‘24 ਫ਼ੀਸਦੀ ਕਾਰਡੀਅਕ ਮੌਤਾਂ ਲਈ ਹਾਈ ਬਲੱਡ ਪ੍ਰੈਸ਼ਰ ਸਿੱਧੇ ਤੌਰ ’ਤੇ ਜ਼ਿੰਮੇਵਾਰ’

Monday, May 22, 2023 - 12:26 AM (IST)

‘24 ਫ਼ੀਸਦੀ ਕਾਰਡੀਅਕ ਮੌਤਾਂ ਲਈ ਹਾਈ ਬਲੱਡ ਪ੍ਰੈਸ਼ਰ ਸਿੱਧੇ ਤੌਰ ’ਤੇ ਜ਼ਿੰਮੇਵਾਰ’

ਚੰਡੀਗੜ੍ਹ (ਪਾਲ) : ਹਰ ਸਾਲ ਮਈ ਮਹੀਨੇ ‘ਵਲਰਡ ਹਾਈਪਰਟੈਂਸ਼ਨ ਡੇ’ ਮਨਾਇਆ ਜਾਂਦਾ ਹੈ। ਵਰਲਡ ਹਾਈਪਰਟੈਂਸ਼ਨ ਡੇ ’ਤੇ ਪੀ. ਜੀ. ਆਈ. ਐਡਵਾਂਸ ਕਾਰਡੀਅਕ ਸੈਂਟਰ ਦੇ ਪ੍ਰੋ. ਡਾ. ਵਿਜੇ ਵਰਗੀ ਤੋਂ ਜਾਣਿਆ ਕਿ ਕਿਵੇਂ ਇਸ ਸਾਈਲੈਂਟ ਕਿੱਲਰ ਬੀਮਾਰੀ ਨੂੰ ਰੋਕਿਆ ਜਾ ਸਕਦਾ ਹੈ।

► ਹਾਈ ਬਲੱਡ ਪ੍ਰੈਸ਼ਰ ਕੀ ਹੈ ਅਤੇ ਇਸ ਦੇ ਲੱਛਣ ਕੀ ਹੁੰਦੇ ਹਨ?
► ਜਦੋਂ ਬਲੱਡ ਪ੍ਰੈਸ਼ਰ 140/90 ਤੋਂ ਵੱਧ ਹੁੰਦਾ ਹੈ। ਇਕ ਬਾਲਗ ਵਿਅਕਤੀ ਲਈ, ਖੂਨ ਦਾ ਵਹਾਅ 140/90 ਤੋਂ ਘੱਟ ਹੋਣਾ ਚਾਹੀਦਾ ਹੈ। ਹਾਈ ਬਲੱਡ ਪ੍ਰੈਸ਼ਰ ਸਾਈਲੈਂਟ ਕਿੱਲਰ ਬੀਮਾਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੇ ਕੋਈ ਲੱਛਣ ਨਹੀਂ ਹੁੰਦੇ ਹਨ ਪਰ ਇਕ ਵਿਅਕਤੀ ਉਦੋਂ ਜਾਣ ਸਕਦਾ ਹੈ, ਜਦੋਂ ਡਾਕਟਰ ਨੇ ਦੂਜੀ ਬੀਮਾਰੀ ਦੇ ਡਾਇਗਨੋਜ਼ ਦੇ ਸਮੇਂ ਜਾਂਚ ਕੀਤੀ ਹੋਵੇ। ਇਸ ਦੇ ਕਾਰਨ ਜਿਵੇਂ ਦਿਲ ਦਾ ਦੌਰਾ, ਸਟ੍ਰੋਕ, ਕਿਡਨੀ ਫੇਲੀਅਰ, ਘੱਟ ਦਿਖਾਈ ਦੇਣ ਲੱਗਣਾ ਸ਼ੁਰੂ ਹੋ ਸਕਦਾ ਹੈ। ਕਿਸੇ ਨੂੰ ਲਗਾਤਾਰ ਸਿਰਦਰਦ, ਧੁੰਦਲਾ ਦਿਸਣਾ, ਥਕਾਨ, ਚੱਕਰ ਆਉਣਾ ਜਾਂ ਨੱਕ ਤੋਂ ਜਾਂ ਅੱਖ ਦੇ ਅੰਦਰ ਸਹਿਜ ਖੂਨ ਦਾ ਰਿਸਾਅ, ਇਸਦੇ ਸੰਕੇਤ ਹੋ ਸਕਦੇ ਹਨ।

