ਹਾਈਕੋਰਟ ਵੱਲੋਂ ਪੰਜਾਬ ਦੀਆਂ ਅਦਾਲਤਾਂ ’ਚ 60 ਨਵੇਂ ਜੱਜਾਂ ਦੀ ਨਿਯੁਕਤੀ

Thursday, Feb 14, 2019 - 12:46 AM (IST)

ਹਾਈਕੋਰਟ ਵੱਲੋਂ ਪੰਜਾਬ ਦੀਆਂ ਅਦਾਲਤਾਂ ’ਚ 60 ਨਵੇਂ ਜੱਜਾਂ ਦੀ ਨਿਯੁਕਤੀ

ਚੰਡੀਗਡ਼੍ਹ, (ਭੁੱਲਰ)-ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ’ਚ 60 ਨਵੇਂ ਜੱਜਾਂ ਦੀ ਵੱਖ-ਵੱਖ ਜ਼ਿਲਿਆਂ ਦੀਆਂ ਕੋਰਟਾਂ ’ਚ ਨਿਯੁਕਤੀ ਕੀਤੀ ਗਈ ਹੈ। ਇਨ੍ਹਾਂ ਨੂੰ ਸਿਵਲ ਜੱਜ ਦੇ ਤੌਰ ’ਤੇ ਤਾਇਨਾਤ ਕੀਤਾ ਗਿਆ ਹੈ। ਪੀ. ਸੀ. ਐੱਸ. ਜੁਡੀਸ਼ੀਅਲ ਬ੍ਰਾਂਚ ਵੱਲੋਂ ਨਿਯੁਕਤ ਇਨ੍ਹਾਂ ਅਧਿਕਾਰੀਆਂ ਨੂੰ 21 ਫਰਵਰੀ ਤੱਕ ਆਪਣੀ ਜੁਆਇਨਿੰਗ ਰਿਪੋਰਟ ਸਬੰਧਤ ਜ਼ਿਲਾ ਅਤੇ ਸੈਸ਼ਨ ਜੱਜ ਨੂੰ ਦੇਣੀ ਹੋਵੇਗੀ।

