ਭਾਰੀ ਬਾਰਿਸ਼ ਨਾਲ ਜਲ ਦੇ ਅੰਦਰ ਡੁੱਬਾ ਜਲੰਧਰ, ਲੋਕਾਂ ਦੇ ਘਰਾਂ ''ਚ ਵੜਿਆ ਪਾਣੀ, ਸਾਮਾਨ ਹੋਇਆ ਖ਼ਰਾਬ
Sunday, Aug 11, 2024 - 02:46 PM (IST)
ਜਲੰਧਰ (ਵੈੱਬ ਡੈਸਕ)- ਪੰਜਾਬ ਵਿਚ ਅੱਜ ਪਈ ਬਾਰਿਸ਼ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਕੁਝ ਲੋਕਾਂ ਲਈ ਇਹ ਬਾਰਿਸ਼ ਮੁਸੀਬਤ ਵੀ ਬਣੀ। ਜਲੰਧਰ ਸ਼ਹਿਰ ਵਿਚ ਹੋਈ ਕੁਝ ਘੰਟਿਆਂ ਦੀ ਬਾਰਿਸ਼ ਨਾਲ ਕਈ ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ ਹੈ, ਜਿਸ ਦੇ ਕਾਰਨ ਘਰ ਦਾ ਸਾਰਾ ਸਾਮਾਨ ਪਾਣੀ ਨਾਲ ਖ਼ਰਾਬ ਹੋ ਗਿਆ ਹੈ। ਜਲੰਧਰ ਸ਼ਹਿਰ ਦੇ ਮਖ਼ਦੂਮਪੂਰਾ ਅਤੇ ਪ੍ਰੀਤ ਨਗਰ ਵਿਚ ਲੋਕਾਂ ਦੇ ਘਰਾਂ ਵਿਚ ਬਾਰਿਸ਼ ਦਾ ਪਾਣੀ ਵੜ ਗਿਆ। ਭਾਰੀ ਬਾਰਿਸ਼ ਨਾਲ ਜਲੰਧਰ ਜਲ ਦੇ ਅੰਦਰ ਡੁੱਬਿਆ ਨਜ਼ਰ ਆਇਆ।
ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਦੀ ਰਸੋਈ ਤੋਂ ਲੈ ਕੇ ਮੰਦਿਰ, ਬੈੱਡਰੂਮ ਅਤੇ ਡਰਾਇੰਗ ਰੂਮ ਤੱਕ ਭਰ ਜਾਣ ਕਾਰਨ ਘਰ ਦਾ ਸਾਰਾ ਸਮਾਨ ਖ਼ਰਾਬ ਹੋ ਗਿਆ। ਇਕ ਘਰ ਦੇ ਮੈਂਬਰ ਅਮਿਤ ਕੁਮਾਰ ਨੇ ਦੱਸਿਆ ਕਿ ਉਹ ਈ-ਰਿਕਸ਼ਾ ਚਲਾਉਂਦੇ ਹਨ। ਜਿਸ ਰਾਹੀਂ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ। ਉਸ ਨੂੰ ਕਿਰਾਏ 'ਤੇ ਇਸ ਘਰ ਵਿਚ ਰਹਿੰਦੇ ਹੋਏ ਇਕ ਸਾਲ ਹੋ ਗਿਆ ਹੈ ਪਰ ਕਈ ਵਾਰ ਮੀਂਹ ਪਿਆ ਪਰ ਮੀਂਹ ਦਾ ਪਾਣੀ ਕਦੇ ਘਰ ਦੇ ਅੰਦਰ ਨਹੀਂ ਆਇਆ।
ਮੀਂਹ ਦਾ ਪਾਣੀ ਸੜਕ ’ਤੇ ਹੀ ਰਹਿੰਦਾ ਸੀ ਪਰ ਅੱਜ 2 ਘੰਟੇ ਦੇ ਮੀਂਹ ਨੇ ਸਾਰਾ ਘਰ ਜਲ-ਥਲ ਕਰ ਦਿੱਤਾ ਹੈ, ਜਿਸ ਕਾਰਨ ਬੱਚਿਆਂ ਦੀਆਂ ਪੜ੍ਹਨ ਵਾਲੀਆਂ ਕਿਤਾਬਾਂ, ਬਿਸਤਰੇ ਵਿੱਚ ਰੱਖੇ ਕੱਪੜੇ, ਕੂਲਰ, ਵਾਸ਼ਿੰਗ ਮਸ਼ੀਨ ਅਤੇ ਲੱਕੜ ਦੇ ਬਣੇ ਮੰਦਰ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ। ਉਨ੍ਹਾਂ ਦੱਸਿਆ ਕਿ ਮੀਂਹ ਦੇ ਪਾਣੀ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਰਾਤੀਆਂ ਨਾਲ ਭਰੀ ਇਨੋਵਾ ਗੱਡੀ ਖੱਡ 'ਚ ਡਿੱਗਣ ਕਾਰਨ ਪਾਣੀ 'ਚ ਰੁੜੀ, 10 ਲੋਕਾਂ ਦੀ ਮੌਤ
ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗਾ ਇਸ ਬੀਮਾਰੀ ਦਾ ਖ਼ਤਰਾ, ਲਗਾਤਾਰ ਸਾਹਮਣੇ ਆ ਰਹੇ ਮਰੀਜ਼, ਸਿਹਤ ਵਿਭਾਗ ਚੌਕੰਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