ਫਰੀਦਕੋਟ 'ਚ ਹੋਈ ਭਾਰੀ ਗੜ੍ਹੇਮਾਰੀ, ਚਿੱਟੀ ਚਾਦਰ 'ਚ ਲਿਪਟੀਆਂ ਮੰਡੀ 'ਚ ਪਈਆਂ ਕਣਕ ਦੀਆਂ ਢੇਰੀਆਂ (ਤਸਵੀਰਾਂ)

Thursday, Apr 20, 2023 - 04:51 PM (IST)

ਫਰੀਦਕੋਟ 'ਚ ਹੋਈ ਭਾਰੀ ਗੜ੍ਹੇਮਾਰੀ, ਚਿੱਟੀ ਚਾਦਰ 'ਚ ਲਿਪਟੀਆਂ ਮੰਡੀ 'ਚ ਪਈਆਂ ਕਣਕ ਦੀਆਂ ਢੇਰੀਆਂ (ਤਸਵੀਰਾਂ)

ਸਾਦਿਕ (ਪਰਮਜੀਤ) : ਅੱਜ ਪਏ ਤੇਜ਼ ਮੀਂਹ ਤੇ ਗੜ੍ਹੇਮਾਰੀ ਨੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਪਹਿਲਾਂ ਪਏ ਮੀਂਹ ਨੇ ਜਿੱਥੇ ਕਣਕ ਦੇ ਝਾੜ 'ਤੇ ਅਸਰ ਪਾਇਆ ਸੀ ਤੇ ਤੂੜੀ, ਸਬਜ਼ੀਆਂ ਤੇ ਹਰੇ ਚਾਰੇ ਦਾ ਨੁਕਸਾਨ ਕੀਤਾ ਸੀ, ਉਥੇ ਹੀ ਅੱਜ ਗੜ੍ਹੇਮਾਰੀ ਕਾਰਨ ਮੰਡੀਆਂ ਵਿੱਚ ਪਈ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਸਾਦਿਕ ਨੇੜਲੇ ਮੰਡੀ ਜੰਡ ਸਾਹਿਬ ਵਿਖੇ ਤੇਜ਼ ਗੜ੍ਹੇਮਾਰੀ ਤੇ ਮੀਂਹ ਕਾਰਨ ਕਣਕ ਦੀ ਫ਼ਸਲ ਪਾਣੀ ਵਿੱਚ ਰੁੜ ਗਈ ਤੇ ਢੇਰੀਆਂ ਗੜ੍ਹਿਆਂ ਦੀ ਚਿੱਟੀ ਚਾਦਰ ਵਿੱਚ ਲਿਪਟੀਆਂ ਨਜ਼ਰ ਆਈਆਂ। ਭਰੀਆਂ ਬੋਰੀਆਂ ਤੇ ਗੜ੍ਹੇ ਹੀ ਗੜ੍ਹੇ ਨਜ਼ਰ ਆਏ। ਸਾਦਿਕ ਵਿਖੇ ਵੀ ਗੜ੍ਹੇ ਪਏ ਤੇ ਕਣਕ ਦੀਆਂ ਢੇਰੀਆਂ ਹੇਠ ਪਾਣੀ ਭਰ ਗਿਆ।

ਇਹ ਵੀ ਪੜ੍ਹੋ- ਗੈਂਗਸਟਰ ਮੁੱਖਤਾਰ ਅੰਸਾਰੀ ਮਾਮਲੇ 'ਤੇ ਐਕਸ਼ਨ 'ਚ CM ਮਾਨ, ਵਾਪਸ ਮੋੜੀ 55 ਲੱਖ ਦੇ ਖ਼ਰਚੇ ਵਾਲੀ ਫਾਈਲ

PunjabKesari

ਜੰਡ ਸਾਹਿਬ ਮੰਡੀ ਦੇ ਆੜ੍ਹਤੀ ਹਰਪ੍ਰੀਤ ਸਿੰਘ ਸੰਧੂ, ਸ਼ਮਸ਼ੇਰ ਸਿੰਘ ਬਰਾੜ ਤੇ ਕੇਵਲ ਸਿੰਘ ਅਹਿਲ ਨੇ ਦੱਸਿਆ ਕਿ ਹੁਣ ਖੇਤਾਂ ਵਿੱਚ ਫ਼ਸਲ ਨਹੀਂ ਹੈ ਤੇ ਸਾਰੀ ਕਟਾਈ ਹੋ ਕੇ ਕਣਕ ਮੰਡੀਆਂ ਵਿੱਚ ਢੇਰੀ ਹੋ ਗਈ ਹੈ। ਕੱਲ੍ਹ ਦਾ ਮੌਸਮ ਖ਼ਰਾਬ ਹੋਣ ਕਾਰਨ ਖ਼ਰੀਦ ਵੀ ਪ੍ਰਭਾਵਿਤ ਹੋ ਰਹੀ ਹੈ। ਅਸੀਂ ਢੇਰੀਆਂ ਸਾਫ਼ ਕਰਕੇ ਰੱਖੀਆਂ ਸਨ ਕਿ ਤੋਲ ਲਗਾਉਣਾ ਹੈ ਪਰ ਕੁਦਰਤੀ ਕਰੋਪੀ ਨਾਲ ਸਾਰਾ ਕੁਝ ਤਹਿਸ-ਨਹਿਸ ਹੋ ਗਿਆ। ਪੱਕੀ ਫ਼ਸਲ ਦਾ ਖ਼ਾਸਕਰ ਮੰਡੀ ਵਿੱਚ ਪਈ ਫ਼ਸਲ ਦਾ ਨੁਕਸਾਨ ਹੋਣ ਤਾਂ ਕਿਸਾਨ ਨਾਲ ਪ੍ਰਮਾਤਮਾ ਦਾ ਧੱਕਾ ਹੀ ਹੈ ਪਰ ਕੋਈ ਕੁਝ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ- ਪਲਾਂ 'ਚ ਉੱਜੜੇ ਦੋ ਪਰਿਵਾਰ, ਰਿਸ਼ਤੇ 'ਚ ਲੱਗਦੇ ਦਿਓਰ-ਭਾਬੀ ਨਾਲ ਵਾਪਰਿਆ ਦਰਦਨਾਕ ਭਾਣਾ

PunjabKesari

ਪਿੰਡ ਬਲੋਚਾਂ ਦੇ ਸਰਪੰਚ ਰਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋਂ ਪੰਜਾਬ ਵਿੱਚ ਤੇਜ਼ ਮੀਂਹ ਚੱਲ ਰਹੇ ਸਨ ਤਾਂ ਸਾਡੇ ਪਿੰਡ ਉਸ ਸਮੇਂ ਵੀ ਗੜ੍ਹੇਮਾਰੀ ਨਾਲ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਸੀ ਤੇ ਹੁਣ ਕੁਦਰਤ ਦੀ ਦੋਰਹੀ ਮਾਰ ਨੇ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News