ਹੈਲੀਕਾਪਟਰ ਕ੍ਰੈਸ਼ ਹਾਦਸੇ ਦੇ ਸ਼ਹੀਦਾਂ 'ਚ ਨਵਾਂਸ਼ਹਿਰ ਦੇ ਲਖਵਿੰਦਰ ਸਿੰਘ ਵੀ ਸ਼ਾਮਲ, ਪਿੰਡ ਵਾਸੀਆਂ ਨੇ ਕੀਤੀ ਇਹ ਮੰਗ
Friday, Dec 10, 2021 - 11:36 AM (IST)
ਮੁਕੰਦਪੁਰ (ਸੰਜੀਵ)- ਤਾਮਿਲਨਾਡੂ ਦੇ ਕੰਨੂਰ ਨੇੜੇ ਹੋਏ ਹਵਾਈ ਹਾਦਸੇ ਵਿਚ ਜਿੱਥੇ ਦੇਸ਼ ਨੇ ਆਪਣੇ ਜਨਰਲ ਰਾਵਤ ਸਮੇਤ 13 ਜਵਾਨਾਂ ਦੀ ਮੌਤ ਹੋ ਗਈ, ਉਸੇ ਹਾਦਸੇ ਵਿਚ ਸ਼ਹੀਦ ਭਗਤ ਸਿੰਘ ਨਗਰ ਅਤੇ ਬੰਗਾ ਬਲਾਕ ਦੇ ਪਿੰਡ ਲਿੱਦੜ ਕਲਾ ਦੇ ਸ਼ਹੀਦ ਲਖਵਿੰਦਰ ਸਿੰਘ ਨੂੰ ਵੀ ਮੌਤ ਨੇ ਆਪਣੀ ਬੁੱਕਲ ਵਿਚ ਲੈ ਲਿਆ। ਲਖਵਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਸੁਣਦੇ ਹੀ ਪਿੰਡ ਵਿਚ ਮਾਤਮ ਛਾ ਗਿਆ ਹੈ।
ਜਦੋਂ ਜਗਬਾਣੀ ਦੇ ਪੱਤਰਕਾਰ ਲਖਵਿੰਦਰ ਸਿੰਘ ਦੇ ਘਰ ਗਏ ਉੱਥੇ ਸਰਪੰਚ ਬਲਜੀਤ ਕੌਰ, ਕੁਲਦੀਪ ਸਿੰਘ, ਗੁਰਮੇਜ ਸਿੰਘ ਡੀ. ਐੱਸ. ਪੀ. ਨੇ ਕਿਹਾ ਕਿ ਜਿੱਥੇ ਦੇਸ਼ ਅਤੇ ਦੇਸ਼ ਦੀ ਫ਼ੌਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਪਿੰਡ ਵਾਸੀਆਂ ਲਈ ਵੀ ਬਹੁਤ ਵੱਡਾ ਘਾਟਾ ਪਾਇਆ ਜਾ ਰਿਹਾ।
ਪਿੰਡ ਵਾਸੀਆਂ ਦੀ ਮੰਗ ਹੈ ਕਿ ਸ਼ਹੀਦ ਲਖਵਿੰਦਰ ਸਿੰਘ ਦੇ ਨਾਮ ’ਤੇ ਉਨ੍ਹਾਂ ਦੀ ਯਾਦ ਵਿਚ ਕੋਈ ਨਾ ਕੋਈ ਯਾਦ ਨਿਸ਼ਾਨੀ ਜ਼ਰੂਰ ਬਣਾਈ ਜਾਵੇ। ਇਸ ਮੌਕੇ ਬਲਾਕ ਚੇਅਰਮੈਨ ਅਤੇ ‘ਆਪ’ ਆਗੂ ਕੁਲਜੀਤ ਸਿੰਘ ਸਰਹਾਲ ਨੇ ਪਿੰਡ ਵਾਸੀਆਂ ਅਤੇ ਕੁਝ ਨਜ਼ਦੀਕੀਆਂ ਨਾਲ ਹੋਏ ਹਾਦਸੇ ਸਬੰਧੀ ਗੱਲਬਾਤ ਕੀਤੀ। ਇਸ ਮੌਕੇ ਮੱਖਣ ਸਿੰਘ, ਮਨਜੀਤ ਸਿੰਘ, ਰੇਸ਼ਮ ਸਿੰਘ, ਚਰਨਜੀਤ ਸਿੰਘ ਜੱਸਲ, ਗੁਰਮੇਜਰ ਸਿੰਘ ਸਾਬਕਾ ਡੀ. ਐੱਸ. ਪੀ. ਅਤੇ ਹੋਰ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਬਰਥ ਡੇਅ ਪਾਰਟੀ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਤੇਜ਼ਧਾਰ ਹਥਿਆਰ ਤੇ ਸਾੜੇ ਮੋਟਰਸਾਈਕਲ
