ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ਦੀਆਂ ਸਰਹੱਦਾਂ ’ਤੇ ਲੱਗਣਗੇ ‘ਹਾਈਟੈੱਕ ਨਾਕੇ’

Friday, Sep 09, 2022 - 06:28 PM (IST)

ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ਦੀਆਂ ਸਰਹੱਦਾਂ ’ਤੇ ਲੱਗਣਗੇ ‘ਹਾਈਟੈੱਕ ਨਾਕੇ’

ਚੰਡੀਗੜ੍ਹ : ਪੰਜਾਬ ਵਿਚ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਪੰਜਾਬ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਇੰਟਰ ਸਟੇਟ ਬਾਡਰ ’ਤੇ ਲੱਗਣ ਵਾਲ਼ੇ ਨਾਕਿਆਂ ਨੂੰ ਹਾਈਟੈਕ ਬਣਾਉਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਵਿਚ ਆਉਣ ਵਾਲੇ ਅਤੇ ਪੰਜਾਬ ਤੋਂ ਬਾਹਰ ਜਾਣ ਵਾਲੇ ਰਸਤਿਆਂ ’ਤੇ ਲਗਭਗ 12 ਹਾਈਟੈੱਕ ਨਾਕੇ ਲਗਾਏ ਜਾਣਗੇ। ਪੰਜਾਬ ਦੇ ਨਾਲ ਚੰਡਾਗੜ੍ਹ, ਹਿਮਾਚਲ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਦੀ ਸਰਹੱਦ ਲੱਗਦੀ ਹੈ। ਪੁਲਸ ਨੂੰ ਇਹ ਸ਼ੱਕ ਹੈ ਕਿ ਇਨ੍ਹਾਂ ਰਸਤਿਆਂ ਰਾਹੀਂ ਹੀ ਪੰਜਾਬ ਅੰਦਰ ਨਸ਼ੇ, ਹਥਿਆਰਾਂ ਅਤੇ ਸ਼ਰਾਬ ਦੀ ਤਸਕਰੀ ਕੀਤੀ ਜਾਂਦੀ ਹੈ। ਇਨ੍ਹਾਂ ਨਾਕਿਆ ਦੀ ਜ਼ਿੰਮੇਵਾਰੀ ਡੀ.ਐਸ.ਪੀ. ਦੀ ਹੋਵੇਗੀ ਅਤੇ ਇਹ ਸਾਰਾ ਕੰਮ ਸਬੰਧਤ ਜ਼ਿਲ੍ਹੇ ਦੇ ਐੱਸ.ਐੱਸ.ਪੀ ਦੀ ਦੇਖਰੇਖ ਵਿਚ ਹੋਵੇਗਾ। ਇਨ੍ਹਾਂ ਨਾਕਿਆਂ 'ਤੇ 24 ਘੰਟੇ ਇੰਸਪੈਕਟਰ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਤਾਇਨਾਤ ਰਹਿਣਗੇ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਫਿਰਾਕ ’ਚ ਬੰਬੀਹਾ ਗੈਂਗ, ਪੰਜਾਬ ’ਚ ਵੱਡੀ ਗੈਂਗਵਾਰ ਦਾ ਖ਼ਤਰਾ

ਇਨ੍ਹਾਂ ਸਾਰੇ ਨਾਕਿਆਂ ’ਤੇ ਇਕ ਹਾਈਟੈੱਕ ਰੂਮ ਵੀ ਬਣਾਇਆ ਜਾਵੇਗਾ ਅਤੇ ਇਹ ਹਾਈਟੈੱਕ ਰੂਮ ਪੁਲਸ ਦੇ ਹੈੱਡ ਕੁਆਟਰ ਦੇ ਕੰਟਰੋਲ ਰੂਮ ਨਾਲ ਲਗਾਤਾਰ ਸੰਪਰਕ ’ਚ ਹੋਵੇਗਾ। ਨਾਕਿਆਂ ’ਤੇ ਲਗਭਗ 50 ਮਲਾਜ਼ਮ ਤਾਇਨਾਤ ਹੋਣਗੇ ਅਤੇ ਗੱਡੀਆਂ ਦੀ ਤਲਾਸ਼ੀ ਲਈ ਸਨਿਫਰ ਡਾਗ ਦੀ ਮਦਦ ਲਈ ਜਾਵੇਗੀ। ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਇਹ ਨਾਕੇ ਅਹਿਮ ਰੋਲ ਅਦਾ ਕਰਨਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸਰਹੱਦਾਂ ’ਤੇ ਲੱਗਣ ਵਾਲ਼ੇ ਨਾਕਿਆਂ ’ਤੇ ਹਾਈਟੈੱਕ ਉਪਕਰਣਾ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਸਾਰੇ ਆਉਣ ਜਾਣ ਵਾਲ਼ੇ ਵਾਹਨਾਂ ਦੀ ਨਿਰੰਤਰ ਚੈਕਿੰਗ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਪਹਿਲਾਂ ਧੀ ਨੂੰ ਦਿੱਤਾ ਧੱਕਾ, ਫਿਰ ਚਾਰ ਸਾਲ ਦੇ ਪੁੱਤ ਨੂੰ ਕਲਾਵੇ ’ਚ ਲੈ ਕੇ ਮਾਂ ਨੇ ਨਹਿਰ ’ਚ ਮਾਰ ਦਿੱਤੀ ਛਾਲ

