ਗੁਰਦੁਆਰਾ ਮਣੀਕਰਨ ਸਾਹਿਬ ਦੇ ਸਰੋਵਰ ''ਚ ਡੁੱਬਣ ਨਾਲ ਸ਼ਰਧਾਲੂ ਦੀ ਮੌਤ

Monday, Mar 09, 2020 - 05:09 PM (IST)

ਗੁਰਦੁਆਰਾ ਮਣੀਕਰਨ ਸਾਹਿਬ ਦੇ ਸਰੋਵਰ ''ਚ ਡੁੱਬਣ ਨਾਲ ਸ਼ਰਧਾਲੂ ਦੀ ਮੌਤ

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੇ ਗੁਰਦੁਆਰਾ ਮਣੀਕਰਨ ਸਾਹਿਬ ਦੇ ਸਰੋਵਰ 'ਚ ਡੁੱਬਣ ਨਾਲ ਇਕ 25 ਸਾਲਾ ਸ਼ਰਧਾਲੂ ਦੀ ਮੌਤ ਹੋ ਗਈ। ਕੁੱਲੂ ਦੇ ਪੁਲਸ ਸੁਪਰਡੈਂਟ ਗੌਰਵ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਵਾਸੀ ਵਿਜੇ ਸਿੰਘ ਐਤਵਾਰ ਸ਼ਾਮ ਸਰੋਵਰ 'ਚ ਡੁੱਬ ਗਏ।

ਸਿੰਘ ਨੂੰ ਮੁੱਢਲੇ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸਿੰਘ ਦਾ ਪੋਸਟਮਾਰਟਮ ਕੱਲੂ ਦੇ ਖੇਤਰੀ ਹਸਪਤਾਲ 'ਚ ਸੋਮਵਾਰ ਨੂੰ ਕੀਤਾ ਗਿਆ।


author

DIsha

Content Editor

Related News