145 ਗ੍ਰਾਮ ਹੈਰੋਇਨ, 32 ਬੋਰ ਪਿਸਤੌਲ, ਆਈ-20 ਕਾਰ ਤੇ 50 ਹਜ਼ਾਰ ਨਕਦੀ ਸਮੇਤ ਇਕ ਕਾਬੂ

Monday, Nov 01, 2021 - 01:57 PM (IST)

145 ਗ੍ਰਾਮ ਹੈਰੋਇਨ, 32 ਬੋਰ ਪਿਸਤੌਲ, ਆਈ-20 ਕਾਰ ਤੇ 50 ਹਜ਼ਾਰ ਨਕਦੀ ਸਮੇਤ ਇਕ ਕਾਬੂ

ਪੱਟੀ (ਸੌਰਭ, ਸੋਢੀ) - ਸੀ.ਆਈ.ਏ ਸਟਾਫ਼ ਪੱਟੀ ਪੁਲਸ ਵਲੋਂ 145 ਗ੍ਰਾਮ ਹੈਰੋਇਨ, 32 ਬੋਰ ਪਿਸਤੌਲ, ਆਈ-20 ਕਾਰ ਤੇ 50 ਹਜ਼ਾਰ ਨਕਦੀ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ ਸਟਾਫ ਪੱਟੀ ਦੇ ਇੰਚਾਰਜ ਐੱਸ. ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ ਚਰਨਜੀਤ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਵਲੋਂ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪਿੰਡ ਪਹੂਵਿੰਡ ਨਜ਼ਦੀਕ ਤੋਂ ਆਈ ਟਵੰਟੀ ਕਾਰ, ਜਿਸ ਦਾ ਨੰਬਰ ਪੀ.ਬੀ 02 ਸੀ.ਐੱਸ 6669 ਹੈ, ਵਿਚ ਸਵਾਰ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਿਆ ਗਿਆ। 

ਪੜ੍ਹੋ ਇਹ ਵੀ ਖ਼ਬਰ ਰੈਸਟੋਰੈਂਟ ਮਾਲਕ ਨੇ ਜ਼ਹਿਰ ਨਿਗਲ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸੁਸਾਇਡ ਨੋਟ ’ਚ ਹੋਇਆ ਇਹ ਖ਼ੁਲਾਸਾ

ਗ੍ਰਿਫ਼ਤਾਰੀ ਦੌਰਾਨ ਤਲਾਸ਼ੀ ਲੈਣ ’ਤੇ ਉਸ ਪਾਸੋਂ 145 ਗ੍ਰਾਮ ਹੈਰੋਇਨ, 32 ਬੋਰ ਪਿਸਤੌਲ ਤੇ 50 ਹਜ਼ਾਰ ਰੁਪਏ ਨਕਦ ਭਾਰਤੀ ਕਰੰਸੀ ਬਰਾਮਦ ਹੋਈ। ਇਸ ਮੌਕੇ ਐੱਸ.ਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਰੋਬਨਪ੍ਰੀਤ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਪਿੰਡ ਮਾੜੀਮੇਘਾ ਵਜੋਂ ਹੋਈ ਹੈ। ਉਕਤ ਵਿਅਕਤੀ ਵਿਰੁੱਧ ਪੁਲਸ ਥਾਣਾ ਭਿੱਖੀਵਿੰਡ ਵਿਚ ਮੁਕੱਦਮਾ ਨੰਬਰ 121 ਜੇਰੇ ਧਾਰਾ ਐੱਨ.ਡੀ.ਪੀ.ਐੱਸ ਐਕਟ, ਆਰਮਜ਼ ਐਕਟ ਤਹਿਤ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਏ.ਐੱਸ.ਆਈ ਰਛਪਾਲ ਸਿੰਘ ਮੁੱਖ ਮੁਨਸ਼ੀ, ਏ.ਐੱਸ.ਆਈ ਕਸ਼ਮੀਰ ਸਿੰਘ ਮੂਧਲ, ਏ.ਐੱਸ.ਆਈ ਦਿਲਬਾਗ ਸਿੰਘ, ਏ.ਐੱਸ.ਆਈ ਜਤਿੰਦਰ ਸਿੰਘ, ਕਾਂਸਟੇਬਲ ਕੁਲਵਿੰਦਰ ਸਿੰਘ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼


author

rajwinder kaur

Content Editor

Related News