾਰ ਹੁਣ ਕਾਲ ਜਾਂ ਵ੍ਹਟਸਐਪ ਮੈਸਜ ਜ਼ਰੀਏ ਧਮਕੀਆਂ ਮਿਲ ਰਹੀਆਂ ਹਨ ਕਿ ਸੂਰੀ ਨੂੰ ਮਾਰ ਦਿੱਤਾ, ਹੁਣ ਤੁਹਾਡੀ ਵਾਰੀ ਹੈ। ਪਾਕਿਸਤਾਨ ’ਚ ਬੈਠੇ ਖ਼ਾਲਿਸਤਾਨੀ ਚਾਵਲਾ ਨੇ ਤਾਂ ਸਾਫ਼ ਹੀ ਲੁਧਿਆਣਾ ਦੇ 2 ਆਗੂਆਂ ਦਾ ਨਾਂ ਲੈ ਕੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ। ਇਸ ਤੋਂ ਬਾਅਦ ਐਤਵਾਰ ਸ਼ਾਮ ਨੂੰ ਪੁਲਸ ਕਮਿਸ਼ਨਰ ਵੱਲੋਂ ਕੁੱਝ ਹਿੰਦੂ ਆਗੂਆਂ ਨੂੰ ਪੁਲਸ ਲਾਈਨ ’ਚ ਬੁਲਾਇਆ ਗਿਆ ਸੀ, ਜਿੱਥੇ ਹਿੰਦੂ ਨੇਤਾ ਰਾਜੀਵ ਟੰਡਨ, ਯੋਗੇਸ਼ ਬਖਸ਼ੀ, ਅਮਿਤ ਅਰੋੜਾ, ਨੀਰਜ ਭਾਰਦਵਾਜ ਅਤੇ ਹਰਕੀਰਤ ਖੁਰਾਣਾ ਨੂੰ ਬੁਲੇਟ ਪਰੂਫ ਜੈਕੇਟਾਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਵਿਜੀਲੈਂਸ ਬਿਊਰੋ ਖ਼ਿਲਾਫ਼ ਪੰਜਾਬ ਦੇ ਐਕਸਾਈਜ਼ ਵਿਭਾਗ ਦੇ ਸਮੂਹ ਮੁਲਾਜ਼ਮ ਅੱਜ ਤੋਂ ਹੜਤਾਲ ’ਤੇ
ਕਈ ਹਿੰਦੂ ਆਗੂਆਂ ਦੀ ਸੁਰੱਖਿਆ ਵਧਾਈ
ਬੁਲੇਟ ਪਰੂਫ ਜੈਕਟਾਂ ਦੇ ਨਾਲ-ਨਾਲ ਕੁੱਝ ਹਿੰਦੂ ਆਗੂਆਂ ਦੀ ਪੁਲਸ ਨੇ ਸੁਰੱਖਿਆ ਵੀ ਵਧਾਈ ਹੈ। ਉਨ੍ਹਾਂ ਕੋਲ ਮੌਜੂਦ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਵਧਾਈ ਗਈ ਹੈ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕੁੱਝ ਦਿਨ ਜ਼ਿਆਦਾ ਬਾਹਰ ਨਾ ਜਾਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News