ਮਾਰੂਤੀ ਕਾਰ ਤੇ ਟਰੱਕ ਵਿਚਾਲੇ ਜ਼ੋਰਦਾਰ ਟੱਕਰ, ਟਰੱਕ ਦੇ ਹੇਠਾਂ ਜਾ ਵੜੀ ਕਾਰ, ਦੇਖੋ ਭਿਆਨਕ ਮੰਜ਼ਰ
Saturday, Dec 23, 2023 - 06:22 PM (IST)
ਹਠੂਰ (ਸਰਬਜੀਤ ਭੱਟੀ) : ਨੇੜਲੇ ਪਿੰਡ ਦੇਹੜਕਾ ਤੋਂ ਡੱਲਾ ਰੋਡ ’ਤੇ ਸ਼ਨੀਵਾਰ ਸਵੇਰੇ ਕਰੀਬ 11.40 ਵਜੇ ਇਕ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਰੂਤੀ ਕਾਰ ਤੇ ਕਬਾੜ ਦੇ ਭਰੇ ਟਰੱਕ ਵਿਚਕਾਰ ਜ਼ਬਰਦਸਤ ਟਕਰਾਅ ਹੋਣ ਨਾਲ ਮਾਰੂਤੀ ਕਾਰ ਟਰੱਕ ਦੇ ਹੇਠਾਂ ਬੁਰੀ ਤਰ੍ਹਾਂ ਫਸ ਗਈ। ਇਸ ਦੌਰਾਨ ਜਦ ਪਿੰਡ ਦੇਹੜਕਾ ਤੇ ਡੱਲਾ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਤੁਰੰਤ ਲੋਕਾਂ ਨੇ ਪਹੁੰਚ ਕੇ ਕਾਰ ’ਚੋਂ ਦੋ ਔਰਤਾਂ ਅਤੇ ਦੋ ਮਾਸੂਮ ਬੱਚਿਆਂ ਨੂੰ ਕੱਢ ਕੇ ਹਸਪਤਾਲ ਭੇਜ ਦਿੱਤਾ ਅਤੇ ਬੁਰੀ ਤਰ੍ਹਾਂ ਫਸੇ ਕਾਰ ਚਾਲਕ ਨੂੰ ਕੱਢਣ ਲਈ ਭਾਰੀ ਮੁਸ਼ੱਕਤ ਕਰਨੀ ਪਈ।
ਇਹ ਵੀ ਪੜ੍ਹੋ : ਮੈਡੀਕਲ ਕਾਲਜ ਦੀ ਵਿਦਿਆਰਥਣ ਦੀ ਵੀਡੀਓ ਕਾਲ ਰਿਕਾਰਡ ਕਰ ਬਣਾਈ ਵੀਡੀਓ, ਫਿਰ ਜੋ ਕੀਤਾ ਹੱਦ ਹੀ ਹੋ ਗਈ
ਇਸ ਮੌਕੇ ਜੇ. ਸੀ. ਬੀ. ਵੀ ਮੰਗਵਾਈ ਗਈ ਅਤੇ ਨੌਜਵਾਨਾਂ ਨੇ ਕਰੀਬ ਅੱਧਾ ਘੰਟਾ ਜੱਦੋ-ਜਹਿਦ ਕਰਦਿਆਂ ਕਾਰ ਚਾਲਕ ਨੂੰ ਬਾਹਰ ਕੱਢ ਲਿਆ ਅਤੇ ਗੰਭੀਰ ਹਾਲਤ ਵਿਚ ਕਾਰ ਚਾਲਕ ਨੂੰ ਤੁਰੰਤ ਪਿੰਡ ਦੇਹੜਕਾ ਦੀ ਐਂਬੂਲੈਂਸ ’ਚ ਪਾ ਕੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ’ਚ ਇਕ ਹੋਰ ਵੱਡਾ ਹਾਦਸਾ, ਐੱਮ. ਬੀ. ਬੀ. ਐੱਸ. ਕਰ ਰਹੇ ਦੋ ਵਿਦਿਆਰਥੀਆਂ ਦੀ ਮੌਤ
ਸਰਪੰਚ ਨਿਰਮਲ ਸਿੰਘ ਧੀਰਾ ਨੇ ਦੱਸਿਆ ਕਿ ਮ੍ਰਿਤਕ ਕਾਰ ਚਾਲਕ ਸੁਖਦੇਵ ਸਿੰਘ ਜਿਊਣ ਸਾਡੇ ਪਿੰਡ ਡੱਲਾ ਦਾ ਰਹਿਣ ਵਾਲਾ ਬਹੁਤ ਵਧੀਆ ਨੌਜਵਾਨ ਸੀ, ਜੋ ਆਪਣੀਆਂ ਦੋ ਭਰਜਾਈਆਂ ਤੇ ਦੋ ਬੱਚਿਆਂ ਨਾਲ ਮਾਣੂੰਕੇ ਗਿਆ ਸੀ ਕਿ ਰਸਤੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਤਿੰਨ ਨਿੱਕੇ ਬੱਚਿਆਂ ਨੂੰ ਛੱਡ ਗਿਆ ਹੈ। ਮੌਕੇ ’ਤੇ ਪੁੱਜੇ ਸੁਰਜੀਤ ਸਿੰਘ ਐੱਸ.ਐੱਚ.ਓ. ਥਾਣਾ ਹਠੂਰ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਭੋਲਾ ਸਿੰਘ ਪਿੰਡ ਡੱਲਾ ਤੇ ਉਸਦੀਆਂ ਭਰਜਾਈਆਂ ਚਰਨਜੀਤ ਕੌਰ ਤੇ ਕਿਰਨਜੀਤ ਕੌਰ, 4 ਸਾਲ ਦੀ ਲੜਕੀ ਤੇ 2 ਸਾਲ ਦਾ ਲੜਕਾ ਵੀ ਕਾਰ 'ਚ ਸਵਾਰ ਸਨ। ਹਾਦਸੇ 'ਚ ਕਾਰ ਚਾਲਕ ਸੁਖਦੇਵ ਸਿੰਘ (30) ਦੀ ਮੌਤ ਹੋ ਗਈ ਹੈ, ਬਾਕੀ ਮੈਂਬਰ ਇਕ ਪ੍ਰਾਈਵੇਟ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ ਅਗਲੇਰੀ ਪੁਲਸ ਕਾਰਵਾਈ ਆਰੰਭ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8