ਇਹ ਵੀ ਪੜ੍ਹੋ : ਯੂਟਿਊਬ ’ਤੇ ਵੀਡੀਓ ਲਾਈਕ ਕਰਨ ਦਾ ਝਾਂਸਾ ਦੇ ਕੇ ਔਰਤ ਤੋਂ ਠੱਗੇ 3 ਲੱਖ, ਜਾਂਚ ਜਾਰੀ

► ਹਾਰਟ ਲਈ ਹਾਈ ਬਲੱਡ ਪ੍ਰੈਸ਼ਰ ਕਿਵੇਂ ਅਤੇ ਕਿਉਂ ਖਤਰਨਾਕ ਹੈ?
► ਹਾਈ ਬਲੱਡ ਪ੍ਰੈਸ਼ਰ ਨਾਲ ਦਿਲ ਅਤੇ ਬਲੱਡ ਵੈਸਲਸ ’ਤੇ ਦਬਾਅ ਵਧ ਜਾਂਦਾ ਹੈ, ਜਿਸ ਕਰਾਨ ਲੰਬੇ ਸਮੇਂ ਵਿਚ ਮਰੀਜ਼ ਨੂੰ ਨੁਕਸਾਨ ਹੁੰਦਾ ਹੈ। ਦਿਲ ਦੀਆਂ ਬੀਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਵਿਚ ਸਿੱਧਾ ਸਬੰਧ ਹੈ। ਇਸ ਕਾਰਨ ਹਾਰਟ ਅਟੈਕ, ਹਾਰਟ ਫੇਲੀਅਰ, ਬ੍ਰੇਨ ਸਟ੍ਰੋਕ ਜਾਂ ਪੈਰਾਲਾਈਸਿਸ, ਰੀਨਲ ਫੇਲੀਅਰ ਅਤੇ ਹੋਰ ਵਸਕੁਲਰ ਬੀਮਾਰੀ ਹੋਣ ਦਾ ਖ਼ਤਰਾ ਰਹਿੰਦਾ ਹੈ।

► ਕੀ ਹਾਈ ਬਲੱਡ ਪ੍ਰੈਸ਼ਰ ਹਾਰਟ ਅਟੈਕ ਅਤੇ ਸਟ੍ਰੋਕ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ?
► ਹਾਈ ਬਲੱਡ ਪ੍ਰੈਸ਼ਰ ਹਾਰਟ ਅਟੈਕ ਹੋਣ ਦੇ ਸਭ ਤੋਂ ਵੱਡੇ ਕਾਰਨਾਂ ਵਿਚੋਂ ਇਕ ਹੈ। ਕਿਸੇ ਦੇ ਹਾਈ ਬਲੱਡ ਪ੍ਰੈਸ਼ਰ ਵਿਚ 6 ਐੱਮ. ਐੱਮ. ਐੱਚ. ਜੀ. ਦੀ ਗਿਰਾਵਟ ਹੁੰਦੀ ਹੈ, ਤਾਂ ਦਿਲ ਨਾਲ ਸਬੰਧੀ ਬੀਮਾਰੀਆਂ ਵਿਚ 16 ਅਤੇ ਬ੍ਰੇਨ ਸਟ੍ਰੋਕ ਵਿਚ 42 ਫ਼ੀਸਦੀ ਦੀ ਕਮੀ ਹੁੰਦੀ ਹੈ। ਇਹ ਬਲੱਡ ਪ੍ਰੈਸ਼ਰ ਵਿਚ ਕਮੀ ਦਾ ਪ੍ਰਭਾਵ ਹੈ। ਸਾਰੀਆਂ ਸਟ੍ਰੋਕ ਮੌਤਾਂ ਦੇ 57 ਫ਼ੀਸਦੀ ਅਤੇ ਸਾਰੇ ਕਾਰਡੀਅਕ ਮੌਤਾਂ ਦੇ 24 ਫ਼ੀਸਦੀ ਲਈ ਹਾਈ ਬਲੱਡ ਪ੍ਰੈਸ਼ਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ।