ਇਸ ਤੋਂ ਇਲਾਵਾਨ ਨਾਕਿਆਂ ’ਤੇ ਚੈਕਿੰਗ ਲਈ ਫਾਰੈਂਸਿਕ ਟੀਮ ਵੀ ਮੌਜੂਦ ਹੋਵੇਗੀ। ਆਧਾਰ ਚੈਕਿੰਗ ਲਈ ਫਿੰਗਰ ਪ੍ਰਿੰਟ ਅਤੇ ਆਈ ਸਕੈਨਰ ਦੀ ਸੁਵਿਧਾ ਹੋਵੇਗੀ। ਨਾਕਿਆਂ ’ਤੇ ਕੰਪਿਊਟਰ ਸਕੈਨਰ, ਹਾਈਡੈਫੀਨੇਸ਼ਨ ਕੈਮਰੇ ਲਗਾਏ ਜਾਣਗੇ ਜਿਨ੍ਹਾਂ ਦੀ ਮਦਦ ਨਾਲ ਵੱਡੇ ਇਲਾਕੇ ਵਿਚ ਨਜ਼ਰ ਰੱਖੀ ਜਾ ਸਕੇਗੀ। ਨਾਕਿਆਂ ’ਤੇ ਇੰਟਰਨੈੱਟ ਦੀ ਸੁਵਿਧਾ ਵੀ ਹੋਵੇਗੀ ਜਿਸ ਦੀ ਮਦਦ ਨਾਲ ਵਾਹਨਾਂ ਦੀ ਤੁਰੰਤ ਆਨਲਾਈਨ ਵੈਰੀਫਿਕੇਸ਼ਨ ਕੀਤੀ ਜਾ ਸਕੇਗੀ। ਇਸ ਨਾਲ ਚੋਰੀ ਦੀਆਂ ਗੱਡੀਆਂ ਦਾ ਪਤਾ ਵੀ ਲਗਾਇਆ ਜਾ ਸਕੇਗਾ।

ਪੱਕੇ ਨਾਕੇ ਲਗਾਏ ਜਾਣਗੇ

ਹੁਣ ਤੱਕ ਪੰਜਾਬ ਪੁਲਸ ਬਾਡਰ ’ਤੇ ਅਸਥਾਈ ਨਾਕੇ ਲਗਾਉਂਦੀ ਆਈ ਹੈ ਅਤੇ ਬਾਅਦ ਵਿਚ ਇਨ੍ਹਾਂ ਨਾਕਿਆਂ ਨੂੰ ਚੁੱਕ ਲਿਆ ਜਾਂਦਾ ਹੈ। ਸਰਕਾਰ ਨੇ ਤਸਕਰਾਂ ’ਤੇ ਸ਼ਿਕੰਜਾ ਕੱਸਣ ਲਈ ਸਥਾਈ ਰੂਪ ਵਿਚ ਨਾਕੇ ਲਗਾਉਣ ਦੀ ਯੋਜਨਾ ਬਣਾਈ ਹੈ। ਪੰਜਾਬ ਪੂਰੇ ਭਾਰਤ ਵਿਚ ਪਹਿਲਾ ਹਾਈਟੈੱਕ ਨਾਕੇ ਲਗਾਉਣ ਵਾਲ਼ਾ ਸੂਬਾ ਬਣ ਜਾਵੇਗਾ।

ਇਹ ਵੀ ਪੜ੍ਹੋ : 30 ਸਾਲ ਪਹਿਲਾਂ ਦੋ ਨੌਜਵਾਨਾਂ ਦਾ ਝੂਠਾ ਮੁਕਾਬਲਾ ’ਚ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਅਦਾਲਤ ਨੇ ਦਿੱਤੀ ਮਿਸਾਲੀ ਸਜ਼ਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News