ਪਪਲਪ੍ਰੀਤ ਦੀ ਗ੍ਰਿਫ਼ਤਾਰੀ ਮਗਰੋਂ ਪੁਲਸ ਮੁਸਤੈਦ, ਇਸ ਇਲਾਕੇ ''ਚ ਲਾਇਆ ਸਖ਼ਤ ਪਹਿਰਾ
Wednesday, Apr 12, 2023 - 06:37 PM (IST)
ਬਾਬਾ ਬਕਾਲਾ ਸਾਹਿਬ (ਜ. ਬ.) : ਥਾਣਾ ਕੱਥੂਨੰਗਲ ਦੀ ਪੁਲਸ ਵੱਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਖ਼ਾਸਮ-ਖ਼ਾਸ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲੈਣ ਪਿੱਛੋਂ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਹੋਰ ਮੁਸਤੈਦ ਹੋ ਗਈ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਦੇ ਪਿੰਡ ਜੱਲੂਪੁਰ ਖੇੜਾ ਨੂੰ ਜਾਣ ਵਾਲੀ ਸੜਕ ’ਤੇ ਪੁਲਸ ਵੱਲੋਂ ਬੈਰੀਕੇਡਿੰਗ ਕੀਤੀ ਜਾ ਚੁੱਕੀ ਹੈ ਤੇ ਹਰ ਆਉਣ-ਜਾਣ ਵਾਲੇ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਜੱਲੂਪੁਰ ਖੈੜਾ ਦੇ ਨਾਲ ਲੱਗਦੀਆਂ 8 ਸੰਪਰਕ ਸੜਕਾਂ ’ਤੇ ਪੁਲਸ ਦੇ ਦਸਤੇ ਤਾਇਨਾਤ ਕੀਤੇ ਜਾ ਚੁੱਕੇ ਹਨ, ਜੋ ਦਿਨ-ਰਾਤ ਦੀ ਡਿਊਟੀ ਕਰ ਰਹੇ ਹਨ।
ਇਹ ਵੀ ਪੜ੍ਹੋ- ਸੰਗਰੂਰ 'ਚ ਵਾਪਰਿਆ ਭਿਆਨਕ ਹਾਦਸਾ, ਛੁੱਟੀ ਆਏ ਫ਼ੌਜੀ ਦੀ ਹੋਈ ਦਰਦਨਾਕ ਮੌਤ
ਇਸ ਸਬੰਧੀ ਗੱਲ ਕਰਦਿਆਂ ਉੱਥੇ ਮੌਜੂਦ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦਿਹਾਤੀ ਪੁਲਸ ਤਹਿਤ ਪੈਂਦੇ ਥਾਣਾ ਕੱਥੂਨੰਗਲ ਦੀ ਪੁਲਸ ਵੱਲੋਂ ਅੰਮ੍ਰਿਤਪਾਲ ਦੇ ਨਜ਼ਦੀਕੀ ਸਾਥੀ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਪਿਛੋਂ ਪੁਲਸ ਨੂੰ ਸ਼ੰਕਾ ਹੈ ਕਿ ਅੰਮ੍ਰਿਤਪਾਲ ਗ੍ਰਿਫ਼ਤਾਰੀ ਤੋਂ ਡਰਦਾ ਹੋਇਆ ਲੁਕ-ਛਿਪ ਕੇ ਆਪਣੇ ਪਿੰਡ ਆ ਸਕਦਾ ਹੈ ਅਤੇ ਇਸ ਸੰਭਾਵੀ ਆਮਦ ਨੂੰ ਦੇਖਦੇ ਹੋਏ ਪੁਲਸ ਵੱਲੋਂ ਚੈਕਿੰਗ ਅਭਿਆਨ ਸ਼ੁਰੂ ਕੀਤਾ ਜਾ ਚੁੱਕਾ ਹੈ। ਅੰਮ੍ਰਿਤਪਾਲ ਦੀ ਰਿਹਾਇਸ਼ ਤੋਂ 200 ਗਜ਼ ਦੀ ਦੂਰੀ ’ਤੇ ਪੁਲਸ ਦਾ ਜਮਾਵੜਾ ਹੈ। ਜੱਲੂਪੁਰ ਵਿਖੇ ਸਥਿਤ ਅੰਮ੍ਰਿਤਪਾਲ ਦੇ ਜੱਦੀ ਘਰ ਦੇ ਬਾਹਰ ਭਾਵੇਂ ਪੁਲਸ ਦਾ ਕੋਈ ਮੁਲਾਜ਼ਮ ਤਾਇਨਾਤ ਨਹੀਂ ਕੀਤਾ ਗਿਆ ਪਰ ਹਰ ਮੋੜ ’ਤੇ ਪੁਲਸ ਆਪਣੀ ਡਿਊਟੀ ਨਿਭਾਉਂਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਪੁਲਸ ਨੇ ਪਪਲਪ੍ਰੀਤ ਨੂੰ ਬੀਤੇ ਦਿਨੀਂ ਕੱਥੂਨੰਗਲ ਦੇ ਨੇੜਿਓ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਆਸਾਮ ਦੇ ਡਿਬਲੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਚਾਵਾਂ ਨਾਲ ਸਕੂਲ ਭੇਜੇ ਇਕਲੌਤੇ ਪੁੱਤ ਦੀ ਘਰ ਪਰਤੀ ਲਾਸ਼
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।