ਪੰਜਾਬ ਸਣੇ ਕਈ ਸੂਬਿਆਂ ''ਚ 28 ਤੋਂ ਭਾਰੀ ਮੀਂਹ ਦੇ ਆਸਾਰ
Saturday, Jul 25, 2020 - 08:35 PM (IST)
ਚੰਡੀਗੜ੍ਹ (ਯੂ.ਐੱਨ.ਆਈ.): ਪੱਛਮ-ਉੱਤਰ ਵਿਚ 28 ਜੁਲਾਈ ਤੋਂ ਮਾਨਸੂਨ ਸਰਗਰਮ ਹੋਣ ਦੇ ਨਾਲ ਹੀ ਭਾਰੀ ਮੀਂਹ ਦੇ ਆਸਾਰ ਹਨ, ਜਿਸ ਦੇ ਚੱਲਦੇ ਅਗਲੇ 2 ਦਿਨਾਂ ਵਿਚ ਹਰਿਆਣਾ, ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ ਵਿਚ ਕਿਤੇ-ਕਿਤੇ ਹਲਕਾ ਮੀਂਹ ਪੈਣ ਦੀ ਉਮੀਦ ਹੈ। ਉਥੇ ਹੀ ਕਿਤੇ-ਕਿਤੇ ਗਰਜ ਦੇ ਨਾਲ ਭਾਰੀ ਮੀਂਹ ਵੀ ਪੈ ਸਕਦਾ ਹੈ। ਮੌਸਮ ਕੇਂਦਰ ਮੁਤਾਬਕ ਹਿਮਾਚਲ ਵਿਚ ਕੁਝ ਸਥਾਨਾਂ 'ਤੇ ਮੀਂਹ ਪਿਆ। ਸੂਬੇ ਵਿਚ ਮਾਨਸੂਨ ਕਮਜ਼ੋਰ ਪੈਣ ਦੇ ਕਾਰਣ ਘੱਟ ਸਥਾਨਾਂ 'ਤੇ ਮੀਂਹ ਪਿਆ ਤੇ 28 ਜੁਲਾਈ ਤੋਂ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਸੂਬੇ ਵਿਚ ਵੱਧ ਤੋਂ ਵੱਧ ਪਾਰਾ 24 ਡਿਗਰੀ ਤੋਂ 34 ਡਿਗਰੀ ਸੈਲਸੀਅਸ ਦੇ ਵਿਚਾਲੇ ਰਿਹਾ।