ਨਵਾਂਸ਼ਹਿਰ ਵਿਖੇ 141.2 ਐੱਮ. ਐੱਮ. ਮੀਂਹ ਨੇ ਤੋੜੇ ਜੁਲਾਈ ਮਹੀਨੇ ’ਚ ਹੋਣ ਵਾਲੀ ਔਸਤ ਬਾਰਿਸ਼ ਦੇ ਰਿਕਾਰਡ
Sunday, Jul 09, 2023 - 06:27 PM (IST)
ਨਵਾਂਸ਼ਹਿਰ (ਤ੍ਰਿਪਾਠੀ) - ਨਵਾਂਸ਼ਹਿਰ ਵਿਖੇ ਮਾਨਸੂਨ ਦੇ ਬੱਦਲ ਅੱਜ ਲਗਾਤਾਰ 5ਵੇਂ ਦਿਨ ਜਮ ਕੇ ਵਰ੍ਹੇ। ਪਿਛਲੇ 24 ਘਟਿਆਂ ’ਚ ਰਿਕਾਰਡ 141 ਐੱਮ. ਐੱਮ. ਮੀਂਹ ਕਾਰਨ ਜਿੱਥੇ ਇਸ ਮਹੀਨੇ ਹੋਣ ਵਾਲੀ ਔਸਤਨ ਬਰਸਾਤ ਦੇ ਰਿਕਾਰਡ ਟੁੱਟ ਗਏ ਤਾਂ ਉੱਥੇ ਹੀ ਤਾਪਮਾਨ ’ਚ ਵੀ 3 ਡਿਗਰੀ ਦੀ ਘਾਟ ਦਰਜ ਕੀਤੀ ਗਈ। ਲਗਾਤਾਰ ਹੋ ਰਹੀ ਬਰਸਾਤ ਨਾਲ ਜਦੋਂ ਲੋਕ ਵੀ ਇੰਦਰਦੇਵ ਤੋਂ ਮਿਹਰ ਕਰਨ ਦੀ ਅਰਦਾਸ ਕਰਨ ਲੱਗੇ ਹਨ।
ਰਿਕਾਰਡ ਹੋਈ ਬਰਸਾਤ ਦੇ ਚਲਦੇ ਨਾ ਕੇਵਲ ਨਵਾਂਸ਼ਹਿਰ ਜਲਮਗਨ ਹੋ ਗਿਆ ਹੈ, ਸਗੋਂ ਕਈ ਲੋਕਾਂ ਦੇ ਘਰਾਂ ਦੀਆਂ ਛੱਤਾਂ ’ਚੋਂ ਪਾਣੀ ਟਪਕਣਾ ਸ਼ੁਰੂ ਹੋ ਗਿਆ ਹੈ। ਖ਼ਾਸ ਤੌਰ ’ਤੇ ਉਹ ਲੋਕ ਕਾਫ਼ੀ ਪ੍ਰੇਸ਼ਾਨ ਵੇਖੇ ਗਏ ਹਨ, ਜਿਨ੍ਹਾਂ ਘਰਾਂ ਦੀਆਂ ਛੱਤਾਂ ਪੁਰਾਣੀਆਂ ਅਤੇ ਬਿਨਾਂ ਲੈਂਟਰ ਦੀਆਂ ਹਨ। ਮੌਸਮ ਵਿਭਾਗ ਦੇ ਮੁਤਾਬਕ ਅੱਜ ਹੇਠਲਾ ਤਾਪਮਾਨ 23 ਅਤੇ ਵੱਧ ਤਾਪਮਾਨ 25 ਡਿਗਰੀ ਰਜਿਸਟਰ ਕੀਤਾ ਗਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ 24 ਘੰਟਿਆਂ ਵਿਚ ਨਵਾਂਸ਼ਹਿਰ ਵਿਖੇ 141.2 ਐੱਮ.ਐੱਮ. ਅਤੇ ਬਲਾਚੌਰ ਵਿਖੇ 122.2 ਐੱਮ. ਐੱਮ. ਬਾਰਿਸ਼ ਰਿਕਾਰਡ ਕੀਤੀ ਗਈ ਹੈ। ਵਿਭਾਗ ਦੇ ਮਾਹਿਰਾਂ ਨੇ ਅਗਲੇ 4-5 ਦਿਨਾਂ ਵਿਚ ਵੀ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਬਰਸਾਤ ਨਾਲ ਹੋਣ ਵਾਲੀਆਂ ਪ੍ਰੇਸ਼ਾਨੀਆਂ ਕਾਰਨ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਇੰਜੀਨੀਅਰਿੰਗ ਪ੍ਰਤੀ ਘੱਟ ਹੋ ਰਿਹੈ ਵਿਦਿਆਰਥੀਆਂ ਦਾ ਕ੍ਰੇਜ਼, ਹਰ ਸਾਲ ਖ਼ਾਲੀ ਰਹਿੰਦੀਆਂ ਨੇ ਲੱਖਾਂ ਸੀਟਾਂ
