ਹੇਮਕੁੰਟ ਸਾਹਿਬ ਅਤੇ ਲਕਸ਼ਮਣ ਲੋਕਪਾਲ ਮੰਦਰ ਦੇ ਕਿਵਾੜ ਸਰਦੀਆਂ ਦੀ ਰੁੱਤ ਲਈ ਬੰਦ

Friday, Oct 11, 2019 - 06:21 PM (IST)

ਹੇਮਕੁੰਟ ਸਾਹਿਬ ਅਤੇ ਲਕਸ਼ਮਣ ਲੋਕਪਾਲ ਮੰਦਰ ਦੇ ਕਿਵਾੜ ਸਰਦੀਆਂ ਦੀ ਰੁੱਤ ਲਈ ਬੰਦ

ਗੋਪੇਸ਼ਵਰ/ਚੰਡੀਗੜ੍ਹ (ਸ. ਹ.) : ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇ ਕਿਵਾੜ ਵੀਰਵਾਰ ਬਾਅਦ ਦੁਪਹਿਰ 1.30 ਵਜੇ ਸਰਦੀਆਂ ਦੀ ਰੁੱਤ ਲਈ ਬੰਦ ਕਰ ਦਿੱਤੇ ਗਏ। ਇਸ ਦੇ ਨਾਲ ਹੀ ਲਕਸ਼ਮਣ ਲੋਕਪਾਲ ਮੰਦਰ ਦੇ ਕਿਵਾੜ ਵੀ ਬੰਦ ਕਰ ਦਿੱਤੇ ਗਏ ਹਨ। ਬਾਅਦ ਦੁਪਹਿਰ 1 ਵਜੇ ਹੇਮਕੁੰਟ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਸੱਚਖੰਡ ਵਿਖੇ ਰੱਖਿਆ ਗਿਆ।

ਹੇਮਕੁੰਟ ਸਾਹਿਬ ਵਿਖੇ ਕਿਵਾੜ ਬੰਦ ਕਰਨ ਦੀ ਕਾਰਵਾਈ ਸਵੇਰੇ 10 ਵਜੇ ਸ਼ੁਰੂ ਹੋਈ। ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। 11.30 ਵਜੇ ਸ਼ਬਦ ਕੀਰਤਨ ਹੋਏ। 12.30 ਵਜੇ ਅਰਦਾਸ ਹੋਈ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਸੇਵਾ ਸਿੰਘ ਨੇ ਦੱਸਿਆ ਕਿ ਇਸ ਸਾਲ 2 ਲੱਖ 80 ਹਜ਼ਾਰ ਤੋਂ ਵੀ ਵੱਧ ਸ਼ਰਧਾਲੂ ਇਥੇ ਪੁੱਜੇ। ਇਹ ਗਿਣਤੀ ਪਿਛਲੇ ਸਾਲ ਨਾਲੋਂ 51 ਹਜ਼ਾਰ ਵੱਧ ਹੈ।


author

Gurminder Singh

Content Editor

Related News