ਨਸ਼ੇ ਵਾਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਕਾਬੂ

Friday, Aug 31, 2018 - 02:40 AM (IST)

ਨਸ਼ੇ ਵਾਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਕਾਬੂ

 ਬਟਾਲਾ,   (ਬੇਰੀ)-  ਥਾਣਾ ਸਿਵਲ ਲਾਈਨ ਦੇ   ਏ. ਐੱਸ. ਆਈ. ਸੁਖਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਐੱਸ. ਐੱਚ. ਓ. ਪ੍ਰਭਜੋਤ ਸਿੰਘ ਦੀ ਅਗਵਾਈ ਹੇਠ ਗਸ਼ਤ  ਦੌਰਾਨ  ਜਦੋਂ ਪੁਲਸ ਟੀਮ ਗੁਰੂ ਨਾਨਕ ਸਕੂਲ ਗੁਰਦਾਸਪੁਰ ਜੀ. ਟੀ. ਰੋਡ ਬਟਾਲਾ ਕੋਲ ਪਹੁੰਚੀ ਤਾਂ ਉਥੋਂ ਨੌਜਵਾਨ ਜਤਿੰਦਰ ਸਿੰਘ ਸੰਧੂ ਪੁੱਤਰ ਸਵ. ਜਗੀਰ ਸਿੰਘ ਵਾਸੀ ਨਵਾਂ ਪਿੰਡ ਮਹਿਮੋਵਾਲ ਨੂੰ 102 ਨਸ਼ੇ ਵਾਲੀਆਂ ਗੋਲੀਆਂ ਬਿਨਾਂ ਲੇਬਲ ਅਤੇ ਇਕ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਅਤੇ ਉਸਨੂੰ ਗ੍ਰਿਫਤਾਰ ਕਰਨ ਉਪਰੰਤ ਥਾਣੇ ਲਿਆਂਦਾ ਗਿਆ, ਜਿਥੇ ਉਸਦੇ ਵਿਰੁੱਧ  ਉਪਰੋਕਤ ਥਾਣੇ ’ਚ ਕੇਸ ਦਰਜ ਕਰ ਦਿੱਤਾ ਹੈ। 
 


Related News