ਜਾਰੀ ਆਦੇਸ਼ਾਂ ਅਨੁਸਾਰ ਕੁਮਾਰੀ ਪਪਨੀਤ ਨੂੰ ਐੱਸ. ਏ. ਐੱਸ. ਨਗਰ, ਕਰੁਣ ਗਰਗ ਨੂੰ ਸੰਗਰੂਰ, ਮਾਨਿਕ ਕੌਡ਼ਾ ਨੂੰ ਮੁਕੇਰੀਆਂ, ਰਾਜਨਦੀਪ ਕੌਰ ਨੂੰ ਅਮਲੋਹ, ਰਿਤੀਕਾ ਕਾਂਸਲ ਨੂੰ ਲੁਧਿਆਣਾ, ਮਹਿਕਪੁਰੀ ਨੂੰ ਰੁੂਪਨਗਰ, ਸੰਦੀਪ ਕੁਮਾਰ ਫਿਰੋਜ਼ਪੁਰ, ਰੀਤਇੰਦਰ ਧਾਲੀਵਾਲ ਸਰਦੂਲਗਡ਼੍ਹ, ਅੰਜਲੀ ਨਾਰਵਾਲ ਨੂੰ ਖਰੜ, ਜਸਪ੍ਰੀਤ ਮਿਨਹਾਸ ਨੂੰ ਅਬੋਹਰ, ਅਮਨਦੀਪ ਸਿੰਘ ਨੂੰ ਗੁਰਦਾਸਪੁਰ, ਕੁਮਾਰੀ ਕਵਿਤਾ ਨੂੰ ਸ਼ਹੀਦ ਭਗਤ ਸਿੰਘ ਨਗਰ, ਅੰਕਿਤਾ ਪਟਿਆਲਾ, ਖਿਆਯਾਤੀ ਗੋਇਲ ਨੂੰ ਐੱਸ. ਏ. ਐੱਸ. ਨਗਰ, ਅਨੁਪਮ ਗੁਪਤਾ ਨੂੰ ਤਲਵੰਡੀ ਸਾਬੋ, ਆਰਤੀ ਦੇਵੀ ਨੂੰ ਲੁਧਿਆਣਾ, ਹਰਸਿਮਰਨਦੀਪ ਕੌਰ ਨੂੰ ਬਟਾਲਾ, ਦੇਵ ਚੌਧਰੀ ਨੂੰ ਪਟਿਆਲਾ, ਮੰਜਰਾ ਦੱਤਾ ਲੁਧਿਆਣਾ, ਮਨਜੋਤ ਕੌਰ ਹੁਸ਼ਿਆਰਪੁਰ, ਰਾਧੀਕਾ ਲਿਖੀ ਪਠਾਨਕੋਟ, ਜੈਸਮੀਨ ਜਲੰਧਰ, ਸੰਦੀਪ ਕੌਰ ਪਟਿਆਲਾ, ਮਨੂੰ ਸਿੰਗਲਾ ਜਲੰਧਰ, ਕੰਵਲਦੀਪ ਕੌਰ ਲੁਧਿਆਣਾ, ਸਿੰਪਾ ਰਾਣੀ ਨੂੰ ਖੰਨਾ, ਸੁਪਰੀਤ ਕੌਰ ਸ੍ਰੀ ਮੁਕਤਸਰ ਸਾਹਿਬ, ਪ੍ਰਭਜੋਤ ਕੌਰ ਜਲੰਧਰ, ਨੀਰਜ ਗੋਇਲ ਜਗਰਾਓਂ, ਲਵਪ੍ਰੀਤ ਕੌਰ ਸਮਾਣਾ, ਅਮਨਦੀਪ ਕੌਰ ਫਰੀਦਕੋਟ, ਸੁਮਿਤ ਗਰਗ ਲੁਧਿਆਣਾ, ਸਰਜਨ ਸ਼ੁਕਲਾ ਬਠਿੰਡਾ, ਹਰਮੀਤ ਕੌਰ ਜਲੰਧਰ, ਸੀਮਾ ਅਗਨੀਹੋਤਰੀ ਬਲਾਚੌਰ, ਲਖਬੀਰ ਸਿੰਘ ਅਬੋਹਰ, ਤਨਵੀ ਗੁਪਤਾ ਬਠਿੰਡਾ, ਕੁਨਾਲ ਲਾਂਬਾ ਫਾਜ਼ਿਲਕਾ, ਗੁਰਪ੍ਰੀਤ ਸਿੰਘ ਸੰਗਰੂਰ, ਏਕਤਾ ਖੋਸਲਾ ਖਮਾਣੋਂ, ਕੁਮਾਰੀ ਅਰਪਨਾ ਸੁਨਾਮ, ਬਬਲਜੀਤ ਕੌਰ ਬਰਨਾਲਾ, ਸਰਬਜੀਤ ਕੌਰ ਸ੍ਰੀ ਅਨੰਦਪੁਰ ਸਾਹਿਬ, ਕੁਮਾਰੀ ਸ਼ਵੇਤਾ ਅੰਮ੍ਰਿਤਸਰ, ਵੀਭਾ ਰਾਣਾ ਅੰਮ੍ਰਿਤਸਰ, ਦਿਲਸ਼ਾਦ ਕੌਰ ਮਾਨਸਾ, ਮਨਜਿੰਦਰ ਸਿੰਘ ਪਟਿਆਲਾ, ਨਵਜੋਤ ਕੌਰ ਲੁਧਿਆਣਾ, ਹਰਕੰਵਲ ਕੌਰ ਮੂਣਕ, ਅਮਨਪ੍ਰੀਤ ਕੌਰ ਅੰਮ੍ਰਿਤਸਰ, ਮੋਨਿਕਾ ਕਪੂਰਥਲਾ, ਅਜੈ ਮੋਗਾ, ਹਰਮਿੰਦਰ ਕੌਰ ਸੰਗਰੂਰ, ਤਰਨ ਕੁਮਾਰ ਤਰਨਤਾਰਨ, ਰਸਵੀਨ ਕੌਰ ਡੇਰਾ ਬੱਸੀ, ਰੇਣੂਕਾ ਰਾਣੀ ਫਗਵਾਡ਼ਾ, ਜਿੰਦਰਪਾਲ ਸਿੰਘ ਜਲੰਧਰ, ਪ੍ਰਭਜੋਤ ਭੱਟੀ ਫਾਜ਼ਿਲਕਾ ਅਤੇ ਕਰਣ ਕੁਮਾਰ ਨੂੰ ਬਾਬਾ ਬਕਾਲਾ ’ਚ ਤਾਇਨਾਤ ਕੀਤਾ ਗਿਆ ਹੈ।


author

DILSHER

Content Editor

Related News