...ਤੇ ਬਾਦਲਾਂ ਦੀ ਸਹੂਲਤ ਲਈ ''ਹੈਲੀਪੈਡ'' ਦੀ ਚਮਕ-ਦਮਕ ਅਜੇ ਵੀ ਕਾਇਮ

04/23/2018 12:55:17 PM

ਬਠਿੰਡਾ : ਬਾਦਲਾਂ ਦੇ ਰਾਜ ਵੇਲੇ ਕਾਲਝਰਾਨੀ ਦੇ ਹੈਲੀਪੈਡ 'ਤੇ ਜਿੱਥੇ ਮੇਲਾ ਲੱਗਿਆ ਰਹਿੰਦਾ ਸੀ, ਅੱਜ ਇਹ ਹੈਲੀਪੈਡ ਬਿਲਕੁਲ ਸੁੰਨਾ ਪਿਆ ਹੋਇਆ ਹੈ ਪਰ ਨਵੀਂ ਸਰਕਾਰ ਨੇ ਅਜੇ ਵੀ ਬਾਦਲਾਂ ਦੀ ਸਹੂਲਤ ਲਈ ਹੈਲੀਪੈਡ ਦੀ ਚਮਕ-ਦਮਕ ਉਸੇ ਤਰ੍ਹਾਂ ਕਾਇਮ ਰੱਖੀ ਹੋਈ ਹੈ। ਬਠਿੰਡਾ ਪੁਲਸ ਦੇ ਤਿੰਨ ਮੁਲਾਜ਼ਮ ਸੁੰਨੇ ਪਏ ਹੈਲੀਪੈਡ ਦੀ ਰਾਖੀ ਕਰ ਰਹੇ ਹਨ, ਜਿਨ੍ਹਾਂ ਦਾ ਇੰਚਾਰਜ ਹੌਲਦਾਰ ਪਰਮਿੰਦਰ ਸਿੰਘ ਹੈ। ਕੈਪਟਨ ਹਕੂਮਤ ਨੇ ਕੁਝ ਮੁਲਾਜ਼ਮ ਤਾਂ ਵਾਪਸ ਬੁਲਾ ਲਏ ਸਨ ਪਰ ਬਾਦਲ ਪਰਿਵਾਰ ਦੀ ਸਹੂਲਤ ਲਈ ਅਜੇ ਵੀ ਕੁਝ ਮੁਲਾਜ਼ਮਾਂ ਨੂੰ ਇੱਥੇ ਤਾਇਨਾਤ ਕੀਤਾ ਹੋਇਆ ਹੈ।
ਅਕਾਲੀ ਸਰਕਾਰ ਸਮੇਂ ਲੱਗਿਆ ਰਹਿੰਦਾ ਸੀ ਮੇਲਾ
ਅਕਾਲੀ ਸਰਕਾਰ ਦੇ ਸਮੇਂ ਇਸ ਹੈਲੀਪੈਡ 'ਤੇ ਪੂਰੀ ਗਾਰਦ ਲੱਗੀ ਹੋਈ ਸੀ। ਹੈਲੀਪੈਡ ਦੇ ਨੇੜਲੀ ਮਾਰਕਿਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਗਠਜੋੜ ਸਰਕਾਰ ਦੇ 10 ਸਾਲਾਂ ਦੌਰਾਨ ਹੈਲੀਪੈਡ ਵਾਲੀ ਥਾਂ 'ਤੇ ਮੇਲਾ ਹੀ ਲੱਗਿਆ ਰਹਿੰਦਾ ਸੀ। ਬਠਿੰਡਾ ਪ੍ਰਸ਼ਾਸਨ ਵਲੋਂ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਮੁਤਾਬਕ ਸਾਲ 2012-17 ਦੀ ਵਜ਼ਾਰਤ ਦੌਰਾਨ ਬਾਦਲ ਪਰਿਵਾਰ ਨੇ ਹਰ ਚੌਥੇ ਦਿਨ ਹੈਲੀਕਾਪਟਰ 'ਤੇ ਪਿੰਡ ਬਾਦਲ ਦਾ ਗੇੜਾ ਮਾਰਿਆ ਹੈ। ਪੰਜ ਸਾਲਾਂ ਦੌਰਾਨ ਬਾਦਲ ਪਰਿਵਾਰ ਨੇ ਹੈਲੀਕਾਪਟਰ 'ਤੇ ਪਿੰਡ ਬਾਦਲ ਦੇ 426 ਗੇੜੇ ਲਾਏ ਹਨ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜ ਸਾਲਾਂ ਦੌਰਾਨ ਪਿੰਡ ਬਾਦਲ 'ਚ ਆਉਣ-ਜਾਣ ਲਈ 227 ਦਿਨ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ। 
ਅਜੇ ਵੀ ਪੁਲਸ ਕਰ ਰਹੀ ਰਾਖੀ
ਹੈਲੀਪੈਡ 'ਤੇ ਪੁਲਸ ਅਜੇ ਵੀ ਤਾਇਨਾਤ ਕਰਨ ਬਾਰੇ ਜਦੋਂ ਥਾਣਾ ਨੰਦਗੜ੍ਹ ਦੇ ਮੁੱਖ ਥਾਣਾ ਅਫਸਰ ਪਰਮਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੀ ਦਲੀਲ ਸੀ ਕਿ ਕਾਲਝਰਾਨੀ ਪਿੰਡ ਨੇੜੇ ਜ਼ਿਲੇ ਦੀ ਸਰਹੱਦ ਪੈਂਦੀ ਹੈ, ਜਿਸ ਕਾਰਨ ਸੁਰੱਖਿਆ ਦੀ ਨਜ਼ਰ ਤੋਂ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਹੁਣ ਇਕੱਲੇ ਹੈਲੀਪੈਡ 'ਚੇ ਸੁੰਨ ਨਹੀਂ ਵਰਤੀ, ਸਗੋਂ ਪਿੰਡ ਬਾਦਲ ਦੀਆਂ ਗਲੀਆਂ ਵੀ ਵੱਢ ਖਾਣ ਨੂੰ ਪੈਂਦੀਆਂ ਹਨ। ਹੁਣ ਇਹ ਗੱਲ ਤਾਂ ਸਮਝ ਤੋਂ ਪਰੇ ਹੈ ਕਿ ਬਠਿੰਡਾ ਪੁਲਸ ਸੁੰਨੇ ਹੈਲੀਪੈਡ ਦੀ ਰਾਖੀ ਲਈ ਇੰਨੀ ਫਿਕਰਮੰਦ ਕਿਉਂ ਹੈ। 


Related News