► ਕਾਰਡੀਓ-ਰੈਸਪੀਰੇਟਰੀ ਫਿਟਨੈੱਸ ਲਈ ਪੈਰਾਮੀਟਰ ਕੀ ਹਨ?
► ਕਾਰਡੀਓ-ਰੈਸਪੀਰੇਟਰੀ ਫਿਟਨੈੱਸ (ਸੀ. ਆਰ. ਐੱਫ਼.) ਸ਼ਬਦ ਵਿਚ ਤਿੰਨ ਆਰਗਨ ਦਿਲ, ਫੇਫੜੇ ਅਤੇ ਮਾਸਪੇਸ਼ੀਆਂ ਦੀ ਫਿਟਨੈੱਸ ਸ਼ਾਮਲ ਹੈ। ਹਾਈ ਸੀ. ਆਰ. ਐੱਫ਼. ਵਾਲਾ ਇਕ ਵਿਅਕਤੀ ਜ਼ਿਆਦਾ ਸਮੇਂ ਵਾਲੀ ਸਰੀਰਕ ਗਤੀਵਿਧੀ ਕਰਨ ਵਿਚ ਸਮਰੱਥ ਹੁੰਦਾ ਹੈ ਕਿਉਂਕਿ ਦਿਲ ਹਰ ਧੜਕਨ ਦੇ ਨਾਲ ਜ਼ਿਆਦਾ ਬਲੱਡ ਪੰਪ ਕਰਦਾ ਹੈ।

ਫੇਫੜੇ ਖੂਨ ਦੇ ਨਾਲ ਜ਼ਿਆਦਾ ਆਕਸੀਜਨ ਮਿਲਾਉਣ ਵਿਚ ਸਮਰੱਥ ਹੁੰਦੇ ਹਨ। ਮਾਸਪੇਸ਼ੀਆਂ ਥਕਾਨ ਜਾਂ ਉਸ ਤੋਂ ਬਿਨਾਂ ਕੁਸ਼ਲਤਾ ਨਾਲ ਕਸਰਤ ਕਰ ਸਕਦੀਆਂ ਹਨ। ਇਕ ਵਿਅਕਤੀ ਦੇ ਸੀ. ਆਰ. ਐੱਫ਼. ਦਾ ਮੁਲਾਂਕਣ ਕਰਨ ਲਈ ਵਰਤੋ ਕੀਤੇ ਜਾਣ ਵਾਲੇ ਕਈ ਮਾਨਦੰਡਾਂ ਵਿਚ ਵੱਧ ਤੋਂ ਵੱਧ ਆਕਸੀਜਨ ਅਪਟੈਕ (ਵੀ. ਓ. 2 ਮੈਕਸ), ਦਿਲ ਦੀ ਰਫ਼ਤਾਰ ਵਿਚ ਵਾਧਾ, ਬਲੱਡ ਪ੍ਰੈਸ਼ਰ ਅਤੇ ਸਾਹ ਦਰ ਅਤੇ ਕਸਰਤ ਦੌਰਾਨ ਥਕਾਵਟ ਦਾ ਸਮਾਂ ਸ਼ਾਮਲ ਹੈ।

