ਤੇਜ਼ ਮੀਂਹ ਕਾਰਨ ਅੰਬ ਦੇ ਦਰੱਖ਼ਤ ਦਾ ਸੁੱਕਾ ਵਿਸ਼ਾਲ ਟਹਿਣਾ ਟੁੱਟਾ, ਬਾਲ-ਬਾਲ ਬਚੇ ਮਜ਼ਦੂਰ

Friday, Sep 10, 2021 - 04:26 PM (IST)

ਤੇਜ਼ ਮੀਂਹ ਕਾਰਨ ਅੰਬ ਦੇ ਦਰੱਖ਼ਤ ਦਾ ਸੁੱਕਾ ਵਿਸ਼ਾਲ ਟਹਿਣਾ ਟੁੱਟਾ, ਬਾਲ-ਬਾਲ ਬਚੇ ਮਜ਼ਦੂਰ

ਗੁਰਦਾਸਪੁਰ (ਸਰਬਜੀਤ) - ਅੱਜ ਸਥਾਨਕ ਲਾਇਬ੍ਰੇਰੀ ਰੋਡ ’ਤੇ ਸਥਿਤ ਮਜ਼ਦੂਰ ਸੈੱਡ ਦੇ ਨੇੜੇ ਖੜੇ ਵਿਸ਼ਾਲ ਅੰਬ ਦੇ ਸੁੱਕੇ ਦਰੱਖ਼ਤ ਤੋਂ ਇਕ ਭਾਰੀ ਟਹਿਣਾ ਅਚਾਨਕ ਮਜ਼ਦੂਰ ਸੈੱਡ ਦੇ ਨੇੜੇ ਸੜਕ ’ਤੇ ਡਿੱਗ ਗਿਆ। ਜਿਸ ਕਾਰਨ ਹਜ਼ਾਰਾਂ ਮਜ਼ਦੂਰਾਂ ਦੀ ਜਾਨ ਅੱਜ ਬਾਰਿਸ਼ ਦੇ ਕਾਰਨ ਬਚ ਗਈ। ਜੇਕਰ ਬਰਸਾਤ ਨਾ ਹੁੰਦੀ ਤਾਂ ਕਈ ਮਜ਼ਦੂਰ ਇਸ ਦਰੱਖ਼ਤ ਦੇ ਟਹਿਣੇ ਦੀ ਲਪੇਟ ’ਚ ਆ ਕੇ ਹਾਦਸੇ ਦਾ ਸ਼ਿਕਾਰ ਹੋ ਜਾਣੇ ਸੀ।  

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤੋਂ ਹੋ ਬਾਰਿਸ਼ ਹੋ ਰਹੀ ਸੀ, ਜਿਸ ਕਾਰਨ ਸਾਰੇ ਮਜ਼ਦੂਰ ਸੜਕ ’ਤੇ ਖੜੇ ਹੋਣ ਦੀ ਥਾਂ ਲਾਇਬ੍ਰੇਰੀ ਰੋਡ ’ਤੇ ਸਥਿਤ ਮਜ਼ਦੂਰ ਸੈੱਡ ’ਚ ਖੜੇ ਸੀ। ਇਸ ਦੌਰਾਨ ਸੈੱਡ ਦੇ ਨਾਲ ਕਈ ਸਾਲਾਂ ਤੋਂ ਖੜੇ ਸੁੱਕੇ ਅੰਬ ਦੇ ਦਰੱਖਤ ਦਾ ਇੱਕ ਟਹਿਣਾ ਟੁੱਟ ਕੇ ਡਿੱਗ ਗਿਆ। ਸੈੱਡ ਦੇ ਅੰਦਰ ਮਜ਼ਦੂਰ ਖੜੇ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੇਕਰ ਵੇਖਿਆ ਜਾਵੇ ਤਾਂ ਅੱਜ ਦੀ ਬਾਰਿਸ਼ ਨੇ ਕਈ ਮਜ਼ਦੂਰਾਂ ਦੀ ਜਾਨ ਵੀ ਬਚਾਈ ਹੈ।

ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ ’ਚ ਨਸ਼ੇੜੀ ਪੁੱਤ ਵੱਲੋਂ ਤੇਜ਼ਧਾਰ ਹਥਿਆਰ ਨਾਲ ਮਾਂ ਦਾ ਕਤਲ, ਭੱਜਣ ਲੱਗਿਆਂ ਮਾਰੀ ਛੱਤ ਤੋਂ ਛਾਲ (ਤਸਵੀਰਾਂ)

ਦੂਜੇ ਪਾਸੇ ਇਸ ਸਬੰਧੀ ਮਜ਼ਦੂਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਦਰੱਖ਼ਤ ਕਈ ਸਾਲਾਂ ਤੋਂ ਸੁੱਕਾ ਖੜਾ ਹੈ ਅਤੇ ਇਸ ਸੰਬੰਧੀ ਕਈ ਵਾਰ ਸਬੰਧਿਤ ਵਿਭਾਗ ਨੂੰ ਜਾਣੂ ਵੀ ਕਰਵਾਇਆ ਪਰ ਵਿਭਾਗ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕਦੀ। ਜੇਕਰ ਅੱਜ ਬਾਰਿਸ਼ ਨਾ ਹੁੰਦੀ ਤਾਂ ਇਸ ਦਰੱਖ਼ਤ ਦੇ ਟਹਿਣੇ ਕਾਰਨ ਕਈ ਮਜ਼ਦੂਰ ਹਾਦਸੇ ਦਾ ਸ਼ਿਕਾਰ ਹੋ ਸਕਦੇ ਸਨ। ਇਸ ਸੜਕ ‘ਤੇ ਸਵੇਰ ਦੇ ਸਮੇਂ 1 ਤੋਂ 2 ਦੋ ਹਜ਼ਾਰ ਦੇ ਕਰੀਬ ਮਜ਼ਦੂਰ ਦਿਹਾੜੀ ਲਗਾਉਣ ਲਈ ਆਉਂਦੇ ਹਨ। ਇਸ ਤਰਾਂ ਸਥਾਨਕ ਨਹਿਰੂ ਪਾਰਕ ’ਚ ਵੀ ਸਫੈਦੇ ਦੇ ਕਾਫ਼ੀ ਦਰੱਖ਼ਤ ਸੁੱਕੇ ਖੜੇ ਹਨ, ਜਿਸ ਵੱਲ ਵਿਭਾਗ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਥਾਣਾ ਮਜੀਠਾ ਦੇ ASI ਦਾ ਕਾਰਨਾਮਾ : ਗੱਲ ਸੁਨਣ ਦੀ ਥਾਂ ਨੌਜਵਾਨ ਨਾਲ ਖਹਿਬੜਿਆ, ਜੜਿਆ ਥੱਪੜ (ਤਸਵੀਰਾਂ)


author

rajwinder kaur

Content Editor

Related News