ਹਾਈਕਮਾਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
Tuesday, Sep 07, 2021 - 06:36 PM (IST)
ਗੁਰਦਾਸਪੁਰ (ਸਰਬਜੀਤ) : ਕਾਂਗਰਸ ਦੇ ਨੇੜਲੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਨ ਸੋਨੀਆ ਗਾਂਧੀ ਦੇ ਹੁਕਮਾਂ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ 5 ਟਿਕਟਾਂ ਜ਼ਿਲ੍ਹਾ ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਸੌਂਪੀਆਂ ਹਨ। ਕੈਪਟਨ ਨੇ ਬਾਜਵਾ ਨੇ ਟਿੱਕਟਾਂ ਸੌਂਪਦੇ ਹੋਏ ਆਖਿਆ ਹੈ ਕਿ ਜਿਸ ਨੂੰ ਮਰਜ਼ੀ ਟਿਕਟ ਦੇ ਦਿਓ, ਪਰ ਇਨ੍ਹਾਂ 5 ਟਿੱਕਟਾਂ ’ਤੇ ਜਿੱਤ ਯਕੀਨੀ ਚਾਹੀਦੀ ਹੈ। ਪ੍ਰਤਾਪ ਸਿੰਘ ਬਾਜਵਾ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਮਾਝੇ ਵਿਚ ਪਹਿਲਾਂ ਤੋਂ ਹੀ ਬਾਜਵਾ ਹਰਮਨ ਪਿਆਰੇ ਰਹੇ ਹਨ। ਕਾਂਗਰਸ ਵਿਚ ਅੰਦਰੂਨੀ ਕਲੇਸ਼ ਕਰਕੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਟਿਕਟਾਂ ਦੀ ਰੱਦੋ-ਬਦਲ ਕਰਨਾ ਵੀ ਤੈਅ ਹੈ। ਇਸ ਲਈ ਸਰਵੇ ਕੀਤੇ ਜਾ ਰਹੇ ਹਨ ਕਿ ਕਿਹੜਾ ਉਮੀਦਵਾਰ ਟਿਕਟ ਆਪਣੇ ਹਲਕੇ ਤੋਂ ਜਿੱਤ ਸਕਦਾ ਹੈ। ਇਹ ਸਮਾਂ ਬਾਜਵਾ ਚੁਣੌਤੀ ਭਰਿਆ ਹੈ।
ਇਹ ਵੀ ਪੜ੍ਹੋ : ਮਲੋਟ ਤੋਂ ਕਾਂਗਰਸੀ ਵਿਧਾਇਕ ਤੇ ਡਿਪਟੀ ਸਪੀਕਰ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਚਿੱਠੀ ਨੇ ਪਾਏ ਪੁਆੜੇ
ਸੂਤਰਾਂ ਮੁਤਾਬਕ ਜਿੱਥੇ ਕੈਪਟਨ ਦੇ ਖੇਮੇ ਖ਼ਿਲਾਫ਼ ਵਿਧਾਇਕ ਤੋਂ ਲੈ ਕੇ ਮੰਤਰੀ ਤੱਕ ਸ਼ਰੇਆਮ ਬਿਆਨਬਾਜ਼ੀ ਕਰ ਚੁੱਕੇ ਹਨ, ਇਹ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਵਤ ਅਤੇ ਹਾਈਕਮਾਨ ਨੂੰ ਬਿਲਕੁੱਲ ਪਸੰਦ ਨਹੀਂ ਹੈ। ਇਸ ਲਈ ਜੇਕਰ ਪ੍ਰਤਾਪ ਸਿੰਘ ਬਾਜਵਾ ਕੈਪਟਨ ਦਾ ਸਾਥ ਨਾ ਦਿੰਦੇ ਤਾਂ ਇੰਨ੍ਹਾਂ ਬਾਗੀਆ ਵੱਲੋਂ ਸਰਕਾਰ ਤੋੜਣ ਵਿਚ ਕੋਈ ਕਮੀ ਨਹੀਂ ਛੱਡੀ ਜਾਣੀ ਸੀ। ਹੁਣ ਪ੍ਰਤਾਪ ਸਿੰਘ ਬਾਜਵਾ ਜ਼ਿਲ੍ਹਾ ਗੁਰਦਾਸਪੁਰ ਲਈ ਬੜੀ ਸੰਜੀਦਗੀ ਨਾਲ ਜਿੱਤਣ ਵਾਲੇ ਵਿਧਾਇਕ ’ਤੇ ਮੋਹਰ ਲਗਾ ਸਕਦੇ ਹਨ ਕਿਉਕਿ ਉਹ ਹਾਈਕਮਾਨ ਦੇ ਹੁਕਮਾਂ ਦੇ ਉਲਟ ਨਹੀਂ ਚੱਲ ਸਕਦੇ।
ਇਹ ਵੀ ਪੜ੍ਹੋ : ਪ੍ਰੋਡਿਊਸਰ ਡੀ. ਐਕਸ. ਐਕਸ ਕੁੱਟਮਾਰ ਮਾਮਲੇ ’ਚ ਨਵਾਂ ਮੋੜ, ਪਰਚਾ ਦਰਜ ਹੋਣ ਤੋਂ ਬਾਅਦ ਨਿਹੰਗਾਂ ਨੇ ਦਿੱਤੀ ਚਿਤਾਵਨੀ
ਹੁਣ ਇਸ ਕਰਕੇ ਬਾਜਵਾ ਪੰਜਾਬ ਦੀਆਂ ਵੱਖ-ਵੱਖ ਏਜੰਸੀਆ ਰਾਹੀਂ ਅਤੇ ਲੋਕਾਂ ਵਿਚ ਵਿੱਚਰ ਕੇ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਬਾਰੇ ਇਕ ਖਰੜਾ ਤਿਆਰ ਕਰ ਰਹੇ ਹਨ ਕਿ ਕੌਣ ਆਪਣੇ ਹਲਕੇ ਵਿਚ ਜੇਤੂ ਹੈ। ਇਸ ਵਿਚ ਕਿਆਸ ਲਗਾਏ ਜਾ ਰਹੇ ਹਨ ਜ਼ਿਲ੍ਹਾ ਗੁਰਦਾਸਪੁਰ ਵਿਚ 3 ਨਵੇਂ ਚਿਹਰੇ ਚੋਣ ਮੈਦਾਨ ਵਿਚ ਉਤਾਰੇ ਜਾ ਸਕਦੇ ਹਨ ਤਾਂ ਜੋ ਕਾਂਗਰਸ ਦੀ ਮੁੜ ਸਰਕਾਰ ਬਣ ਸਕੇ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਅਕਾਲੀ ਦਲ ਦੀ ਖੁੱਲ੍ਹੀ ਚਿੱਠੀ, ‘ਅਸੀਂ ਤਿਆਰ, ਤੁਸੀਂ ਤੈਅ ਕਰੋ ਸਮਾਂ ਤੇ ਸਥਾਨ’
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?