BSF ਦੀ ਵੱਡੀ ਕਾਰਵਾਈ : ਬੀ. ਓ. ਪੀ. ਵੈਰੋਪਾਲ ’ਚ ਕਰੋੜਾਂ ਦੀ ਹੈਰੋਇਨ ਬਰਾਮਦ

03/15/2023 1:58:53 AM

ਅੰਮ੍ਰਿਤਸਰ (ਨੀਰਜ) : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਬੀ .ਓ. ਪੀ. ਵੈਰੋਪਾਲ ਦੇ ਇਲਾਕੇ ’ਚ ਛਾਪੇਮਾਰੀ ਕਰ ਕੇ ਬੀ. ਐੱਸ. ਐੱਫ. ਦੀ ਟੀਮ ਨੇ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 5 ਕਰੋੜ ਰੁਪਏ ਦੱਸੀ ਜਾਂਦੀ ਹੈ।

ਇਹ ਵੀ ਪੜ੍ਹੋ : ਫੈਕਟਰੀ ’ਚ ਲੱਗੀ ਭਿਆਨਕ ਅੱਗ, ਇਕ ਵਰਕਰ ਜ਼ਿੰਦਾ ਸੜਿਆ, ਦੋ ਦੀ ਦਮ ਘੁੱਟਣ ਨਾਲ ਮੌਤ

ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਦੀ ਟੀਮ ਨੇ ਇਕ ਖੇਤ ’ਚ ਇਕ ਵਿਅਕਤੀ ਦੇ ਪੈਰਾਂ ਦੇ ਨਿਸ਼ਾਨ ਦੇਖੇ ਸਨ, ਜਿਸ ਤੋਂ ਬਾਅਦ ਬੀ. ਐੱਸ. ਐੱਫ. ਨੇ ਆਪਣਾ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਅਤੇ ਉਸੇ ਆਪ੍ਰੇਸ਼ਨ ਦੌਰਾਨ ਇਕ ਪੈਕੇਟ ਦਾ ਪਤਾ ਲਗਾਇਆ, ਜਿਸ ਵਿਚ ਤਿੰਨ ਛੋਟੇ ਪੈਕੇਟ ਲੁਕਾਏ ਗਏ ਸਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।


Mandeep Singh

Content Editor

Related News