ਪੁਲਸ ਅਧਿਕਾਰੀ ਨਾਲ ਖਹਿ ਪਿਆ ਰੇਹੜੀ ਵਾਲਾ, ਹੋਇਆ ਹਾਈ ਵੋਲਟੇਜ ਡਰਾਮਾ, ਦੇਖੋ ਵੀਡੀਓ

Friday, Nov 25, 2022 - 01:16 AM (IST)

ਪੁਲਸ ਅਧਿਕਾਰੀ ਨਾਲ ਖਹਿ ਪਿਆ ਰੇਹੜੀ ਵਾਲਾ, ਹੋਇਆ ਹਾਈ ਵੋਲਟੇਜ ਡਰਾਮਾ, ਦੇਖੋ ਵੀਡੀਓ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬਟਾਲਾ ਵਿਖੇ ਇਕ ਰੇਹੜੀ ਵਾਲੇ ਦੀ ਟ੍ਰੈਫਿਕ ਪੁਲਸ ਅਧਿਕਾਰੀ ਨਾਲ ਸੜਕ 'ਤੇ ਖੁੱਲ੍ਹੇਆਮ ਬਹਿਸ ਹੋ ਰਹੀ ਹੈ ਅਤੇ ਇਹ ਹਾਈਵੋਲਟੇਜ ਡਰਾਮਾ ਸੋਸ਼ਲ ਮੀਡੀਆ 'ਤੇ ਕਾਫੀ ਦੇਰ ਤੱਕ ਚਲਾਇਆ ਗਿਆ। ਇਹ ਵੀਡੀਓ ਹੈ ਬਟਾਲਾ ਦੇ ਮੁੱਖ ਚੌਕ ਦੀ, ਰੇਹੜੀ ਸੜਕ ਤੋਂ ਪਿੱਛੇ ਕਰਕੇ ਲਾਉਣ ਦਾ ਪਰ ਨਾ ਲਾਉਣ ਦੀ ਸੂਰਤ 'ਚ ਦੋਵਾਂ ਵਿਚ ਬਹਿਸ ਹੁੰਦੀ ਹੈ ਅਤੇ ਫਿਰ ਰੇਹੜੀ ਵਾਲੇ ਨੂੰ ਸਮਝਾ ਕੇ ਰੇਹੜੀ ਥੋੜ੍ਹੀ ਪਿੱਛੇ ਕਰਵਾ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਪ੍ਰਧਾਨ ਧਾਮੀ ਦੀ ਦੋ-ਟੁਕ, 'ਸ਼੍ਰੋਮਣੀ ਕਮੇਟੀ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤਣਾ ਕਿਸੇ ਸਿੱਖ ਨੂੰ ਸ਼ੋਭਾ ਨਹੀਂ ਦਿੰਦਾ'

ਉਥੇ ਹੀ ਵਾਇਰਲ ਵੀਡੀਓ 'ਚ ਜੋ ਰੇਹੜੀ ਮਾਲਕ ਨੌਜਵਾਨ ਹੈ, ਜਦੋਂ ਉਸ ਨਾਲ ਗੱਲਬਾਤ ਕੀਤੀ ਤਾਂ ਰਾਕੇਸ਼ ਕੁਮਾਰ ਨੇ ਦੱਸਿਆ ਕਿ ਰੇਹੜੀ ਨੂੰ ਪਿੱਛੇ ਕਰਕੇ ਲਾਉਣ ਲਈ ਕਹਿ ਰਹੇ ਸੀ ਕਿਉਂਕਿ ਟ੍ਰੈਫਿਕ ਪੁਲਸ ਦਾ ਇੰਚਾਰਜ ਨਵਾਂ ਆਇਆ ਹੈ, ਜਿਸ ਦਿਨ ਦਾ ਇਹ ਆਇਆ ਹੈ ਉਸ ਦਿਨ ਤੋਂ ਪ੍ਰੇਸ਼ਾਨ ਕਰ ਰਿਹਾ ਹੈ। ਉਧਰ ਬਟਾਲਾ ਟ੍ਰੈਫਿਕ ਪੁਲਸ ਇੰਚਾਰਜ ਪਰਮਿੰਦਰ ਸਿੰਘ ਨੇ ਕਿਹਾ ਕਿ ਇਹ ਰੇਹੜੀ ਵਾਲੇ ਕਿਸੇ ਦੀ ਨਹੀਂ ਸੁਣਦੇ, ਜਿਸ ਕਰਕੇ ਥੋੜ੍ਹੀ-ਬਹੁਤ ਬਹਿਸ ਜ਼ਰੂਰ ਹੋਈ ਹੈ। ਟ੍ਰੈਫਿਕ ਦੀ ਸਮੱਸਿਆ ਨੂੰ ਤਾਂ ਹੀ ਦੂਰ ਕਰ ਸਕਦੇ ਹਾਂ ਜੇਕਰ ਸਭ ਸਾਥ ਦੇਣ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News