ਮੋਹਾਲੀ 'ਚ ਹਵਸ ਦੇ ਪੁਜਾਰੀ ਨੇ ਰੋਲੀ ਕੁੜੀ ਦੀ ਇੱਜ਼ਤ, ਐੱਸ. ਐੱਚ. ਓ. ਮੁਅੱਤਲ
Wednesday, Apr 17, 2019 - 02:59 PM (IST)
![ਮੋਹਾਲੀ 'ਚ ਹਵਸ ਦੇ ਪੁਜਾਰੀ ਨੇ ਰੋਲੀ ਕੁੜੀ ਦੀ ਇੱਜ਼ਤ, ਐੱਸ. ਐੱਚ. ਓ. ਮੁਅੱਤਲ](https://static.jagbani.com/multimedia/2019_4image_14_28_560734406rape11.jpg)
ਮੋਹਾਲੀ : ਮੋਹਾਲੀ ਦੇ ਇਕ ਕਾਲ ਸੈਂਟਰ 'ਚ ਕੰਮ ਕਰਨ ਵਾਲੀ ਹਿਮਾਚਲ ਦੀ ਕੁੜੀ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਿਮਾਚਲੀ ਕੁੜੀ ਸੋਮਵਾਰ ਨੂੰ ਕਾਲ ਸੈਂਟਰ ਜਾ ਰਹੀ ਸੀ। ਇਸ ਦੌਰਾਨ ਉਸ ਨੇ ਇਕ ਕਾਰ 'ਚ ਲਿਫਟ ਲਈ ਪਰ ਕਾਰ ਚਾਲਕ ਉਸ ਨੂੰ ਸੁੰਨਸਾਨ ਥਾਂ 'ਤੇ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਵਰਗੀ ਘਿਨਾਉਣੀ ਕਰਤੂਤ ਨੂੰ ਅੰਜਾਮ ਦਿੱਤਾ। ਪੀੜਤ ਕੁੜੀ ਨੇ ਸੋਹਾਣਾ ਥਾਣੇ ਦੇ ਐੱਸ. ਐੱਚ. ਓ. ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬਾਅਦ 'ਚ ਇਹ ਮਾਮਲਾ ਉੱਚ ਅਧਿਕਾਰੀਆਂ ਤੱਕ ਪੁੱਜਿਆ ਤਾਂ ਡਿਊਟੀ 'ਚ ਕੋਤਾਹੀ ਵਰਤਣ ਅਤੇ ਆਲਾ ਅਧਿਕਾਰੀਆਂ ਨੂੰ ਸੂਚਨਾ ਨਾ ਦੇਣ 'ਤੇ ਉਕਤ ਐੱਸ. ਐੱਚ. ਓ. ਨੂੰ ਮੁਅੱਤਲ ਕਰ ਦਿੱਤਾ ਗਿਆ। ਫਿਲਹਾਲ ਬਲਾਤਕਾਰ ਕਰਨ ਵਾਲਾ ਦੋਸ਼ੀ ਫਰਾਰ ਹੈ ਅਤੇ ਪੁਲਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।