ਲਗਾਤਾਰ ਬਰਸਾਤ ਨੇ ਬੰਦ ਕੀਤੇ ਏ. ਸੀ. ਅਤੇ ਪੱਖਿਆਂ ਦੀ ਸਪੀਡ ’ਚ ਵੀ ਹੋਈ ਘਾਟ
ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਤਾਪਮਾਨ ’ਚ ਘਾਟ ਦਰਜ ਕੀਤੀ ਗਈ ਹੈ, ਜਿਸ ਦੇ ਚਲਦੇ ਨਾ ਸਿਰਫ਼ ਏ. ਸੀ. ਬੰਦ ਹੋ ਗਏ ਹਨ, ਸਗੋਂ ਪੱਖਿਆਂ ਦੀ ਰਫ਼ਤਾਰ ਵੀ ਘੱਟ ਗਈ ਹੈ। ਪੰਡਿਤ ਕਮਲ ਸ਼ਰਮਾ ਨੇ ਦੱਸਿਆ ਕਿ ਬਾਰਿਸ਼ ਦੇ ਚਲਦੇ ਤਾਪਮਾਨ ਵਿਚ ਘਾਟ ਹੋਣ ਨਾਲ ਤੇਜ਼ ਪੱਖੇ ਵਿਚ ਠੰਡ ਮਹਿਸੂਸ ਹੋ ਰਹੀ ਹੈ, ਜਿਸਦੇ ਚਲਦੇ ਪੱਖਿਆਂ ਦੀ ਸਪੀਡ ਘੱਟ ਕਰਨੀ ਪੈ ਰਹੀ ਹੈ। ਇਸੇ ਤਰ੍ਹਾਂ ਕਿਸਾਨਾਂ ਨੂੰ ਵੀ ਝੋਨੇ ਦੀ ਫਸਲ ਲਈ ਲੋਡ਼ ਮੁਤਾਬਿਕ ਬਰਸਾਤੀ ਪਾਣੀ ਮਿਲਣ ਨਾਲ ਟਿਊਬਵੈੱਲਾਂ ਰਾਹੀਂ ਪਾਣੀ ਦੀ ਸਪਲਾਈ ਬੰਦ ਕਰਨੀ ਪਈ ਹੈ ਜਿਸ ਨਾਲ ਬਿਜਲੀ ਦੀ ਖਪਤ ਵਿਚ ਭਾਰੀ ਘਾਟ ਦਰਜ ਕੀਤੀ ਗਈ ਹੈ।
ਬਾਰਿਸ਼ ਦੌਰਾਨ ਬੱਚਿਆਂ ਨੇ ਕੀਤੀ ਮਸਤੀ
ਜਿੱਥੇ ਭਾਰੀ ਬਰਸਾਤ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਉੱਥੇ ਹੀ ਬੱਚੇ ਵੀ ਅਜਿਹੀਆਂ ਤਮਾਮ ਪ੍ਰੇਸ਼ਾਨੀਆਂ ਅਤੇ ਦਿੱਕਤਾਂ ਤੋਂ ਦੂਰ ਮਾਨਸੂਨ ਦੀਆਂ ਬਰਸਾਤ ਵਿਚ ਪਾਣੀ ’ਚ ਭਿੱਜਦੇ ਹੋਏ ਆਨੰਦ ਲੈ ਰਹੇ ਹਨ। ਹਾਲਾਂਕਿ ਬਰਸਾਤ ਕਾਰਨ ਟੁੱਟੀਆਂ ਸੜਕਾਂ ’ਚ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਆਉਣ ਜਾਣ ’ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਮੀਂਹ ਕਾਰਨ ਸ੍ਰੀ ਅਨੰਦਪੁਰ ਸਾਹਿਬ 'ਚ ਵਿਗੜੇ ਹਾਲਾਤ, ਮੰਤਰੀ ਹਰਜੋਤ ਬੈਂਸ ਨੇ ਕੀਤੀ ਇਹ ਅਪੀਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711