ਹੀਰੋਇਨ ਤੇ ਨਸ਼ੀਲੇ ਪਾਊਡਰ ਸਮੇਤ ਇਕ ਔਰਤ ਸਣੇ 2 ਗ੍ਰਿਫਤਾਰ

Monday, Jan 08, 2018 - 05:54 PM (IST)

ਹੀਰੋਇਨ ਤੇ ਨਸ਼ੀਲੇ ਪਾਊਡਰ ਸਮੇਤ ਇਕ ਔਰਤ ਸਣੇ 2 ਗ੍ਰਿਫਤਾਰ


ਫ਼ਿਰੋਜ਼ਪੁਰ (ਕੁਮਾਰ) - ਸਦਰ ਜ਼ੀਰਾ ਅਤੇ ਥਾਣਾ ਮਖੂ ਦੀ ਪੁਲਸ ਨੇ ਵੱਖ ਵੱਖ ਮਾਮਲਿਆਂ ਵਿਚ ਇਕ ਔਰਤ ਅਤੇ ਇਕ ਵਿਅਕਤੀ ਨੂੰ ਹੀਰੋਇਨ ਤੇ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਥਾਣਾ ਸਦਰ ਜ਼ੀਰਾ ਦੇ ਏ. ਐਸ. ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਮੇਨ ਚੌਂਕ ਜ਼ੀਰਾ ਵਿਚ ਪੁਲਸ ਨੇ ਮਨਜੀਤ ਕੌਰ ਵਾਸੀ ਜ਼ਿਲਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਜਦ ਉਸਦੀ ਤਲਾਸ਼ੀ ਲਈ ਤਾਂ ਉਸਤੋਂ 10 ਗ੍ਰਾਮ ਹੀਰੋਇਨ ਬਰਾਮਦ ਹੋਈ। ਦੂਸਰੇ ਪਾਸੇ ਥਾਣਾ ਮਖੂ ਦੇ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਪੀਰ ਮੁਹੰਮਦ ਦੇ ਏਰੀਆ ਵਿਚ ਗਸ਼ਤ ਦੇ ਦੌਰਾਨ ਪੁਲਸ ਨੇ ਜੀਤ ਸਿੰਘ ਨਾਮੀ ਆਦਮੀ ਨੂੰ 5 ਗ੍ਰਾਮ ਹੀਰੋਇਨ ਅਤੇ 300 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦ ਔਰਤ ਅਤੇ ਵਿਅਕਤੀ ਦੇ ਖਿਲਾਫ ਪੁਲਸ ਨੇ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤਾ ਹੈ।


Related News