ਬੇਸਹਾਰਾ ਪਸ਼ੂਆਂ ਨੂੰ ਬਚਾਉਂਦੇ ਕਾਰ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

11/16/2020 5:53:58 PM

ਮੋਗਾ (ਅਜ਼ਾਦ) : ਮੋਗਾ-ਕੋਟਕਪੂਰਾ ਰੋਡ 'ਤੇ ਪਿੰਡ ਰਾਜੇਆਣਾ ਦੇ ਕੋਲ ਇਕ ਬੇਸਹਾਰਾ ਪਸ਼ੂਆਂ ਤੋਂ ਬਚਣ ਦਾ ਯਤਨ ਕਰਦੇ ਹੋਏ ਤੇਜ਼ ਰਫਤਾਰ ਗੱਡੀ ਦੀ ਲਪੇਟ ਵਿਚ ਆਉਣ ਨਾਲ ਨੌਜਵਾਨ ਮੁੰਡੇ ਲਖਵੀਰ ਸਿੰਘ (29) ਨਿਵਾਸੀ ਪਿੰਡ ਸੰਗਤਪੁਰਾ ਦੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਬਾਘਾ ਪੁਰਾਣਾ ਦੇ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਪੁੱਤਰ ਹਰਜੀਤ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਜਦਕਿ ਉਸਦਾ ਬੇਟਾ ਲਖਵੀਰ ਸਿੰਘ ਜੋ ਸ਼ਾਦੀਸ਼ੁਦਾ ਸੀ ਅਤੇ ਬਾਘਾ ਪੁਰਾਣਾ ਵਿਚ ਆੜਤ ਦੀ ਦੁਕਾਨ ਕਰਦਾ ਸੀ।

ਬੀਤੀ ਸ਼ਾਮ 5 ਵਜੇ ਦੇ ਕਰੀਬ ਜਦ ਉਹ ਪਿੰਡ ਰਾਜੇਆਣਾ ਨੂੰ ਆਪਣੀ ਐਕਟਿਵਾ 'ਤੇ ਜਾ ਰਿਹਾ ਸੀ ਤਾਂ ਹਲਕੀ ਬਾਰਿਸ਼ ਹੋਣ ਕਾਰਣ ਅਚਾਨਕ ਸੜਕ ਤੇ ਬੇਸਹਾਰਾ ਪਸ਼ੂ ਆ ਗਏ, ਜਦ ਮੁੰਡਾ ਬੇਟਾ ਪਸ਼ੂਆਂ ਤੋਂ ਬਚਣ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਕਾਰ ਦੀ ਲਪੇਟ ਵਿਚ ਆ ਕੇ ਡਿੱਗ ਪਿਆ ਅਤੇ ਬੁਰੀ ਤਰ੍ਹਾਂ ਲਾਲ ਜ਼ਖਮੀ ਹੋ ਗਿਆ, ਜਿਸ ਨੂੰ ਅਸੀਂ ਤੁਰੰਤ ਡੀ.ਐਮ.ਸੀ ਲੁਧਿਆਣਾ ਪਹੁੰਚਾਇਆ ਪਰ ਗੰਭੀਰ ਸੱਟਾਂ ਹੋਣ ਕਾਰਣ ਉਸਦੀ ਮੌਤ ਹੋ ਗਈ। ਉਸਨੇ ਕਿਹਾ ਕਿ ਮੇਰੇ ਬੇਟੇ ਦੀ ਮੌਤ ਬੇਸਹਾਰਾ ਪਸ਼ੂਆਂ ਤੋਂ ਬਚਦੇ ਹੋਏ ਇਕ ਕਾਰ ਦੀ ਲਪੇਟ ਵਿਚ ਆਉਣ ਨਾਲ ਹੋਈ ਹੈ। ਜਾਂਚ ਅਧਿਕਾਰੀ ਗੁਰਤੇਜ ਸਿੰਘ ਨੇ ਕਿਹਾ ਕਿ ਅੱਜ ਲਖਵੀਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸ਼ਾਂ ਨੂੰ ਸੌਂਪ ਦਿੱਤੀ।


Gurminder Singh

Content Editor

Related News