ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੋਂ ਅਚਾਨਕ ਗਾਇਬ ਹੋਇਆ ਬੱਚਾ
Tuesday, Oct 06, 2020 - 03:57 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਇਕ ਪੈਨ ਵੇਚ ਰਿਹਾ ਬੱਚਾ ਅਚਾਨਕ ਗਾਇਬ ਹੋ ਗਿਆ। ਇਸ ਮਾਮਲੇ ਵਿਚ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਚੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰਿਵਾਰ ਮੁਤਾਬਕ ਉਨ੍ਹਾਂ ਬੱਚੇ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕਿਤੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਗਾਇਬ ਹੋਏ ਬੱਚੇ ਦੇ ਭਰਾ ਦਾ ਕਹਿਣਾ ਹੈ ਕਿ ਉਸ ਨੇ ਉਕਤ ਨੂੰ ਆਖਰੀ ਵਾਰ ਇਕ ਮੁੰਡੇ ਨਾਲ ਦੇਖਿਆ ਸੀ ਪਰ ਬਾਅਦ ਵਿਚ ਨਾ ਤਾਂ ਉਸ ਦੇ ਭਰਾ ਕੁਝ ਪਤਾ ਲੱਗਾ ਅਤੇ ਨਾ ਹੀ ਉਸ ਮੁੰਡੇ ਦਾ। ਉਧਰ ਪਰਿਵਾਰ ਵਲੋਂ ਗਾਇਬ ਹੋਏ ਬੱਚੇ ਦੀ ਤਸਵੀਰ ਲੈ ਕੇ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਲੋਕਾਂ ਪਾਸੋਂ ਉਕਤ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਬੱਚੇ ਦਾ ਕੁਝ ਪਤਾ ਲਗਾਇਆ ਜਾ ਸਕੇ।
ਦੂਜੇ ਪਾਸੇ ਪੁਲਸ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਇਲਾਕੇ ਦੇ ਸੀ. ਸੀ. ਟੀ. ਵੀ. ਖੰਘਾਲੇ ਜਾ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਬੱਚੇ ਨੂੰ ਲੱਭ ਲਿਆ ਜਾਵੇਗਾ। ਇਥੇ ਇਹ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਜਿਹਾ ਮਾਮਲਾ ਸਾਹਣੇ ਆ ਚੁੱਕਾ ਹੈ, ਫਿਲਹਾਲ ਪੁਲਸ ਵਲੋਂ ਬੱਚੇ ਦੀ ਮੁਸ਼ਤੈਦੀ ਨਾਲ ਭਾਲ ਕੀਤੀ ਜਾ ਹੀ ਹੈ।