ਪੰਜਾਬ ’ਚ ਅੱਜ ਕਈ ਥਾਵਾਂ ’ਤੇ ਪਏਗਾ ਭਾਰੀ ਮੀਂਹ, ਭਲਕੇ ਗੜੇਮਾਰੀ ਵੀ ਸੰਭਵ

Saturday, Jan 19, 2019 - 07:28 PM (IST)

ਪੰਜਾਬ ’ਚ ਅੱਜ ਕਈ ਥਾਵਾਂ ’ਤੇ ਪਏਗਾ ਭਾਰੀ ਮੀਂਹ, ਭਲਕੇ ਗੜੇਮਾਰੀ ਵੀ ਸੰਭਵ

ਚੰਡੀਗੜ੍ਹ (ਯੂ. ਐੱਨ. ਆਈ.)-ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਮੈਦਾਨੀ ਇਲਾਕਿਆਂ ’ਚ ਕਈ ਥਾਵਾਂ ’ਤੇ ਐਤਵਾਰ ਭਾਰੀ ਮੀਂਹ ਪਏਗਾ। ਸੋਮਵਾਰ ਗੜੇਮਾਰੀ ਸੰਭਵ ਹੈ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਮੈਦਾਨੀ ਇਲਾਕਿਆਂ ’ਚ ਬੱਦਲ ਛਾਏ ਰਹਿਣ ਕਾਰਨ ਰਾਤ ਦੇ ਤਾਪਮਾਨ ’ਚ ਕੁਝ ਵਾਧਾ ਹੋ ਗਿਆ। ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 8, ਅੰਬਾਲਾ ’ਚ 10, ਪਟਿਆਲਾ ’ਚ 9, ਪਠਾਨਕੋਟ ’ਚ 7 ਅਤੇ ਲੁਧਿਆਣਾ ’ਚ 8 ਡਿਗਰੀ ਸੈਲਸੀਅਸ ਰਿਹਾ। ਭਿਵਾਨੀ ’ਚ 6, ਹਿਸਾਰ ’ਚ 4, ਨਾਰਨੌਲ ’ਚ 5, ਜਲੰਧਰ ਨੇੜੇ ਆਦਮਪੁਰ ’ਚ 6, ਅੰਮ੍ਰਿਤਸਰ ’ਚ 5, ਸ੍ਰੀਨਗਰ ’ਚ ਮਨਫੀ 2 ਅਤੇ ਜੰਮੂ ’ਚ 8 ਡਿਗਰੀ ਸੈਲਸੀਅਸਤ ਤਾਪਮਾਨ ਦਰਜ ਕੀਤਾ ਗਿਆ। ਹਿਮਾਚਲ ਦੇ ਕਈ ਸ਼ਹਿਰਾਂ ਵਿਚ ਵੀ ਸ਼ਨੀਵਾਰ ਬੱਦਲ ਛਾਏ ਰਹੇ ਜਿਸ ਕਾਰਨ ਘੱਟੋ-ਘੱਟ ਤਾਪਮਾਨ ਵਧ ਗਿਆ। ਸ਼ਿਮਲਾ ’ਚ 7, ਕਾਂਗੜਾ ’ਚ 8, ਨਾਹਨ ’ਚ 7, ਧਰਮਸ਼ਾਲਾ ’ਚ 6, ਮਨਾਲੀ ’ਚ 2, ਮੰਡੀ ’ਚ ਸਿਫਰ ਅਤੇ ਕਲਪਾ ਵਿਖੇ ਮਨਫੀ 1 ਡਿਗਰੀ ਸੈਲਸੀਅਸ ਤਾਪਮਾਨ ਰਿਹਾ।

ਸ਼ਨੀਵਾਰ ਕਸ਼ਮੀਰ ਦੇ ਵਧੇਰੇ ਹਿੱਸਿਆਂ ’ਚ ਤਾਜ਼ਾ ਬਰਫਬਾਰੀ ਹੋਣ ਕਾਰਨ ਹਵਾਈ ਸੇਵਾਵਾਂ ਵਿਸ਼ੇਸ਼ ਤੌਰ ’ਤੇ ਪ੍ਰਭਾਵਿਤ ਹੋਈਆ। ਸ਼੍ਰੀਨਗਰ ਦੇ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ। ਮੌਸਮ ਵਿਭਾਗ ਨੇ ਕਸ਼ਮੀਰ ਵਾਦੀ ’ਚ ਸੋਮਵਾਰ ਤਕ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਪੈਣ ਅਤੇ ਹੋਰ ਬਰਫਬਾਰੀ ਹੋਣ ਦਾ ਅਨੁਮਾਨ ਲਾਇਆ ਹੈ।


author

Sunny Mehra

Content Editor

Related News