► ਕੀ ਮੋਟਾਪਾ ਇਕ ਕਾਰਨ ਹੈ? ਕੀ ਉਮਰ ਤੇ ਜੈਨੇਟਿਕਸ ਵੀ ਅਹਿਮ ਰੋਲ ਨਿਭਾਉਂਦੇ ਹਨ?
► ਲਗਭਗ 25 ਫ਼ੀਸਦੀ ਸ਼ਹਿਰੀ ਅਤੇ 10 ਫ਼ੀਸਦੀ ਪੇਂਡੂ ਬਾਲਗ ਆਬਾਦੀ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਹੈ। ਘੱਟ ਸਰੀਰਕ ਗਤੀਵਿਧੀ, ਸਰੀਰ ਦਾ ਭਾਰ ਜ਼ਿਆਦਾ, ਲੂਣ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ, ਸਿਗਰੇਟ ਪੀਣਾ, ਵਧਦੀ ਉਮਰ ਅਤੇ ਅਨੁਵੰਸ਼ਿਕ ਸੰਵੇਦਨਸ਼ੀਲਤਾ ਹਾਈ ਬਲੱਡ ਪ੍ਰੈਸ਼ਰ ਦੇ ਕੁਝ ਮਹੱਤਵਪੂਰਨ ਕਾਰਨ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਨੂੰ ਰਾਸ਼ਟਰੀ ਜਲ ਪੁਰਸਕਾਰ-2022 ’ਚ ਮਿਲਿਆ ਪਹਿਲਾ ਸਥਾਨ, ਪਹਿਲੀ ਵਾਰ ਲਿਆ ਸੀ ਹਿੱਸਾ

► ਹਾਈ ਸੈਂਸਟੀਵਿਟੀ ਸੀ-ਰਿਐਕਟਿਵ ਪ੍ਰੋਟੀਨ ਕੀ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬੀਮਾਰੀ ’ਚ ਇਸ ਦਾ ਕੀ ਰੋਲ ਹੈ?
► ਹਾਈ ਸੈਂਸਟੀਵਿਟੀ ਸੀ-ਰਿਐਕਟਿਵ ਪ੍ਰੋਟੀਨ (ਐੱਚ. ਐੱਸ.-ਸੀ. ਆਰ. ਪੀ.) ਇਕ ਵਿਅਕਤੀ ਦੇ ਸਰੀਰ ਵਿਚ ਸੋਜ ਲਈ ਇਕ ਬਲੱਡ ਮਾਰਕਰ ਹੈ। ਸਿਹਤਮੰਦ ਖਾਣਾ ਨਾ ਖਾਣਾ, ਭਾਰ ਵਿਚ ਵਾਧਾ, ਘੱਟ ਸਰੀਰਕ ਗਤੀਵਿਧੀਆਂ, ਡਾਈਬਿਟੀਜ਼, ਪੁਰਾਣੀਆਂ ਨਾਨ-ਕਾਰਡੀਅਕ ਬਿਮਾਰੀਆਂ ਆਦਿ ਕਾਰਨ ਸਰੀਰ ਦਾ ਇਕ ਗ਼ੈਰ-ਮਾਮੂਲੀ ਮੈਟਾਬੋਲਿਜ਼ਮ ਵਾਤਾਵਰਣ ਐੱਚ. ਐੱਸ-ਸੀ. ਆਰ. ਪੀ. ਦੇ ਪੱਧਰ ਨੂੰ ਵਧਾਉਂਦਾ ਹੈ, ਜੋ ਦਿਲ ’ਤੇ ਉਲਟ ਪ੍ਰਭਾਵ ਪਾਉਂਦਾ ਹੈ।