ਇਹ ਵੀ ਪੜ੍ਹੋ: ਪੰਜਾਬ ਸਰਕਾਰ ’ਤੇ ਮਜੀਠੀਆ ਦਾ ਵੱਡਾ ਹਮਲਾ, ‘ਚੰਨੀ ਸਿਰਫ਼ ਐਲਾਨਜੀਤ ਸਿੰਘ ਬਣ ਕੇ ਰਹਿ ਗਏ’
ਸ਼ਹੀਦ ਦੇ ਪਿਤਾ ਵੀ ਫ਼ੌਜ 'ਚ ਸਨ
ਲਿੱਧੜਕਲਾਂ ਦੇ ਰਹਿਣ ਵਾਲੇ ਬ੍ਰਿਗੇਡੀਅਰ ਲਖਵਿੰਦਰ ਸਿੰਘ ਦੇ ਪਿਤਾ ਵੀ ਫ਼ੌਜ ਵੀ ਕਰਨਲ ਸਨ। ਲਖਵਿੰਦਰ ਦਾ ਜਨਮ ਪੰਚਕੂਲਾ ਵਿਚ ਹੋਇਆ ਸੀ ਅਤੇ ਪਿਤਾ ਦੀ ਪੋਸਟਿੰਗ ਵਾਲੀਆਂ ਥਾਵਾਂ 'ਤੇ ਨਾਲ ਰਹੇ ਸਨ। ਫਿਰ ਦਿੱਲੀ ਵੀ ਸੈਟਲ ਹੋਏ। ਪਿੰਡ ਵੀ ਉਨ੍ਹਾਂ ਦੀ ਜੱਦੀ ਜ਼ਮੀਨ ਅਤੇ ਇਕ ਸੰਯੁਕਤ ਪਰਿਵਾਰ ਦਾ ਘਰ ਵੀ ਹੈ। ਲਖਵਿੰਦਰ ਦੇ ਭਰਾ ਕੈਨੇਡਾ ਰਹਿੰਦੇ ਹਨ। ਲਖਵਿੰਦਰ ਇਥੇ ਆਉਂਦੇ ਰਹਿੰਦੇ ਸਨ। ਉਹ 2 ਸਾਲ ਪਹਿਲਾਂ ਵੀ ਇਥੇ ਕਿਸੇ ਦੇ ਵਿਆਹ ਵਿਚ ਆਏ ਸਨ। ਉਹ ਹਮੇਸ਼ਾ ਕਹਿੰਦੇ ਸਨ ਕਿ ਦੇਸ਼ ਦੀ ਸੇਵਾ ਤੋਂ ਵੱਡਾ ਕੋਈ ਕੰਮ ਨਹੀਂ ਹੁੰਦਾ। ਸਰਪੰਚ ਬਲਜੀਤ ਕੌਰ ਨੇ ਦੱਸਿਆ ਕਿ ਲਖਵਿੰਦਰ ਭਾਵੇਂ ਪਿੰਡ ਵਿਚ ਨਾ ਰਹੇ ਹੋਣ ਪਰ ਉਨ੍ਹਾਂ ਦਾ ਦਿਲ ਪਿੰਡ ਵਿਚ ਵੱਸਦਾ ਸੀ। ਜਦੋਂ ਵੀ ਆਉਂਦੇ ਸਨ ਤਾਂ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਜਾਣਕਾਰੀ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਲਖਵਿੰਦਰ ਦੀ ਮਾਂ ਨਾਲ 5 ਦਿਨ ਪਹਿਲਾਂ ਹੀ ਗੱਲਬਾਤ ਹੋਈ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਉਹ ਜਲਦੀ ਹੀ ਪਿੰਡ ਆਉਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