ਪ੍ਰਿੰਸੀਪਲਾਂ ਦੀ ''ਅੰਗਰੇਜ਼ੀ'' ''ਚ ਲਈ ਪ੍ਰੀਖਿਆ, ਪੰਜਾਬ ਨੂੰ ਨੋਟਿਸ ਜਾਰੀ

07/18/2019 3:19:25 PM

ਚੰਡੀਗੜ੍ਹ : 'ਪੰਜਾਬ ਲੋਕ ਸੇਵਾ ਕਮਿਸ਼ਨ' ਵਲੋਂ ਪ੍ਰਿੰਸੀਪਲ, ਹੈੱਡ ਮਾਸਟਰ ਅਤੇ ਹੈੱਡ ਮਿਸਟਰੈੱਸ ਦੀ ਨਿਯੁਕਤੀ ਲਈ ਲਿਖਤੀ ਪ੍ਰੀਖਿਆ ਅੰਗਰੇਜ਼ੀ 'ਚ ਆਯੋਜਿਨ ਕਰਾਉਣ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਹੋਰ ਧਿਰਾਂ ਤੋਂ ਜਵਾਬ ਮੰਗਿਆ ਹੈ। ਇਨ੍ਹਾਂ ਅਹੁਦਿਆਂ ਲਈ ਪ੍ਰੀਖਿਆ ਦੇਣ ਵਾਲੇ ਹਰਬਖਸ਼ ਸਿੰਘ ਅਤੇ 5 ਹੋਰਾਂ ਵਲੋਂ ਦਾਇਰ ਪਟੀਸ਼ਨ 'ਤੇ 9 ਅਗਸਤ ਦਾ ਨੋਟਿਸ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਕਿਉਂ ਨਾ ਇਸ ਭਰਤੀ ਪ੍ਰਕਿਰਿਆ 'ਤੇ ਰੋਕ ਲਾ ਦਿੱਤੀ ਜਾਵੇ। ਇਸ ਭਰਤੀ ਪ੍ਰੀਖਿਆ ਖਿਲਾਫ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ 'ਪੰਜਾਬ ਲੋਕ ਸੇਵਾ ਕਮਿਸ਼ਨ' ਵਲੋਂ 26 ਮਈ ਨੂੰ ਪ੍ਰੀਖਿਆ ਆਯੋਜਿਤ ਕੀਤੀ ਗਈ।

ਵਕੀਲ ਸਲੀਲ ਸਬਲੋਕ ਨੇ ਅਦਾਲਤ ਨੂੰ ਦੱਸਿਆ ਕਿ ਸਿੱਖਿਆ ਵਿਭਾਗ ਨੇ ਇਨ੍ਹਾਂ ਭਰਤੀਆਂ ਲਈ ਸਿਰਫ ਅੰਗਰੇਜ਼ੀ 'ਚ ਪ੍ਰੀਖਿਆ ਆਯੋਜਿਤ ਕੀਤੀ, ਜਦੋਂ ਕਿ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਕਈ ਸਿੱਖਿਅਕ ਪੰਜਾਬੀ ਜਾਂ ਹੋਰ ਵਿਸ਼ਿਆਂ ਦੇ ਸਿੱਖਿਅਕ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਹਿਤ ਸਕੂਲਾਂ 'ਚ ਸਿੱਖਿਆ ਦਾ ਮਾਧਿਅਮ ਪੰਜਾਬੀ ਭਾਸ਼ਾ ਹੈ। ਇਸ ਦੇ ਬਾਵਜੂਦ ਪਟੀਸ਼ਨ ਕਰਤਾਵਾਂ ਨੂੰ ਪੰਜਾਬੀ ਭਾਸ਼ਾ 'ਚ ਲਿਖਤੀ ਪ੍ਰੀਖਿਆ ਦੇਣ ਦਾ ਮੌਕਾ ਨਹੀਂ ਦਿੱਤਾ ਗਿਆ।


Babita

Content Editor

Related News