►ਮਰਦਾਂ ਤੇ ਔਰਤਾਂ ’ਚ ਆਮ ਬਲੱਡ ਪ੍ਰੈਸ਼ਰ ਲਈ ਕੀ ਰੀਡਿੰਗ ਹੈ? ਅਤੇ ਹਾਈ ਬਲੱਡ ਪ੍ਰੈਸ਼ਰ ਦੇ ਪੱਧਰ ਕੀ ਹਨ?
►ਆਮ ਤੌਰ ’ਤੇ ਬਲੱਡ ਪ੍ਰੈਸ਼ਰ 140/90 ਤੋਂ ਘੱਟ ਹੋਣਾ ਚਾਹੀਦਾ ਹੈ। ਕਿਸੇ ਦਾ ਬਲੱਡ ਪ੍ਰੈਸ਼ਰ ਇਸ ਤੋਂ ਜ਼ਿਆਦਾ ਹੈ ਤਾਂ ਜੀਵਨਸ਼ੈਲੀ ਵਿਚ ਕੁਝ ਬਦਲਾਅ ਕਰਨਾ ਚਾਹੀਦਾ ਹੈ, ਜਿਵੇਂ ਵੱਧ ਭਾਰ ਘੱਟ ਕਰਨਾ, ਰੈਗੂਲਰ ਕਸਰਤ, ਲੂਣ ਦਾ ਸੇਵਨ ਘਟਾਉਣਾ ਅਤੇ ਕੈਲੋਰੀ ਦਾ ਸੇਵਨ, ਖਾਣੇ ਵਿਚ ਫਲਾਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰੋ। ਦਿਲ ’ਤੇ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਲਗਾਤਾਰ ਹਾਈ ਪ੍ਰੈਸ਼ਰ ਲਈ ਡਾਕਟਰਾਂ ਦੀ ਸਲਾਹ ਜ਼ਰੂਰੀ ਹੈ।

►ਜਿਹੜੇ ਲੋਕਾਂ ਨੂੰ ਦਿਲ ਦੀ ਸਮੱਸਿਆ ਨਹੀਂ ਹੈ, ਉਨ੍ਹਾਂ ਲਈ ਤੁਹਾਡੇ ਕੀ ਸੁਝਾਅ ਹਨ?
►ਹਾਰਟ ਅਟੈਕ, ਕਿਡਨੀ ਫੇਲੀਅਰ, ਸਟ੍ਰੋਕ ਅਤੇ ਡਾਈਬਿਟੀਜ਼ ਵਰਗੀਆਂ ਬੀਮਾਰੀਆਂ ਵਾਲੇ ਮਰੀਜ਼ਾਂ ਨੂੰ ਜ਼ਿਆਦਾ ਚੌਕਸ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇਹ ਇਨ੍ਹਾਂ ਬੀਮਾਰੀਆਂ ਤੋਂ ਬਿਨਾਂ ਉਨ੍ਹਾਂ ਲਈ ਜ਼ਿਆਦਾ ਨੁਕਸਾਨਦਾਇਕ ਹੈ। ਅਜਿਹੇ ਵਿਚ ਦਵਾਈਆਂ ਅਤੇ ਚੰਗਾ ਲਾਈਫ਼ ਸਟਾਈਲ ਫਾਲੋ ਕਰੋ। ਜਿਹੜੇ ਲੋਕਾਂ ਨੂੰ ਸਿਰਫ਼ ਹਾਈ ਬਲੱਡ ਪ੍ਰੈਸ਼ਰ ਹੈ ਅਤੇ ਦੂਜੀ ਕੋਈ ਦਿਲ ਦੀ ਬੀਮਾਰੀ ਨਹੀਂ ਹੈ, ਉਨ੍ਹਾਂ ਨੂੰ ਆਪਣੀ ਡਾਈਟ ਦਾ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਰੈਗੂਲਰ ਕਸਰਤ ਕਰ ਕੇ ਹਾਈ ਸੀ. ਆਰ. ਐੱਫ਼. ਹੋਣਾ ਚਾਹੀਦਾ ਹੈ, ਆਪਣੇ ਸਰੀਰ ਦੇ ਭਾਰ ਨੂੰ ਕੰਟਰੋਲ ’ਚ ਰੱਖਣਾ ਚਾਹੀਦਾ ਹੈ।

ਪ੍ਰੋ. ਡਾ. ਵਿਜੇ ਵਰਗੀ
ਪੀ.ਜੀ.ਆਈ. ਐਡਵਾਂਸ ਕਾਰਡੀਅਕ ਸੈਂਟਰ ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਦਿੱਲੀ ਧਰਨੇ ’ਤੇ ਬੈਠੀਆਂ ਪਹਿਲਵਾਨਾਂ ਨੂੰ ਦਿੱਤਾ ਸਮਰਥਨ, ਲਏ ਕਈ ਅਹਿਮ ਫੈਸਲੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


 


author

Anuradha

Content Editor

Related News